ਅਮਰੀਕੀ ਮਿਲਟਰੀ ਅਕੈਡਮੀ ਤੋਂ ਗ੍ਰੈਜੂਏਟ ਹੋਣ ਵਾਲੀ ਪਹਿਲੀ ਸਿੱਖ ਔਰਤ ਬਣੇਗੀ ਅਨਮੋਲ ਨਾਰੰਗ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਸੈਕਿੰਡ ਲੈਫਟੀਨੈਂਟ ਅਨਮੋਲ ਨਾਰੰਗ ਵੈਸਟ ਪੁਆਇੰਟ ਸਥਿਤ ਅਮਰੀਕੀ ਮਿਲਟਰੀ ਅਕੈਡਮੀ ਤੋਂ ਗ੍ਰੈਜੂਏਟ ਦੀ ਡਿਗਰੀ ਪ੍ਰਾਪਤ ਕਰਨ ਵਾਲੀ ਪਹਿਲੀ ਸਿੱਖ ਔਰਤ ਬਣ ਕੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਸੈਕਿੰਡ ਲੈਫਟੀਨੈਂਟ ਅਨਮੋਲ ਨਾਰੰਗ ਵੈਸਟ ਪੁਆਇੰਟ ਸਥਿਤ ਅਮਰੀਕੀ ਮਿਲਟਰੀ ਅਕੈਡਮੀ ਤੋਂ ਗ੍ਰੈਜੂਏਟ ਦੀ ਡਿਗਰੀ ਪ੍ਰਾਪਤ ਕਰਨ ਵਾਲੀ ਪਹਿਲੀ ਸਿੱਖ ਔਰਤ ਬਣ ਕੇ ਅੱਜ ਸ਼ਨੀਵਾਰ ਨੂੰ ਇਤਿਹਾਸ ਰੱਚੇਗੀ। ਅਮਰੀਕਾ ਵਿਚ 218 ਸਾਲਾਂ ਬਾਅਦ ਪਹਿਲੀ ਵਾਰ ਅਜਿਹਾ ਹੋਣ ਜਾ ਰਿਹਾ ਹੈ ਜਦੋਂ ਕਿਸੇ ਗੈਰ-ਅਮਰੀਕਨ ਮਹਿਲਾ ਨੂੰ ਇੰਨਾ ਵੱਡਾ ਅਹੁੱਦ ਮਿਲ ਰਿਹਾ ਹੈ।

Anmol Narang Becomes First Observant Sikh To Graduate From US ...

