ਪੰਜਾਬ ‘ਚ ਲਗਾਤਾਰ ਵੱਧ ਰਹੀ ਹੈ ਕੋਰੋਨਾ ਦੇ ਕੇਸਾਂ ਦੀ ਗਿਣਤੀ, ਜਾਣੋ ਕੀ ਹੈ ਤਾਜ਼ਾ ਸਥਿਤੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੂਰੇ ਦੇਸ਼ ਸਮੇਤ ਪੰਜਾਬ ਵਿਚ ਵੀ ਕੋਰੋਨਾ ਦੇ ਕੇਸਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਸੂਬੇ ਵਿਚੋਂ ਕੋਰੋਨਾ ਦੇ ਹੋਰ 187 ਮਰੀਜ਼ਾਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੂਰੇ ਦੇਸ਼ ਸਮੇਤ ਪੰਜਾਬ ਵਿਚ ਵੀ ਕੋਰੋਨਾ ਦੇ ਕੇਸਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਸੂਬੇ ਵਿਚੋਂ ਕੋਰੋਨਾ ਦੇ ਹੋਰ 187 ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਜਿਸ ਨਾਲ ਕੁੱਲ ਕੋਰੋਨਾ ਦਾ ਮਾਮਲਿਆਂ ਦੀ ਸੰਖਿਆ ਵੱਧ ਕੇ 772 ਹੋ ਚੁੱਕੀ ਹੈ। ਜਦਕਿ ਹੋਰ 4 ਕੋਰੋਨਾ ਮਰੀਜ਼ ਠੀਕ ਹੋਏ ਹਨ ਜਿਸ ਨਾਲ ਠੀਕ ਹੋਣ ਵਾਲਿਆਂ ਦਾ ਅੰਕੜਾ 112 ਹੋ ਚੁੱਕਿਆ ਹੈ। ਉੱਥੇ ਹੀ ਹੋਰ ਕੋਈ ਨਵੀਂ ਮੌਤ ਦੀ ਪੁਸ਼ਟੀ ਨਹੀਂ ਹੋਈ ਹੈ।

ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਬੀਤੇ ਸ਼ਨਿਵਾਰ ਨੂੰ ਸ਼ਾਮ 5 ਵਜੇ ਤੱਕ ਦੇ ਜਾਰੀ ਕੀਤੇ ਅੰਕੜਿਆਂ ਅਨੁਸਾਰ ਫਿਰੋਜ਼ਪੁਰ ਤੋਂ 9, ਅੰਮ੍ਰਿਤਸਰ ਤੋਂ 53, ਪਟਿਆਲਾ ਤੋਂ 21, ਲੁਧਿਆਣਾ ਤੋਂ 21,ਹੁਸ਼ਿਆਰਪੁਰ ਤੋਂ 31, ਫਤਿਹਗੜ੍ਹ ਸਾਹਿਬ ਤੋਂ 6, ਮੁਹਾਲੀ ਤੋਂ 2, ਗੁਰਦਾਸਪੁਰ ਤੋਂ 1, ਜਲੰਧਰ ਤੋਂ 15, ਸੰਗਰੂਰ ਤੋਂ 1, ਰੋਪੜ ਤੋਂ 1, ਕੂਪਰਥਲਾ ਤੋਂ 1, ਮੋਗਾ ਤੋਂ 22 ਅਤੇ ਮੁਕਤਸਰ ਸਾਹਿਬ ਤੋਂ 3 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ। ਇਸ ਤੋਂ ਇਲਾਵਾ ਮੁਹਾਲੀ ਵਿਚ ਤਿੰਨ ਅਤੇ ਹੁਸ਼ਿਆਰਪੁਰ ਵਿਚ ਇਕ ਕੋਰੋਨਾ ਦਾ ਮਰੀਜ਼ ਠੀਕ ਹੋਇਆ ਹੈ। ਜਦਕਿ ਮਰਨ ਵਾਲਿਆਂ ਦਾ ਕੁੱਲ ਅੰਕੜਾ 20 ਹੈ।

