ਪੰਜਾਬ ਵਿਚ ਕੋਰੋਨਾ ਦੇ ਕੇਸਾਂ ਦੀ ਸੰਖਿਆ ਵੱਧ ਕੇ ਹੋਈ 1731, ਮੌਤਾਂ-29

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੰਜਾਬ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਸੂਬੇ ਵਿਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੰਜਾਬ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਸੂਬੇ ਵਿਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਬੀਤੇ ਦਿਨ ਕੁੱਲ 87 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਜਿਸ ਨਾਲ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 1731 ਹੋ ਗਈ ਹੈ ਜਦਕਿ 3 ਕੋਰੋਨਾ ਮਰੀਜ਼ ਠੀਕ ਹੋਏ ਹਨ ਉੱਥੇ ਹੀ ਇਕ ਕੋਰੋਨਾ ਪੀੜਤ ਨੇ ਦਮ ਵੀ ਤੋੜਿਆ ਹੈ।

ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਬੀਤੇ ਸ਼ੁੱਕਰਵਾਰ ਸ਼ਾਮ 5 ਵਜੇ ਤੱਕ ਤਰਨਤਾਰਨ ਤੋਂ 11, ਗੁਰਦਾਸਪੁਰ ਤੋਂ 24, ਨਵਾਂਸ਼ਹਿਰ ਤੋਂ 18, ਜਲੰਧਰ ਤੋਂ 11, ਫਤਿਹਗੜ੍ਹ ਸਾਹਿਬ ਤੋਂ 4, ਅੰਮ੍ਰਿਤਸਰ ਤੋਂ 11, ਕਪੂਰਥਲਾ ਤੋਂ 5, ਅਤੇ ਮਾਨਸਾ, ਬਰਨਾਲ ਤੇ ਬਠਿੰਡਾ ਤੋਂ 1-1 ਕੋਰੋਨਾ ਦੇ ਕੇਸ ਦੀ ਪੁਸ਼ਟੀ ਹੋਈ ਹੈ। ਉੱਥੇ ਹੀ ਮੁਹਾਲੀ ਵਿਚ ਤਿੰਨ ਕੋਰੋਨਾ ਦੇ ਮਰੀਜ਼ ਠੀਕ ਹੋਏ ਹਨ ਜਿਸ ਨਾਲ ਠੀਕ ਹੋਣ ਵਾਲੇ ਮਰੀਜ਼ਾਂ ਦੀ ਸੰਖਿਆ ਵੱਧ ਕੇ 152 ਹੋ ਗਈ ਹੈ ਜਦਕਿ ਮੁਹਾਲੀ ਵਿਚ ਹੀ ਇਕ ਹੋਰ ਕੋਰੋਨਾ ਪੀੜਤ ਦੀ ਮੌਤ ਹੋ ਚੁੱਕੀ ਹੈ ਅਤੇ ਮ੍ਰਿਤਕਾਂ ਦੀ ਅੰਕੜਾ 29 ਤੱਕ ਪਹੁੰਚ ਗਿਆ ਹੈ।

ਅੰਮ੍ਰਿਤਸਰ- ਕੁੱਲ ਕੇਸ-287, ਠੀਕ ਹੋਏ- 8, ਮੌਤਾਂ-3

ਜਲੰਧਰ – ਕੁੱਲ ਕੇਸ – 158, ਠੀਕ ਹੋਏ -12, ਮੌਤਾਂ- 5

ਤਰਨਤਾਰਨ ਕੁੱਲ ਕੇਸ-157, ਠੀਕ ਹੋਏ-0, ਮੌਤਾਂ-0

ਲੁਧਿਆਣਾ- ਕੁੱਲ ਕੇਸ-125, ਠੀਕ ਹੋਏ-8, ਮੌਤਾਂ-5

ਗੁਰਦਾਸਪੁਰ- ਕੁੱਲ ਕੇਸ-115, ਠੀਕ ਹੋਏ-0, ਮੌਤਾਂ-1

ਨਵਾਂਸ਼ਹਿਰ- ਕੁੱਲ ਕੇਸ-103, ਠੀਕ ਹੋਏ-18, ਮੌਤਾਂ-1

ਮੁਹਾਲੀ – ਕੁੱਲ ਕੇਸ – 95, ਠੀਕ ਹੋਏ – 52, ਮੌਤਾਂ –3

ਪਟਿਆਲਾ-ਕੁੱਲ ਕੇਸ-95, ਠੀਕ ਹੋਏ-14, ਮੌਤਾਂ-2

ਹੁਸ਼ਿਆਰਪੁਰ- ਕੁੱਲ ਕੇਸ-89, ਠੀਕ ਹੋਏ-6, ਮੌਤਾਂ-3

ਸੰਗਰੂਰ ਕੁੱਲ ਕੇਸ-88, ਠੀਕ ਹੋਏ-3, ਮੌਤਾਂ-0

ਸ੍ਰੀ ਮੁਕਤਸਰ ਸਾਹਿਬ ਕੁੱਲ ਕੇਸ-65, ਠੀਕ ਹੋਏ-1, ਮੌਤਾਂ-0

ਮੋਗਾ- ਕੁੱਲ ਕੇਸ-56, ਠੀਕ ਹੋਏ-4, ਮੌਤਾਂ-0

ਫਰੀਦਕੋਟ- ਕੁੱਲ ਕੇਸ-45, ਠੀਕ ਹੋਏ-3, ਮੌਤਾਂ-0

ਫ਼ਿਰੋਜ਼ਪੁਰ – ਕੁੱਲ ਕੇਸ-43, ਠੀਕ ਹੋਏ-1, ਮੌਤਾਂ-1

ਬਠਿੰਡਾ- ਕੁੱਲ ਕੇਸ-40 ਠੀਕ ਹੋਏ-0, ਮੌਤਾਂ-0

ਫਾਜ਼ਿਲਕਾ ਕੁੱਲ ਕੇਸ-39, ਠੀਕ ਹੋਏ-0, ਮੌਤਾਂ-0

ਪਠਾਨਕੋਟ- ਕੁੱਲ ਕੇਸ-27, ਠੀਕ ਹੋਏ-10, ਮੌਤਾਂ-1

ਫਤਿਹਗੜ੍ਹ ਸਾਹਿਬ ਕੁੱਲ ਕੇਸ-24, ਠੀਕ ਹੋਏ-2, ਮੌਤਾਂ-0

ਕਪੂਰਥਲਾ-ਕੁੱਲ ਕੇਸ-23, ਠੀਕ ਹੋਏ-2, ਮੌਤਾਂ-2

ਬਰਨਾਲਾ ਕੁੱਲ ਕੇਸ-21, ਠੀਕ ਹੋਏ- 1, ਮੌਤਾਂ-1

ਮਾਨਸਾ- ਕੁੱਲ ਕੇਸ-20, ਠੀਕ ਹੋਏ-5, ਮੌਤਾਂ-0

ਰੋਪੜ- ਕੁੱਲ ਕੇਸ-16, ਠੀਕ ਹੋਏ-2, ਮੌਤਾਂ-1

ਕੁੱਲ ਕੇਸ 1731, ਠੀਕ ਹੋਏ 152, ਮੌਤਾਂ 29

Leave a Reply

Your email address will not be published. Required fields are marked *