ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਪੂਰੇ ਦੇਸ਼ ਸਮੇਤ ਪੰਜਾਬ ਵਿਚ ਵੀ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਬੀਤੇ ਦਿਨ ਸੂਬੇ ਵਿਚੋਂ ਕੁੱਲ 105 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ ਜਿਸ ਨਾਲ ਕੁੱਲ ਮਾਮਲਿਆਂ ਦੀ ਸੰਖਿਆ ਵੱਧ ਕੇ 585 ਤੱਕ ਪਹੁੰਚ ਗਈ ਹੈ ਉੱਥੇ ਹੀ 4 ਹੋਰ ਕੋਰੋਨਾ ਮਰੀਜ਼ ਠੀਕ ਵੀ ਹੋਏ ਹਨ ਜਦਕਿ ਮਰਨ ਵਾਲਿਆਂ ਦੀ ਕੁੱਲ ਗਿਣਤੀ 20 ਹੈ।
ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਬੀਤੇ ਸ਼ੁੱਕਰਵਾਰ ਨੂੰ ਸ਼ਾਮ ਪੰਜ ਵਜੇ ਤੱਕ ਦੇ ਜਾਰੀ ਕੀਤੇ ਅੰਕੜਿਆਂ ਅਨੁਸਾਰ ਫਤਿਹਗੜ੍ਹ ਸਾਹਿਬ ਤੋਂ 1, ਅੰਮ੍ਰਿਤਸਰ ਤੋਂ 48, ਪਟਿਆਲਾ ਤੋਂ 1, ਲੁਧਿਆਣਾ ਤੋਂ 13, ਮੋਗਾ ਤੋਂ 1, ਫਾਜ਼ਿਲਕਾ ਤੋਂ 4, ਫਿਰੋਜ਼ਪੁਰ ਤੋਂ 15, ਮੁਹਾਲੀ ਤੋਂ 6 ਅਤੇ ਜਲੰਧਰ ਤੋਂ 16 ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ। ਉੱਥੇ ਹੀ ਅੰਮ੍ਰਿਤਸਰ ਵਿਚ 2, ,ਮੁਕਤਸਰ ਤੇ ਮਾਨਸਾ ਵਿਚ 1-1 ਕੋਰੋਨਾ ਮਰੀਜ਼ ਠੀਕ ਵੀ ਹੋਏ ਹਨ ਜਿਸ ਕਰਕੇ ਠੀਕ ਹੋਣ ਵਾਲਿਆਂ ਦੀ ਸੰਖਿਆ 108 ਹੋ ਗਈ ਹੈ। ਜਦਕਿ ਬੀਤੇ ਦਿਨ ਕੋਈ ਕੋਰੋਨਾ ਨਾਲ ਕੋਈ ਨਵੀਂ ਮੌਤ ਨਹੀਂ ਹੋਈ ਹੈ।
ਜਲੰਧਰ – ਕੁੱਲ ਕੇਸ – 105, ਠੀਕ ਹੋਏ -8, ਮੌਤਾਂ- 4
ਮੁਹਾਲੀ – ਕੁੱਲ ਕੇਸ – 92, ਠੀਕ ਹੋਏ – 31, ਮੌਤਾਂ – 2
ਪਟਿਆਲਾ-ਕੁੱਲ ਕੇਸ-65, ਠੀਕ ਹੋਏ-2, ਮੌਤਾਂ-1
ਲੁਧਿਆਣਾ- ਕੁੱਲ ਕੇਸ-76, ਠੀਕ ਹੋਏ-6, ਮੌਤਾਂ-4
ਅੰਮ੍ਰਿਤਸਰ- ਕੁੱਲ ਕੇਸ-90, ਠੀਕ ਹੋਏ- 8, ਮੌਤਾਂ-2
ਪਠਾਨਕੋਟ- ਕੁੱਲ ਕੇਸ-25, ਠੀਕ ਹੋਏ-9, ਮੌਤਾਂ-1
ਨਵਾਂਸ਼ਹਿਰ- ਕੁੱਲ ਕੇਸ-23, ਠੀਕ ਹੋਏ-18, ਮੌਤਾਂ-1
ਫ਼ਿਰੋਜ਼ਪੁਰ – ਕੁੱਲ ਕੇਸ-17, ਠੀਕ ਹੋਏ-1, ਮੌਤਾਂ-0
ਤਰਨਤਾਰਨ ਕੁੱਲ ਕੇਸ-14, ਠੀਕ ਹੋਏ-0, ਮੌਤਾਂ-0
ਮਾਨਸਾ- ਕੁੱਲ ਕੇਸ-13, ਠੀਕ ਹੋਏ-4, ਮੌਤਾਂ-0
ਕਪੂਰਥਲਾ-ਕੁੱਲ ਕੇਸ-12, ਠੀਕੋ ਹੋਏ-2, ਮੌਤਾਂ-1
ਹੁਸ਼ਿਆਰਪੁਰ- ਕੁੱਲ ਕੇਸ-11, ਠੀਕ ਹੋਏ-5, ਮੌਤਾਂ-1
ਸੰਗਰੂਰ ਕੁੱਲ ਕੇਸ-6, ਠੀਕ ਹੋਏ-3, ਮੌਤਾਂ-0
ਫਰੀਦਕੋਟ- ਕੁੱਲ ਕੇਸ-6, ਠੀਕ ਹੋਏ-1, ਮੌਤਾਂ-0
ਮੋਗਾ- ਕੁੱਲ ਕੇਸ-6, ਠੀਕ ਹੋਏ-4, ਮੌਤਾਂ-0
ਰੋਪੜ- ਕੁੱਲ ਕੇਸ-5, ਠੀਕ ਹੋਏ-2, ਮੌਤਾਂ-1
ਸ੍ਰੀ ਮੁਕਤਸਰ ਸਾਹਿਬ ਕੁੱਲ ਕੇਸ-4, ਠੀਕ ਹੋਏ-1, ਮੌਤਾਂ-0
ਗੁਰਦਾਸਪੁਰ- ਕੁੱਲ ਕੇਸ-4, ਠੀਕ ਹੋਏ-0, ਮੌਤਾਂ-1
ਫਾਜ਼ਿਲਕਾ ਕੁੱਲ ਕੇਸ-4, ਠੀਕ ਹੋਏ-0, ਮੌਤਾਂ-0
ਫਤਿਹਗੜ੍ਹ ਸਾਹਿਬ ਕੁੱਲ ਕੇਸ-3, ਠੀਕ ਹੋਏ-2, ਮੌਤਾਂ-0
ਬਰਨਾਲਾ ਕੁੱਲ ਕੇਸ-2, ਠੀਕ ਹੋਏ- 1, ਮੌਤਾਂ-1
ਬਠਿੰਡਾ- ਕੁੱਲ ਕੇਸ-2 ਠੀਕ ਹੋਏ-0, ਮੌਤਾਂ-0
ਕੁੱਲ ਕੇਸ 585, ਠੀਕ ਹੋਏ 108, ਮੌਤਾਂ 20