ਅੰਮ੍ਰਿਤਸਰ- ਕੁੱਲ ਕੇਸ-143, ਠੀਕ ਹੋਏ- 8, ਮੌਤਾਂ-2

ਲੁਧਿਆਣਾ- ਕੁੱਲ ਕੇਸ-94, ਠੀਕ ਹੋਏ-6, ਮੌਤਾਂ-4

ਜਲੰਧਰ – ਕੁੱਲ ਕੇਸ – 119, ਠੀਕ ਹੋਏ -8, ਮੌਤਾਂ- 4

ਮੁਹਾਲੀ – ਕੁੱਲ ਕੇਸ – 93, ਠੀਕ ਹੋਏ – 34, ਮੌਤਾਂ –2

ਪਟਿਆਲਾ-ਕੁੱਲ ਕੇਸ-89, ਠੀਕ ਹੋਏ-2, ਮੌਤਾਂ-1

ਪਠਾਨਕੋਟ- ਕੁੱਲ ਕੇਸ-25, ਠੀਕ ਹੋਏ-9, ਮੌਤਾਂ-1

ਨਵਾਂਸ਼ਹਿਰ- ਕੁੱਲ ਕੇਸ-23, ਠੀਕ ਹੋਏ-18, ਮੌਤਾਂ-1

ਤਰਨਤਾਰਨ ਕੁੱਲ ਕੇਸ-14, ਠੀਕ ਹੋਏ-0, ਮੌਤਾਂ-0

ਮਾਨਸਾ- ਕੁੱਲ ਕੇਸ-13, ਠੀਕ ਹੋਏ-4, ਮੌਤਾਂ-0

ਕਪੂਰਥਲਾ-ਕੁੱਲ ਕੇਸ-13, ਠੀਕੋ ਹੋਏ-2, ਮੌਤਾਂ-1

ਹੁਸ਼ਿਆਰਪੁਰ- ਕੁੱਲ ਕੇਸ-42, ਠੀਕ ਹੋਏ-6, ਮੌਤਾਂ-1

ਸੰਗਰੂਰ ਕੁੱਲ ਕੇਸ-6, ਠੀਕ ਹੋਏ-3, ਮੌਤਾਂ-0

ਫਰੀਦਕੋਟ- ਕੁੱਲ ਕੇਸ-6, ਠੀਕ ਹੋਏ-1, ਮੌਤਾਂ-0

ਮੋਗਾ- ਕੁੱਲ ਕੇਸ-28, ਠੀਕ ਹੋਏ-4, ਮੌਤਾਂ-0

ਰੋਪੜ- ਕੁੱਲ ਕੇਸ-5, ਠੀਕ ਹੋਏ-2, ਮੌਤਾਂ-1

ਸ੍ਰੀ ਮੁਕਤਸਰ ਸਾਹਿਬ ਕੁੱਲ ਕੇਸ-7, ਠੀਕ ਹੋਏ-1, ਮੌਤਾਂ-0

ਗੁਰਦਾਸਪੁਰ- ਕੁੱਲ ਕੇਸ-5, ਠੀਕ ਹੋਏ-0, ਮੌਤਾਂ-1

ਬਰਨਾਲਾ ਕੁੱਲ ਕੇਸ-2, ਠੀਕ ਹੋਏ- 1, ਮੌਤਾਂ-1

ਫਤਿਹਗੜ੍ਹ ਸਾਹਿਬ ਕੁੱਲ ਕੇਸ-12, ਠੀਕ ਹੋਏ-2, ਮੌਤਾਂ-0

ਫਾਜ਼ਿਲਕਾ ਕੁੱਲ ਕੇਸ-4, ਠੀਕ ਹੋਏ-0, ਮੌਤਾਂ-0

ਫ਼ਿਰੋਜ਼ਪੁਰ – ਕੁੱਲ ਕੇਸ-27, ਠੀਕ ਹੋਏ-1, ਮੌਤਾਂ-0

ਬਠਿੰਡਾ- ਕੁੱਲ ਕੇਸ-2 ਠੀਕ ਹੋਏ-0, ਮੌਤਾਂ-0

ਕੁੱਲ ਕੇਸ 772, ਠੀਕ ਹੋਏ 112, ਮੌਤਾਂ 20

Leave a Reply

Your email address will not be published. Required fields are marked *