ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ ਹੋਈ 30 ਲੱਖ ਤੋਂ ਪਾਰ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਦੁਨੀਆ ਲਈ ਇਕ ਮੁਸੀਬਤ ਦਾ ਪਹਾੜ ਬਣ ਚੁੱਕਿਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਦੀ ਚਪੇਟ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਦੁਨੀਆ ਲਈ ਇਕ ਮੁਸੀਬਤ ਦਾ ਪਹਾੜ ਬਣ ਚੁੱਕਿਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਦੀ ਚਪੇਟ ਵਿਚ ਆ ਚੁੱਕੇ ਹਨ। ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ ਵੱਧ ਕੇ 30 ਲੱਖ ਤੋਂ ਵੀ ਜ਼ਿਆਦਾ ਹੋ ਗਈ ਹੈ ਜਦਕਿ ਮਰਨ ਵਾਲਿਆਂ ਦਾ ਅੰਕੜਾ 2 ਲੱਖ ਨੂੰ ਵੀ ਪਾਰ ਕਰ ਗਿਆ ਹੈ।

Coronavirus

ਵਰਲਡਓ ਮੀਟਰ ਦੁਆਰਾ ਜਾਰੀ ਅੰਕੜਿਆਂ ਅਨੁਸਾਰ ਪੂਰੀ ਦੁਨੀਆ ਵਿਚ ਕੋਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਵੱਧ ਕੇ 3,064,895 ਹੋ ਗਈ ਹੈ ਜਦਕਿ ਹੁਣ ਤੱਕ 211,609 ਕੋਰੋਨਾ ਪੀੜਤ ਆਪਣੀ ਜਾਨ ਗਵਾ ਚੁੱਕੇ ਹਨ। ਉੱਥੇ ਹੀ 922,581 ਕੋਰੋਨਾ ਮਰੀਜ਼ ਠੀਕ ਵੀ ਹੋਏ ਹਨ ਜਿਸ ਨਾਲ ਐਕਟਿਵ ਕੇਸਾਂ ਦੀ ਗਿਣਤੀ 1,930,705 ਹੋ ਗਈ ਹੈ। ਕੋਰੋਨਾ ਵਾਇਰਸ ਦਾ ਸੱਭ ਤੋਂ ਜਿਆਦ ਪ੍ਰਕੋਪ ਅਮਰੀਕਾ ਵਿਚ ਵੇਖਣ ਨੂੰ ਮਿਲ ਰਿਹਾ ਹੈ ਇੱਥੇ ਕੋਰੋਨਾ ਦੇ ਮਾਮਲੇ 10 ਲੱਖ ਨੂੰ ਪਾਰ ਕਰ 1,010,507 ਹੋ ਗਏ ਹਨ ਜਦਕਿ ਮਰਨ ਵਾਲਿਆਂ ਦਾ ਅੰਕੜਾ 56,803 ਤੱਕ ਪਹੁੰਚ ਗਿਆ ਹੈ। ਸਪੇਨ, ਇਟਲੀ, ਫਰਾਂਸ, ਜ਼ਰਮਨੀ,ਯੂਕੇ, ਤੁਰਕੀ, ਈਰਾਨ, ਰੂਸ, ਬ੍ਰਾਜ਼ੀਲ, ਕਨੇਡਾ ਅਤੇ ਬੈਲਜ਼ੀਅਮ ਵਰਗੇ ਮੁਲਕ ਵੀ ਕੋਰੋਨਾ ਦੀ ਮਾਰ ਝੱਲ ਰਹੇ ਹਨ।

ਸਪੇਨ- ਕੁੱਲ ਕੇਸ – 229,422 ਮੌਤਾਂ- 23,521

ਇਟਲੀ – ਕੁੱਲ ਕੇਸ – 199,414 ਮੌਤਾਂ- 26,977

ਫਰਾਂਸ- ਕੁੱਲ ਕੇਸ- 165,842 ਮੌਤਾਂ-23,293

ਜਰਮਨੀ- ਕੁੱਲ ਕੇਸ -158,758 ਮੌਤਾਂ-6,126

ਯੂਕੇ- ਕੁੱਲ ਕੇਸ -157,149, ਮੌਤਾਂ-21,092

ਤੁਰਕੀ- ਕੁੱਲ ਕੇਸ- 112,261, ਮੌਤਾਂ-2,900

ਈਰਾਨ – ਕੁੱਲ ਕੇਸ -91,472 ਮੌਤਾਂ-5,806

ਰੂਸ – ਕੁੱਲ ਕੇਸ- 87,147, ਮੌਤਾਂ-794

ਚੀਨ- ਕੁੱਲ ਕੇਸ – 82,836 ਮੌਤਾਂ-4,633

ਬ੍ਰਾਜ਼ੀਲ – ਕੁੱਲ ਕੇਸ – 67,446, ਮੌਤਾਂ-4,603

ਕਨੇਡਾ-  ਕੁੱਲ ਕੇਸ- 48,500, ਮੌਤਾਂ-2,707

ਬੈਲਜ਼ੀਅਮ-ਕੁੱਲ ਕੇਸ- 46,687, ਮੌਤਾਂ-7207

Leave a Reply

Your email address will not be published. Required fields are marked *