ਪੰਜਾਬ ਵਿਚ ਕੋਰੋਨਾ ਦੇ ਕੁੱਲ ਕੇਸਾਂ ਦੀ ਗਿਣਤੀ ਹੋਈ 3063, ਮੌਤਾਂ-65

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੂਰੇ ਦੇਸ਼ ਸਮੇਤ ਪੰਜਾਬ ਵਿਚ ਵੀ ਕੋਰੋਨਾ ਆਪਣਾ ਲਗਾਤਾਰ ਕਹਿਰ ਵਿਖਾ ਰਿਹਾ ਹੈ। ਬੀਤੇ ਦਿਨ ਸੂਬੇ ਵਿਚੋਂ 77 ਨਵੇਂ ਕੋਰੋਨਾ ਦੇ ਕੇਸਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੂਰੇ ਦੇਸ਼ ਸਮੇਤ ਪੰਜਾਬ ਵਿਚ ਵੀ ਕੋਰੋਨਾ ਆਪਣਾ ਲਗਾਤਾਰ ਕਹਿਰ ਵਿਖਾ ਰਿਹਾ ਹੈ। ਬੀਤੇ ਦਿਨ ਸੂਬੇ ਵਿਚੋਂ 77 ਨਵੇਂ ਕੋਰੋਨਾ ਦੇ ਕੇਸਾ ਦੀ ਪੁਸ਼ਟੀ ਹੋਈ ਹੈ ਜਿਸ ਕਰਕੇ ਕੁੱਲ ਮਾਮਲਿਆਂ ਦੀ ਸੰਖਿਆ ਵੱਧ ਕੇ 3063 ਹੋ ਗਈ ਹੈ। ਉੱਥੇ ਹੀ 45 ਹੋਰ ਕੋਰੋਨਾ ਦੇ ਮਰੀਜ਼ ਠੀਕ ਵੀ ਹੋਏ ਹਨ ਜਦਕਿ 2 ਕੋਰੋਨਾ ਪੀੜਤਾ ਨੇ ਦਮ ਤੋੜਿਆ ਹੈ।

ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਸ਼ਨਿਵਾਰ ਸ਼ਾਮ 5 ਵਜੇ ਤੱਕ ਅੰਮ੍ਰਿਤਸਰ ਤੋਂ 9, ਮੁਹਾਲੀ ਤੋਂ 11, ਸੰਗਰੂਰ ਤੋਂ 3, ਨਵਾਂਸ਼ਹਿਰ ਤੋਂ 5, ਜਲੰਧਰ ਤੋਂ 5, ਰੋਪੜ ਤੋਂ 1, ਬਰਨਾਲਾ ਤੋਂ 2, ਫਿਰੋਜ਼ਪੁਰ ਤੋਂ 1, ਪਠਾਨਕੋਟ ਤੋਂ 6, ਬਠਿੰਡਾ ਤੋਂ 1 ਫਤਿਹਗੜ੍ਹ ਸਾਹਿਬ ਤੋਂ 1, ਤਰਨਤਾਰਨ ਤੋਂ 4, ਕਪੂਰਥਲਾ ਤੋਂ 1,ਪਟਿਆਲਾ ਤੋਂ 1 ਅਤੇ  ਲੁਧਿਆਣਾ ਤੋਂ 26 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ। ਉੱਥੇ ਹੀ ਅੰਮ੍ਰਿਤਸਰ ਵਿਚ 34, ਸੰਗਰੂਰ ਵਿਚ 1, ਮੁਹਾਲੀ ਵਿਚ 1, ਫਤਿਹਗੜ੍ਹ ਸਾਹਬਿ ਵਿਚ 4, ਬਠਿੰਡਾ ਵਿਚ 1 ਅਤੇ ਕਪੂਰਥਲਾ ਵਿਚ 4 ਕੋਰੋਨਾ ਦੇ ਮਰੀਜ਼ ਠੀਕ ਹੋਏ ਹਨ ਜਿਸ ਕਰਕੇ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਸੰਖਿਆ 2327 ਹੋ ਗਈ ਹੈ। ਜਦਕਿ ਅੰਮ੍ਰਿਤਸਰ ਵਿਚ 2 ਹੋਰ ਕੋਰੋਨਾ ਪੀੜਤਾਂ ਦੀ ਮੌਤ ਹੋਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 65 ਤੱਕ ਪਹੁੰਚ ਗਿਆ ਹੈ। ਸੂਬੇ ਵਿਚ ਇਸ ਵੇਲੇ 671 ਐਕਟਿਵ ਕੇਸ ਰਹਿ ਗਏ ਹਨ।

