ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ 991 ਕੋਰੋਨਾ ਦੇ ਕੇਸਾ ਸਾਹਮਣੇ ਆਏ ਹਨ ਅਤੇ 43 ਮੌਤਾਂ ਹੋਈ ਹਨ ਜਿਸ ਨਾਲ ਕੁੱਲ ਕੇਸਾਂ ਦੀ ਸੰਖਿਆ 14,378 ਹੋ ਗਈ ਹੈ ਅਤੇ ਮਰਨ ਵਾਲਿਆਂ ਦੀ ਗਿਣਤੀ 480 ਤੱਕ ਪਹੁੰਚ ਗਈ ਹੈ ਨਾਲ ਹੀ 1992 ਮਰੀਜ਼ ਠੀਕ ਹੋ ਚੁੱਕੇ ਹਨ ਜਿਸ ਦੀ ਜਾਣਕਾਰੀ ਕੇਂਦਰੀ ਸਿਹਤ ਮੰਤਰਾਲੇ ਨੇ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਹੈ।
Mortality rate in our country is around 3.3%. An age-wise analysis will tell you that 14.4% death has been reported in age group of 0-45 yrs. Between 45-60 yrs it is 10.3%, between 60-75 yrs it is 33.1% & for 75 yrs and above it is 42.2%: Lav Aggarwal, Joint Secy, Health Ministry pic.twitter.com/ke2JJvHx1p
— ANI (@ANI) April 18, 2020
ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਪੱਤਰਕਾਰ ਵਾਰਤਾ ਦੌਰਾਨ ਦੱਸਿਆ ਕਿ ਕੁੱਲ ਕੇਸਾਂ ਵਿਚ 4291 (29.8%) ਕੇਸ ਨਿਜ਼ਾਮੁਦੀਨ ਮਰਕਜ਼ ਨਾਲ ਜੁੜੇ ਹੋਏ ਹਨ । ਉਨ੍ਹਾਂ ਦੱਸਿਆ ਕਿ ਦੇਸ਼ ਦੇ 45 ਜਿਲ੍ਹੇ ਅਜਿਹੇ ਹਨ ਜਿੱਥੇ ਪਿਛਲੇ 14 ਦਿਨਾਂ ਵਿਚ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ ਹੈ। ਅਗਰਵਾਲ ਮੁਤਾਬਕ ਭਾਰਤ ਵਿਚ ਕੋਰੋਨਾ ਮਹਾਮਾਰੀ ਨਾਲ ਮਰਨ ਵਾਲਿਆਂ ਦੀ ਦਰ ਲਗਭਗ 3.3% ਹੈ। ਉਮੱਰ ਦੇ ਹਿਸਾਬ ਨਾਲ ਵਿਸਲੇਸ਼ਣ ਕੀਤਾ ਜਾਵੇ ਤਾਂ 0-45 ਸਾਲ ਦੀ ਉਮਰ ਸਮੂਹ ਵਿਚ 14.4%, 45-60 ਸਾਲ ਦੇ ਵਿਚਕਾਰ 10.3%, 60-75 ਸਾਲ ਦੇ ਵਿਚਕਾਰ 33.1% ਅਤੇ 75 ਸਾਲਾਂ ਅਤੇ ਇਸ ਤੋਂ ਉੱਪਰ 42.2% ਫੀਸਦੀ ਮੌੌਤਾਂ ਹੋਈਆਂ ਹਨ। ਉੱਥੇ ਹੀ ਗ੍ਰਹਿ ਮੰਤਰਾਲੇ ਦੀ ਸੰਯੁਕਤ ਸਕੱਤਰ ਪੁਣਿਆ ਸਲੀਲਾ ਸਿਰਵਾਸਤਵ ਨੇ ਦੱਸਿਆ ਕਿ ਜਿਹੜੇ ਵੀ ਵਿਦੇਸ਼ੀ ਨਾਗਰਿਕ ਭਾਰਤ ਵਿਚ ਫਸੇ ਹਨ ਉਨ੍ਹਾਂ ਦੇ ਵੀਜ਼ਾ ਦੀ ਮਿਆਦ ਆਵੇਦਨ ਉੱਤੇ ਬਿਨਾ ਕੋਈ ਫ਼ੀਸ ਦੇ 3 ਮਈ 2020 ਤੱਕ ਵਧਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਲੋਕਾਂ ਦੀ ਮੁਸ਼ਕਿਲਾਂ ਦੇ ਹੱਲ ਲਈ ਸਾਰੇ ਸੂਬਿਆਂ ਅਤੇ ਕੇਂਦਰ ਸਾਸ਼ਿਤ ਪ੍ਰਦੇਸ਼ਾਂ ਵਿਚ ਹੈਲਪਲਾਇਨ ਨੰਬਰ ਸ਼ੁਰੂ ਕੀਤੇ ਗਏ ਹਨ। ਗ੍ਰਹਿ ਮੰਤਰਾਲੇ ਦਾ ਕੰਟਰੋਲ ਰੂਮ ਵੀ 24 ਘੰਟੇ ਆਪਣੀ ਸੇਵਾਵਾਂ ਦੇ ਰਿਹਾ ਹੈ ਅਤੇ ਟੋਲ ਫ੍ਰੀ ਨੰਬਰ 1930 ਅਤੇ 1944 ਅਤੇ 112 ਉੱਤੇ ਵੀ ਲੋਕਾਂ ਦੀ ਸਮੱਸਿਆਵਾਂ ਦਾ ਨਿਦਾਨ ਕੀਤਾ ਜਾ ਰਿਹਾ ਹੈ।
