ਬ੍ਰਿਟੇਨ ਦੇ ਵਿਗਿਆਨੀਆਂ ਨੇ ਸਤੰਬਰ ਤੱਕ ਕੋਰੋਨਾ ਦੀ ਵੈਕਸੀਨ ਤਿਆਰ ਕਰਨ ਦਾ ਕੀਤਾ ਦਾਅਵਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਇਆ ਜਾਨਲੇਵਾ ਕੋਰੋਨਾ ਵਾਇਰਸ ਦੁਨੀਆ ਭਰ ਵਿਚ ਆਪਣੇ ਪੈਰ ਜਮਾ ਚੁੱਕਿਆ ਹੈ। ਕੋਰੋਨਾ ਮਹਾਮਾਰੀ ਨਾਲ 22…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਇਆ ਜਾਨਲੇਵਾ ਕੋਰੋਨਾ ਵਾਇਰਸ ਦੁਨੀਆ ਭਰ ਵਿਚ ਆਪਣੇ ਪੈਰ ਜਮਾ ਚੁੱਕਿਆ ਹੈ। ਕੋਰੋਨਾ ਮਹਾਮਾਰੀ ਨਾਲ 22 ਲੱਖ ਤੋਂ ਜਿਆਦਾ ਲੋਕ ਪ੍ਰਭਾਵਿਤ ਹੋਏ ਹਨ ਜਦਕਿ ਡੇਢ ਲੱਖ ਤੋਂ ਵੱਧ ਲੋਕਾਂ ਨੇ ਆਪਣੀ ਜਾਨ ਗਵਾਈ ਹੈ। ਪੂਰੀ ਦੁਨੀਆ ਦੇ ਵਿਗਿਆਨਿਕ ਇਸ ਵਾਇਰਸ ਦੀ ਵੈਕਸੀਨ ਲੱਭਣ ਵਿਚ ਲੱਗੇ ਹੋਏ ਹਨ ਇਸੇ ਵਿਚਾਲੇ ਬ੍ਰਿਟੇਨ ਦੇ ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਉਹ ਸਤੰਬਰ ਤੱਕ ਇਸ ਮਹਾਮਾਰੀ ਦੇ ਇਲਾਜ ਲਈ ਟੀਕਾ ਤਿਆਰ ਕਰ ਲੈਣਗੇ।

ਮੀਡੀਆ ਰਿਪੋਰਟਾਂ ਅਨੁਸਾਰ ਬ੍ਰਿਟੇਨ ਦੀ ਆਕਸਫਾਰਡ ਯੂਨੀਵਰਸਿਟੀ ਵਿਚ ਵੈਕਸੀਨੋਲੋਜੀ ਵਿਭਾਗ ਦੀ ਪ੍ਰੋਫੈਸਰਪ ਸਾਰਾ ਗਿਲਬਰਟ ਨੇ ਸ਼ੁੱਕਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਹੈ ਕਿ ਅਸੀ ਇਸ ਮਹਾਮਾਰੀ ਦਾ ਰੂਪ ਲੈਣ ਵਾਲੀ ਬੀਮਾਰੀ ਦੇ ਵੈਕਸੀਨ ਉੱਤੇ ਕੰਮ ਰਹੇ ਹਨ ਜਿਸ ਨੂੰ ਐਕਸ ਦਾ ਨਾਮ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸੀਐਚਏਡੀਓਐਕਸ1 ਤਕਨੀਕ ਨਾਲ ਜੁੜੇ 12 ਪਰਿੱਖਣ ਕੀਤੇ ਜਾ ਚੁੱਕੇ ਹਨ। ਸਾਨੂੰ ਇਸਦੇ ਇਕ ਡੋਜ਼ ਨਾਲ ਐਂਟੀਡੋਟ ਯੋਗਤਾ ਨੂੰ ਵਧੀਆ ਬਨਾਉਣ ਦੇ ਨਤੀਜੇ ਮਿਲੇ ਹਨ। ਉੱਥੇ ਹੀ ਆਰਐਨਏ ਅਤੇ ਡੀਐਨਏ ਤਕਨੀਕ ਵਿਚ ਇਸ ਦੇ ਦੋ ਜਾਂ ਜੋ ਤੋਂ ਜਿਆਦਾ ਡੋਜ਼ ਦੀ ਜ਼ਰੂਰਤ ਹੁੰਦੀ ਹੈ। ਪ੍ਰੋਫੈਸਰ ਗਿਲਬਰਟ ਨੇ ਦੱਸਿਆ ਕਿ ਇਸ ਦਾ ਕਲੀਨਿਕਲ ਟ੍ਰਾਇਲ ਸ਼ੁਰੂ ਹੋ ਗਿਆ ਹੈ ਅਤੇ ਸਤੰਬਰ ਤੱਕ ਇਸ ਦੇ 10 ਲੱਖ ਡੋਜ਼ ਤਿਆਰ ਹੋ ਜਾਣਗੇ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਆਕਸਫਾਰਡ ਦੀ ਟੀਮ ਨੂੰ ਇਸ ਟੀਕੇ ਉੱਤੇ ਇੰਨਾ ਵਿਸ਼ਵਾਸ਼ ਹੈ ਕਿ ਉਸ ਨੇ ਕਲੀਨਿਕਲ ਟ੍ਰਾਇਲ ਤੋਂ ਪਹਿਲਾਂ ਹੀ ਇਸ ਦਾ ਉਤਪਾਦਨ ਸ਼ੁਰੂ ਕਰ ਦਿੱਤਾ ਹੈ। ਉੱਥੇ ਹੀ ਪ੍ਰੋਫੈਸਰ ਐਡ੍ਰਿਅਨ ਹਿਲ ਦਾ ਕਹਿਣਾ ਹੈ ਕਿ ਟੀਮ ਆਤਮਵਿਸ਼ਵਾਸ਼ ਨਾਲ ਭਰੀ ਹੋਈ ਹੈ ਅਤੇ ਉਹ ਸਤੰਬਰ ਤੱਕ ਕਲੀਨਿਕਲ ਟ੍ਰਾਇਲ ਦਾ ਇੰਤਜ਼ਾਰ ਨਹੀਂ ਕਰਨਾ ਚਾਹੁੰਦੇ ਹਨ ਇਸ ਲਈ ਜੋਖਿਮ ਨਾਲ ਵੱਡੀ ਮਾਤਰਾ ਵਿਚ ਵੈਕਸੀਨ ਦਾ ਉਤਪਾਦਨ ਸ਼ੁਰੂ ਕਰ ਦਿੱਤਾ ਗਿਆ ਹੈ।

 

Leave a Reply

Your email address will not be published. Required fields are marked *