ਦੇਸ਼ ਵਿਚ ਪਿਛਲੇ 24 ਘੰਟਿਆਂ ਦੌਰਾਨ 3320 ਨਵੇਂ ਕੋਰੋਨਾ ਦੇ ਕੇਸ ਆਏ ਸਾਹਮਣੇ-ਸਿਹਤ ਮੰਤਰਾਲਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਆਪਣਾ ਪ੍ਰਕੋਪ ਲਗਾਤਾਰ ਵਿਖਾ ਰਿਹਾ ਹੈ। ਦੇਸ਼ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ ਨਿਰੰਤਰ ਵੱਧ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਆਪਣਾ ਪ੍ਰਕੋਪ ਲਗਾਤਾਰ ਵਿਖਾ ਰਿਹਾ ਹੈ। ਦੇਸ਼ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ ਨਿਰੰਤਰ ਵੱਧ ਰਹੀ ਹੈ। ਖਬਰ ਲਿਖੇ ਜਾਣ ਤੱਕ ਕੋਰੋਨਾ ਦੇ ਮਾਮਲੇ ਵੱਧ ਕੇ 59 ਹਜ਼ਾਰ ਦੇ ਅੰਕੜੇ ਨੂੰ ਪਾਰ ਕਰ ਚੁੱਕੇ ਹਨ ਜਦਕਿ ਮਰਨ ਵਾਲਿਆਂ ਦੀ ਗਿਣਤੀ 2 ਹਜ਼ਾਰ ਦੇ ਕਰੀਬ ਪਹੁੰਚਣ ਵਾਲੀ ਹੈ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘਂਟਿਆਂ ਦੌਰਾਨ 3320 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਜਦਕਿ 95 ਕੋਰੋਨਾ ਪੀੜਤਾਂ ਨੇ ਦਮ ਤੋੜਿਆ ਹੈ ਜਿਸ ਨਾਲ ਕੁੱਲ ਕੋਰੋਨਾ ਮਰੀਜ਼ਾਂ ਦਾ ਸੰਖਿਆ ਵੱਧ ਕੇ 59,662 ਹੋ ਗਈ ਹੈ ਜਦਕਿ ਮ੍ਰਿਤਕਾ ਦਾ ਅੰਕੜਾ 1981 ਹੋ ਗਿਆ ਹੈ। ਉੱਥੇ ਹੀ ਹੁਣ ਤੱਕ 17,847 ਕੋਰੋਨਾ ਮਰੀਜ਼ ਠੀਕ ਵੀ ਹੋ ਚੁੱਕੇ ਹਨ ਜਿਸ ਨਾਲ ਐਕਟਿਵ ਕੇਸਾਂ ਦੀ ਗਿਣਤੀ 39,834 ਹੋ ਗਈ ਹੈ। ਉੱਥੇ ਹੀ ਜੇਕਰ ਦੇਸ਼ ਭਰ ਵਿਚ ਹੋਈ ਮੌਤਾਂ ਦੇ ਅੰਕੜੇ ਉੱਤੇ ਨਜ਼ਰ ਮਾਰੀ ਜਾਵੇ ਤਾਂ ਸਿਹਤ ਮੰਤਰਾਲੇ ਅਨੁਸਾਰ ਮਹਾਰਾਸ਼ਟਰ ਵਿਚ ਸੱਭ ਤੋਂ ਜ਼ਿਆਦਾ 731, ਗੁਜਰਾਤ ਵਿਚ 449, ਮੱਧ ਪ੍ਰਦੇਸ਼ ਵਿਚ 200, ਰਾਜਸਥਾਨ ਵਿਚ 101, ਦਿੱਲੀ ਵਿਚ 68, ਉੱਤਰ ਪ੍ਰਦੇਸ਼ ਵਿਚ 66, ਆਂਧਰਾ ਪ੍ਰਦੇਸ਼ ਵਿਚ 41, ਪੱਛਮੀ ਬੰਗਾਲ ਵਿਚ 160, ਤਾਮਿਲਨਾਡੂ ਵਿਚ 40, ਤੇਲੰਗਾਨਾ ਵਿਚ 29, ਕਰਨਾਟਕਾ ਵਿਚ 30, ਪੰਜਾਬ ਵਿਚ 29, ਜੰਮੂ ਕਸ਼ਮੀਰ ਵਿਚ 9, ਹਰਿਆਣਾ ਵਿਚ 8, ਕੇਰਲ ਵਿਚ 4, ਝਾਰਖੰਡ ਵਿਚ 3, ਬਿਹਾਰ ਵਿਚ 5, ਹਿਮਾਚਲ ਵਿਚ ਦੋ, ਉੜੀਸਾ ਵਿਚ ਦੋ ਅਤੇ ਚੰਡੀਗੜ੍ਹ, ਅਸਮ ਤੇ ਮੇਘਾਲਿਆ ਵਿਚ 1-1 ਮੌਤ ਹੋਈ ਹੈ।

Leave a Reply

Your email address will not be published. Required fields are marked *