ਲਾਕਡਾਊਨ 3.0 ਵਿਚ ਤਿੰਨਾਂ ਜ਼ੋਨਾਂ ‘ਚ ਖੁੱਲ੍ਣਗੇ ਸ਼ਰਾਬ ਦੇ ਠੇਕੇ, ਇਹ ਸ਼ਰਤਾਂ ਹੋਣਗੀਆਂ ਲਾਗੂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:ਕੇਂਦਰ ਸਰਕਾਰ ਨੇ ਦੇਸ਼ ਵਿਚ ਕੋਰੋਨਾ ਦੇ ਮੱਦੇਨਜ਼ਰ ਕਰਫਿਊ ਦੀ ਮਿਆਦ ਨੂੰ ਦੋ ਹਫ਼ਤੇ ਲਈ ਵਧਾ ਦਿੱਤਾ ਹੈ। ਇਸ ਦੌਰਾਨ ਗ੍ਰੀਨ ਅਤੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:ਕੇਂਦਰ ਸਰਕਾਰ ਨੇ ਦੇਸ਼ ਵਿਚ ਕੋਰੋਨਾ ਦੇ ਮੱਦੇਨਜ਼ਰ ਕਰਫਿਊ ਦੀ ਮਿਆਦ ਨੂੰ ਦੋ ਹਫ਼ਤੇ ਲਈ ਵਧਾ ਦਿੱਤਾ ਹੈ। ਇਸ ਦੌਰਾਨ ਗ੍ਰੀਨ ਅਤੇ ਆਰੇਂਜ ਜ਼ੋਨ ਵਾਲੇ ਜਿਲ੍ਹਿਆਂ ਵਿਚ ਕੁੱਝ ਛੁੱਟਾਂ ਦਿੱਤੀਆਂ ਗਈਆਂ ਹਨ ਪਰ ਰੈਡ ਜ਼ੋਨ ਵਿਚ ਕਿਸੇ ਤਰ੍ਹਾਂ ਦੀ ਢਿੱਲ ਨਹੀਂ ਦਿੱਤੀ ਗਈ ਹੈ ਹਾਲਾਂਕਿ ਕੇਂਦਰ ਸਰਕਾਰ ਨੇ ਸ਼ਰਾਬ ਦੇ ਠੇਕਿਆ ਨੂੰ ਤਿੰਨਾਂ ਜ਼ੋਨਾਂ ਵਿਚ ਕੁੱਝ ਸ਼ਰਤਾਂ ਦੇ ਨਾਲ ਖੋਲ੍ਹਣ ਦੀ ਆਗਿਆ ਦੇ ਦਿੱਤੀ ਹੈ।

People vote to shut down liquor shops in Khajoori Khas area in ...

ਦਰਅਸਲ ਸ਼ਰਾਬ ਦੇ ਠੇਕੇ ਕੰਟੇਨਮੈਂਟ ਏਰੀਏ ਵਿਚ ਹੀ ਬੰਦ ਰਹਿਣਗੇ ਅਤੇ ਗ੍ਰੀਨ,ਆਰੇਂਜ ਤੇ ਰੈਡ ਜ਼ੋਨ ਵਿਚ ਖੋਲ੍ਹੇ ਜਾਣਗੇ। ਗ੍ਰਹਿ ਮੰਤਰਾਲੇ ਨੇ ਸ਼ਰਾਬ ਦੇ ਠੇਕਿਆਂ ਨੂੰ ਖੋਲ੍ਹਣ ਲਈ ਕੁੱਝ ਨਿਯਮਾਂ ਦੀ ਪਾਲਣਾ ਕਰਨ ਦੇ ਹੁਕਮ ਦਿੱਤੇ ਹਨ ਜਿਸ ਅਧੀਨ ਸ਼ਰਾਬ ਦੀ ਵਿਕਰੀ ਉੱਥੇ ਹੀ ਹੋ ਸਕਦੀ ਹੈ ਜਿੱਥੇ ਆਸ-ਪਾਸ ਮਾਲ ਜਾਂ ਫਿਰ ਬਜ਼ਾਰ ਨਹੀਂ ਹਨ। ਠੇਕਿਆਂ ਵਿਚ ਗ੍ਰਾਹਕਾਂ ਨੂੰ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਨੀ ਲਾਜ਼ਮੀ ਹੋਵੇਗੀ। ਸ਼ਰਾਬ ਖਰੀਦਣ ਲੱਗੇ ਲੋਕਾਂ ਨੂੰ ਘੱਟ ਤੋਂ ਘੱਟ ਦੋ ਗਜ਼ ਦੀ ਦੂਰੀ ਬਣਾ ਕੇ ਰੱਖਣੀ ਪਵੇਗੀ ਅਤੇ ਸ਼ਰਾਬ ਦੇ ਠੇਕੇ ‘ਚ ਇਕ ਵਾਰ ਵਿਚ 5 ਤੋਂ ਵੱਧ ਗ੍ਰਾਹਕ ਨਹੀਂ ਜਾ ਸਕਣਗੇ ਜਾਂ ਫਿਰ ਅੰਦਰ ਮੌਜੂਦ ਨਹੀਂ ਹੋਣਗੇ। ਗ੍ਰਹਿ ਮੰਤਰਾਲੇ ਦੇ ਹੁਕਮਾਂ ਅਨੁਸਾਰ ਇਹ ਛੁੱਟ 4 ਮਈ ਤੋਂ ਲਾਗੂ ਹੋਵੇਗੀ ਅਤੇ 17 ਮਈ ਤੱਕ ਚੱਲੇਗੀ। ਦੱਸ ਦਈਏ ਕਿ 24 ਮਾਰਚ ਨੂੰ ਲਾਕਡਾਊਨ ਦਾ ਐਲਾਨ ਕਰਨ ਤੋਂ ਬਾਅਦ ਸਰਕਾਰ ਨੇ ਦੇਸ਼ਭਰ ‘ਚ ਸ਼ਰਾਬ ਦੀ ਵਿਕਰੀ ਉੱਤੇ ਰੋਕ ਲਗਾ ਦਿੱਤੀ ਸੀ ਜਿਸ ਕਰਕੇ ਸ਼ਰਾਬ ਦੇ ਆਦੀਆ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਖੈਰ ਸਰਕਾਰ ਦੇ ਹੁਕਮਾਂ ਤੋਂ ਬਾਅਦ ਲਾਕਡਾਊਨ ਦੇ ਤੀਜੇ ਫੇਜ਼ ਵਿਚ ਸ਼ਰਾਬ ਦੀ ਵਿਕਰੀ ਮੁੜ ਤੋਂ ਸ਼ੁਰੂ ਹੋਵੇਗੀ।

 

Leave a Reply

Your email address will not be published. Required fields are marked *