ਪੰਜਾਬ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ ਹੋਈ 480, ਠੀਕ ਹੋਏ-104

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਪੂਰੇ ਦੇਸ਼ ਸਮੇਤ ਪੰਜਾਬ ਵਿਚ ਵੀ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਬੀਤੇ ਦਿਨ ਪੂਰੇ ਸੂਬੇ ਵਿਚੋਂ ਕੋਰੋਨਾ ਦੇ ਨਵੇਂ 105 ਕੇਸਾਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਪੂਰੇ ਦੇਸ਼ ਸਮੇਤ ਪੰਜਾਬ ਵਿਚ ਵੀ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਬੀਤੇ ਦਿਨ ਪੂਰੇ ਸੂਬੇ ਵਿਚੋਂ ਕੋਰੋਨਾ ਦੇ ਨਵੇਂ 105 ਕੇਸਾਂ ਦੀ ਪੁਸ਼ਟੀ ਹੋਈ ਹੈ ਜਿਸ ਨਾਲ ਕੁੱਲ ਕੋਰੋਨਾ ਦੇ ਕੇਸਾਂ ਦੀ ਸੰਖਿਆ ਵੱਧ ਕੇ 480 ਹੋ ਗਈ ਹੈ ਜਦਕਿ ਇਕ ਕੋਰੋਨਾ ਪੀੜਤ ਨੇ ਦਮ ਵੀ ਤੋੜ ਦਿੱਤਾ ਹੈ ਉੱਥੇ ਹੀ ਠੀਕ ਹੋਣ ਵਾਲਿਆਂ ਦੀ ਸੰਖਿਆ 104 ਹੈ।

ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਬੀਤੇ ਵੀਰਵਾਰ ਨੂੰ ਸ਼ਾਮ 5 ਵਜੇ ਤੱਕ ਦੇ ਜਾਰੀ ਕੀਤੇ ਅੰਕੜਿਆਂ ਅਨੁਸਾਰ ਮੁਹਾਲੀ ਤੋਂ 13, ਮੋਗਾ ਤੋਂ 1, ਤਰਨਤਾਰਨ ਤੋਂ 7, ਗੁਰਦਾਸਪੁਰ ਤੋਂ 3, ਜਲੰਧਰ ਤੋਂ 3, ਮੁਕਤਸਰ ਸਾਹਿਬ ਤੋਂ 3, ਲੁਧਿਆਣਾ ਤੋਂ 34, ਸੰਗਰੂਰ ਤੋਂ 2, ਨਵਾਂਸ਼ਹਿਰ ਤੋਂ 1, ਅੰਮ੍ਰਿਤਸਰ ਤੋਂ 28, ਕਪੂਰਥਲਾ ਤੋਂ 6, ਪਟਿਆਲਾ ਤੋਂ 1, ਰੋਪੜ ਤੋਂ 2 ਅਤੇ ਫਿਰੋਜ਼ਪੁਰ ਤੋਂ 1 ਕੋਰੋਨਾ ਦੇ ਕੇਸ ਦੀ ਪੁਸ਼ਟੀ ਹੋਈ ਹੈ ਜਦਕਿ ਜਲੰਧਰ ਵਿਚ ਇਕ ਹੋਰ ਕੋਰੋਨਾ ਪੀੜਤ ਦੀ ਮੌਤ ਹੋ ਚੁੱਕੀ ਹੈ ਜਿਸ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ ਵੱਧ ਕੇ 20 ਤੱਕ ਪਹੁੰਚ ਗਈ ਹੈ।

ਜਲੰਧਰ – ਕੁੱਲ ਕੇਸ – 89, ਠੀਕ ਹੋਏ -8, ਮੌਤਾਂ- 4

ਮੁਹਾਲੀ – ਕੁੱਲ ਕੇਸ – 86, ਠੀਕ ਹੋਏ – 31, ਮੌਤਾਂ – 2

ਪਟਿਆਲਾ-ਕੁੱਲ ਕੇਸ-64, ਠੀਕ ਹੋਏ-2, ਮੌਤਾਂ-1

ਲੁਧਿਆਣਾ- ਕੁੱਲ ਕੇਸ-63, ਠੀਕ ਹੋਏ-6, ਮੌਤਾਂ-4

ਅੰਮ੍ਰਿਤਸਰ- ਕੁੱਲ ਕੇਸ-42, ਠੀਕ ਹੋਏ- 6, ਮੌਤਾਂ-2

ਪਠਾਨਕੋਟ- ਕੁੱਲ ਕੇਸ-25, ਠੀਕ ਹੋਏ-9, ਮੌਤਾਂ-1

ਨਵਾਂਸ਼ਹਿਰ- ਕੁੱਲ ਕੇਸ-23, ਠੀਕ ਹੋਏ-18, ਮੌਤਾਂ-1

ਤਰਨਤਾਰਨ ਕੁੱਲ ਕੇਸ-14, ਠੀਕ ਹੋਏ-0, ਮੌਤਾਂ-0

ਮਾਨਸਾ- ਕੁੱਲ ਕੇਸ-13, ਠੀਕ ਹੋਏ-3, ਮੌਤਾਂ-0

ਕਪੂਰਥਲਾ-ਕੁੱਲ ਕੇਸ-12, ਠੀਕੋ ਹੋਏ-2, ਮੌਤਾਂ-1

ਹੁਸ਼ਿਆਰਪੁਰ- ਕੁੱਲ ਕੇਸ-11, ਠੀਕ ਹੋਏ-5, ਮੌਤਾਂ-1

ਸੰਗਰੂਰ ਕੁੱਲ ਕੇਸ-6, ਠੀਕ ਹੋਏ-3, ਮੌਤਾਂ-0

ਫਰੀਦਕੋਟ- ਕੁੱਲ ਕੇਸ-6, ਠੀਕ ਹੋਏ-1, ਮੌਤਾਂ-0

ਮੋਗਾ- ਕੁੱਲ ਕੇਸ-5, ਠੀਕ ਹੋਏ-4, ਮੌਤਾਂ-0

ਰੋਪੜ- ਕੁੱਲ ਕੇਸ-5, ਠੀਕ ਹੋਏ-2, ਮੌਤਾਂ-1

ਸ੍ਰੀ ਮੁਕਤਸਰ ਸਾਹਿਬ ਕੁੱਲ ਕੇਸ-4, ਠੀਕ ਹੋਏ-0, ਮੌਤਾਂ-0

ਗੁਰਦਾਸਪੁਰ- ਕੁੱਲ ਕੇਸ-4, ਠੀਕ ਹੋਏ-0, ਮੌਤਾਂ-1

ਬਰਨਾਲਾ ਕੁੱਲ ਕੇਸ-2, ਠੀਕ ਹੋਏ- 1, ਮੌਤਾਂ-1

ਫਤਿਹਗੜ੍ਹ ਸਾਹਿਬ ਕੁੱਲ ਕੇਸ-2, ਠੀਕ ਹੋਏ-2, ਮੌਤਾਂ-0

ਫ਼ਿਰੋਜ਼ਪੁਰ – ਕੁੱਲ ਕੇਸ-2, ਠੀਕ ਹੋਏ-1, ਮੌਤਾਂ-0

ਬਠਿੰਡਾ- ਕੁੱਲ ਕੇਸ-2 ਠੀਕ ਹੋਏ-0, ਮੌਤਾਂ-0

ਕੁੱਲ ਕੇਸ 480, ਠੀਕ ਹੋਏ 104, ਮੌਤਾਂ 20   

Leave a Reply

Your email address will not be published. Required fields are marked *