ਮੀਡੀਆ ਰਿਪੋਰਟਾਂ ਅਨੁਸਾਰ ਨਾਰੰਗ ਦਾ ਜਨਮ ਅਮਰੀਕਾ ਵਿਚ ਹੋਇਆ ਅਤੇ ਉਸ ਦਾ ਪਾਲਣ ਪੋਸ਼ਣ ਜਾਰਜੀਆ ਦੇ ਰੋਜਵੇਲ ਵਿਚ ਹੋਇਆ ਸੀ। ਨਾਰੰਗ ਨੇ ਜਾਰਜੀਆ ਇੰਸਟੀਚਿਊਟ ਆਫ ਟੈਕਨੋਲੋਜੀ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਫਿਰ ਵੈਸਟ ਪੁਆਇੰਟ ਸਥਿਤ ਅਮਰੀਕੀ ਮਿਲਟਰੀ ਅਕੈਡਮੀ ਚੱਲ ਗਈ ਜਿੱਥੇ ਉਹ ਇੰਜੀਨੀਅਰਿੰਗ ਵਿਚ ਬੈਚਲਰ ਦੀ ਡਿਗਰੀ ਹਾਸਲ ਕਰੇਗੀ। ਉਹ ਹਵਾਈ ਰੱਖਿਆ ਪ੍ਰਣਾਲੀ ਵਿਚ ਆਪਣਾ ਕਰੀਅਰ ਬਣਾਉਣਾ ਚਾਹੁੰਦੀ ਹੈ। ਨਿਊਯਾਰਕ ਸਥਿਤ ਗੈਰ-ਮੁਨਾਫਾ ਸੰਗਠਨ ਸਿੱਖ ਕੋਲੀਸ਼ਨ ਦੁਆਰਾ ਜਾਰੀ ਕੀਤੇ ਇਕ ਬਿਆਨ ਵਿਚ ਨਾਰੰਗ ਨੇ ਕਿਹਾ ਕਿ ”ਮੈ ਬਹੁੱਤ ਉਤਸ਼ਾਹਿਤ ਹਾਂ ਕਿ ਮੇਰਾ ਵੈਸਟ ਪੁਆਇੰਟ ਤੋਂ ਗ੍ਰੈਜੂਏਟ ਹੋਣ ਦਾ ਸੁਪਨਾ ਪੂਰਾ ਹੋ ਜਾਵੇਗਾ। ਇਹ ਮੇਰੇ ਲਈ ਮਾਣ ਵਾਲੀ ਗੱਲ ਹੈ”। ਨਾਰੰਗ ਨੇ ਅੱਗੇ ਕਿਹਾ ਕਿ ”ਜਾਰਜੀਆ ਵਿਚ ਮੇਰੇ ਭਾਈਚਾਰੇ ਨੇ ਮੇਰੇ ਪ੍ਰਤੀ ਜੋ ਭਰੋਸਾ ਦਿਖਾਇਆ ਹੈ ਅਤੇ ਮੈਨੂੰ ਜੋ ਸਹਿਯੋਗ ਦਿੱਤਾ ਉਹ ਮੇਰੇ ਲਈ ਬਹੁਤ ਜ਼ਿਆਦਾ ਮਾਈਨੇ ਰੱਖਦਾ ਹੈ।ਮੈ ਹੈਰਾਨ ਹਾਂ ਕਿ ਇਸ ਟਿੱਚੇ ਤੱਕ ਪਹੁੰਚ ਕੇ ਮੈ ਹੋਰ ਸਿੱਖ ਅਮਰੀਕੀਆਂ ਨੂੰ ਇਹ ਵਿਖਾ ਰਹੀ ਹਾਂ ਕਿ ਕਿਸੇ ਦੇ ਲਈ ਕਰਿਅਰ ਵਿਚ ਕੋਈ ਵੀ ਰਸਤਾ ਚੁਣਨਾ ਸੰਭਵ ਹੈ”। ਉੱਥੇ ਹੀ ਅਧਿਕਾਰੀਆਂ ਨੇ ਕਿਹਾ ਕਿ ਨਾਰੰਗ ਓਕਲਾਹੋਮਾ ਵਿਚ ਬੇਸਿਕ ਅਫਸਰ ਲਿਡਰਸ਼ਿਪ ਦਾ ਕੋਰਸ ਪੂਰਾ ਕਰੇਗੀ ਅਤੇ ਫਿਰ ਉਸ ਨੂੰ ਪਹਿਲੀ ਤੈਨਾਤੀ ਲਈ ਜਨਵਰੀ ਵਿਚ ਜਾਪਾਨ ਦੇ ਓਕੀਵਾਨਾ ਵਿਚ ਭੇਜਿਆ ਜਾਵੇਗਾ। ਰਿਪੋਰਟਾਂ ਮੁਤਾਬਕ ਅਮਰੀਕਾ ਵਰਗੇ ਖੁੱਲ੍ਹੇ ਵਿਚਾਰਾਂ ਵਾਲੇ ਦੇਸ਼ ਵਿਚ ਅਜਿਹਾ 218 ਸਾਲਾਂ ਬਾਅਦ ਹੋਣ ਜਾ ਰਿਹਾ ਹੈ ਜਦੋਂ ਕੋਈ ਗੈਰ ਅਮਰੀਕਨ ਮਹਿਲਾ ਨੂੰ ਇੰਨਾ ਵੱਡਾ ਅਹੁੱਦਾ ਮਿਲੇਗਾ। ਲਗਭਗ 200 ਸਾਲਾਂ ਤੋਂ ਅਜਿਹਾ ਕਦੇਂ ਵੇਖਣ ਨੂੰ ਨਹੀਂ ਮਿਲਿਆ ਹੈ।ਅਮਰੀਕੀ ਸੈਨਾ ਵਿਚ 1925 ਤੋਂ ਬਾਅਦ ਰੰਗ-ਭੇਦ ਦਾ ਪ੍ਰਭਾਵ ਵੱਧ ਗਿਆ ਸੀ ਅਤੇ ਸੈਨਾ ਦੇ ਜ਼ਿਆਦਾਤਰ ਅਧਿਕਾਰੀ ਰੈਂਕ ਦਾ ਅਹੁੱਦਾ ਇਕ ਵਿਸ਼ੇਸ਼ ਵਰਗ ਨੂੰ ਜਾਣ ਲੱਗਿਆ ਜਿਸ ਕਰਕੇ ਹੇਠਲੇ ਪੱਧਰ ਉੱਤੇ ਇੱਕੋ ਜਮਾਤ ਦਾ ਦਬਦਬਾ ਵੱਧ ਗਿਆ।

 

 

Leave a Reply

Your email address will not be published. Required fields are marked *