ਅੰਮ੍ਰਿਤਸਰ- ਕੁੱਲ ਕੇਸ-601, ਠੀਕ ਹੋਏ- 390, ਮੌਤਾਂ-18

ਜਲੰਧਰ – ਕੁੱਲ ਕੇਸ –323, ਠੀਕ ਹੋਏ -252, ਮੌਤਾਂ-10

ਲੁਧਿਆਣਾ- ਕੁੱਲ ਕੇਸ-333, ਠੀਕ ਹੋਏ-175, ਮੌਤਾਂ-10

ਗੁਰਦਾਸਪੁਰ- ਕੁੱਲ ਕੇਸ-166, ਠੀਕ ਹੋਏ-138, ਮੌਤਾਂ-3

ਤਰਨਤਾਰਨ ਕੁੱਲ ਕੇਸ-164, ਠੀਕ ਹੋਏ-157, ਮੌਤਾਂ-1

ਮੁਹਾਲੀ – ਕੁੱਲ ਕੇਸ – 154, ਠੀਕ ਹੋਏ –114, ਮੌਤਾਂ –3

ਪਟਿਆਲਾ-ਕੁੱਲ ਕੇਸ-149, ਠੀਕ ਹੋਏ-116, ਮੌਤਾਂ-3

ਸੰਗਰੂਰ ਕੁੱਲ ਕੇਸ-138, ਠੀਕ ਹੋਏ-103, ਮੌਤਾਂ-1

ਪਠਾਨਕੋਟ- ਕੁੱਲ ਕੇਸ-138, ਠੀਕ ਹੋਏ-75, ਮੌਤਾਂ-4

ਹੁਸ਼ਿਆਰਪੁਰ- ਕੁੱਲ ਕੇਸ-137, ਠੀਕ ਹੋਏ-129, ਮੌਤਾਂ-5

ਨਵਾਂਸ਼ਹਿਰ- ਕੁੱਲ ਕੇਸ-119, ਠੀਕ ਹੋਏ-104, ਮੌਤਾਂ-1

ਫਰੀਦਕੋਟ- ਕੁੱਲ ਕੇਸ-86, ਠੀਕ ਹੋਏ-66, ਮੌਤਾਂ-0

ਰੋਪੜ- ਕੁੱਲ ਕੇਸ-78, ਠੀਕ ਹੋਏ-68, ਮੌਤਾਂ-1

ਫਤਿਹਗੜ੍ਹ ਸਾਹਿਬ- ਕੁੱਲ ਕੇਸ-74, ਠੀਕ ਹੋਏ-69, ਮੌਤਾਂ-0

ਸ੍ਰੀ ਮੁਕਤਸਰ ਸਾਹਿਬ ਕੁੱਲ ਕੇਸ-72, ਠੀਕ ਹੋਏ-71, ਮੌਤਾਂ-0

ਮੋਗਾ- ਕੁੱਲ ਕੇਸ-69, ਠੀਕ ਹੋਏ-67, ਮੌਤਾਂ-0

ਬਠਿੰਡਾ- ਕੁੱਲ ਕੇਸ-57, ਠੀਕ ਹੋਏ-51, ਮੌਤਾਂ-0

ਫਾਜ਼ਿਲਕਾ ਕੁੱਲ ਕੇਸ-50, ਠੀਕ ਹੋਏ-44, ਮੌਤਾਂ-0

ਫ਼ਿਰੋਜ਼ਪੁਰ – ਕੁੱਲ ਕੇਸ-48, ਠੀਕ ਹੋਏ-45, ਮੌਤਾਂ-1

ਕਪੂਰਥਲਾ-ਕੁੱਲ ਕੇਸ-42, ਠੀਕ ਹੋਏ-37, ਮੌਤਾਂ-3

ਮਾਨਸਾ- ਕੁੱਲ ਕੇਸ-34, ਠੀਕ ਹੋਏ-32, ਮੌਤਾਂ-0

ਬਰਨਾਲਾ ਕੁੱਲ ਕੇਸ-31, ਠੀਕ ਹੋਏ-24, ਮੌਤਾਂ-1

ਕੁੱਲ ਕੇਸ 3063, ਠੀਕ ਹੋਏ 2327, ਮੌਤਾਂ 65

Leave a Reply

Your email address will not be published. Required fields are marked *