ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ 1993 ਨਵੇਂ ਕੋਰੋਨਾ ਦੇ ਕੇਸ ਸਾਹਮਣੇ ਆਏ ਹਨ ਜਿਸ ਨਾਲ ਕੁੱਲ ਕੇਸਾਂ ਦੀ ਸੰਖਿਆ ਵੱਧ ਕੇ 35,043 ਤੱਕ ਪਹੁੰਚ ਗਈ ਹੈ ਜਦਕਿ 24 ਘੰਟਿਆਂ ਦੌਰਾਨ 533 ਹੋਰ ਮਰੀਜ਼ ਠੀਕ ਹੋਏ ਹਨ ਅਤੇ ਰਿਕਵਰੀ ਰੇਟ 25.37 ਹੋਇਆ ਹੈ ਜਿਸ ਦੀ ਜਾਣਕਾਰੀ ਖੁਦ ਕੇਂਦਰੀ ਸਿਹਤ ਮੰਤਰਾਲੇ ਨੇ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਹੈ।
In the last 24 hours, 1993 positive cases reported; the total number of positive cases is now 35,043: Lav Agrawal, Joint Secy, Health Ministry pic.twitter.com/F2oP1zpTEM
— ANI (@ANI) May 1, 2020
ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਪੱਤਰਕਾਰ ਵਾਰਤਾ ਦੌਰਾਨ ਦੱਸਿਆ ਹੈ ਕਿ ਜਿਲ੍ਹਿਆਂ ਨੂੰ ਰੈੱਡ, ਆਰੇਂਜ ਅਤੇ ਗ੍ਰੀਨ ਜ਼ੋਨ ਵਿਚ ਵੰਡਿਆ ਗਿਆ ਹੈ। ਜੇਕਰ 21 ਦਿਨਾਂ ਤੱਕ ਕਿਸੇ ਜਿਲ੍ਹੇ ਵਿਚ ਕੋਈ ਕੇਸ ਨਹੀਂ ਆਉਂਦਾ ਤਾਂ ਉਸ ਜਿਲ੍ਹੇ ਨੂੰ ਗ੍ਰੀਨ ਜ਼ੋਨ ਵਿਚ ਲਿਆ ਜਾ ਸਕਦਾ ਹੈ ਅਤੇ ਜੇ ਕੋਈ ਕੇਸ ਮਿਲਦਾ ਹੈ ਤਾਂ ਸਾਨੂੰ ਉਸ ਨੂੰ ਅੱਗੇ ਵੱਧਣ ਤੋਂ ਰੋਕਣਾ ਹੈ। ਅਗਰਵਾਲ ਮੁਤਾਬਕ ਚੁਣੋਤੀ ਇਹ ਹੈ ਕਿ ਜਿੱਥੇ ਵੀ ਮਾਮਲੇ ਸਾਹਮਣੇ ਆਏ ਹਨ ਉੱਥੇ ਬਿਨਾ ਕੋਈ ਲਾਪਰਵਾਹੀ ਦੇ ਹਲਾਤਾਂ ਨੂੰ ਸੰਭਾਲਿਆ ਜਾਵੇ।
MHA has today allowed movement of stranded students, migrant workers, tourists, pilgrims, etc. via rail as well. States and Railway Board will make necessary arrangements: Punya Salila Srivastava, Joint Secretary, Ministry of Home Affairs (MHA)
— ANI (@ANI) May 1, 2020
ਉੱਥੇ ਹੀ ਪੀਸੀ ਵਿਚ ਮੌਜੂਦ ਗ੍ਰਹਿ ਮੰਤਰਾਲੇ ਦੀ ਸੰਯੁਕਤ ਸਕੱਤਰ ਪੀਐਸ ਸਿਰਵਾਸਤਵ ਨੇ ਦੱਸਿਆ ਹੈ ਕਿ ਗ੍ਰਹਿ ਮੰਤਰਾਲੇ ਨੇ ਅੱਜ ਫਸੇ ਹੋਏ ਵਿਦਿਆਰਥੀਆਂ, ਪ੍ਰਵਾਸੀ ਮਜਦੂਰਾਂ, ਯਾਤਰੀਆਂ ਆਦਿ ਨੂੰ ਰੇਲ ਰਾਹੀਂ ਵਾਪਸ ਜਾਣ ਦੀ ਆਗਿਆ ਦੇ ਦਿੱਤੀ ਹੈ ਜਿਸ ਦਾ ਪ੍ਰਬੰਧ ਸੂਬੇ ਅਤੇ ਰੇਲਵੇ ਬੋਰਡ ਕਰਨਗੇ। ਦੱਸ ਦਈਏ ਕਿ ਦੇਸ਼ ਦੇ ਕਈ ਸੂਬਿਆਂ ਨੇ ਕੇਂਦਰ ਸਰਕਾਰ ਤੋਂ ਮਜ਼ਦੂਰਾਂ ਅਤੇ ਬਾਕੀ ਫਸੇ ਹੋਏ ਲੋਕਾਂ ਨੂੰ ਵਾਪਸ ਲਿਆਉਣ ਲਈ ਵਿਸ਼ੇਸ਼ ਟਰੇਨ ਚਲਾਉਣ ਦੀ ਮੰਗ ਕੀਤੀ ਸੀ। ਗ੍ਰਹਿ ਮੰਤਰਾਲੇ ਨੇ ਇਹ ਵੀ ਕਿਹਾ ਹੈ ਕਿ ਟਰੱਕਾਂ, ਸਮਾਨ ਲੈ ਜਾਣ ਵਾਲੇ ਵਹਾਨਾਂ ਅਤੇ ਖਾਲੀ ਟਰੱਕਾਂ ਆਦਿ ਨੂੰ ਕਿਸੇ ਵੀ ਤਰ੍ਹਾ ਦੇ ਵੱਖਰੇ ਪਾਸ ਦੀ ਜਰੂਰਤ ਨਹੀਂ ਹੋਵੇਗੀ।
