ਦੇਸ਼ ‘ਚ ਬੇਕਾਬੂ ਹੋ ਰਿਹਾ ਹੈ ਕੋਰੋਨਾ ! 3 ਲੱਖ ਤੋਂ ਪਾਰ ਹੋਈ ਕੁੱਲ ਮਾਮਲਿਆਂ ਦੀ ਗਿਣਤੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੁਨੀਆ ਭਰ ਸਮੇਤ ਭਾਰਤ ਵਿਚ ਕੋਰੋਨਾ ਆਪਣਾ ਲਗਾਤਾਰ ਪ੍ਰਕੋਪ ਵਿਖਾ ਰਿਹਾ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਹੋਰ ਵੀ ਤੇਜ਼ ਗਤੀ ਨਾਲ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੁਨੀਆ ਭਰ ਸਮੇਤ ਭਾਰਤ ਵਿਚ ਕੋਰੋਨਾ ਆਪਣਾ ਲਗਾਤਾਰ ਪ੍ਰਕੋਪ ਵਿਖਾ ਰਿਹਾ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਹੋਰ ਵੀ ਤੇਜ਼ ਗਤੀ ਨਾਲ ਵੱਧ ਰਹੇ ਹਨ। ਖਬਰ ਲਿਖੇ ਜਾਣ ਤੱਕ ਕੋਰੋਨਾ ਦੇ ਕੇਸਾਂ ਦੀ ਗਿਣਤੀ 3 ਲੱਖ ਦੇ ਅੰਕੜੇ ਨੂੰ ਵੀ ਪਾਰ ਕਰ ਚੁੱਕੀ ਹੈ ਜਦਕਿ ਮਰਨ ਵਾਲਿਆਂ ਦੀ ਸੰਖਿਆ 8800 ਤੋਂ ਵੀ ਜ਼ਿਆਦਾ ਹੋ ਗਈ ਹੈ। ਉੱਥੇ ਹੀ ਹੁਣ ਤੱਕ 1 ਲੱਖ 54 ਤੋਂ ਵੱਧ ਮਰੀਜ਼ ਠੀਕ ਵੀ ਹੋ ਚੁੱਕੇ ਹਨ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਹੁਣ ਤੱਕ ਦੇ ਸੱਭ ਤੋਂ ਵੱਧ ਰਿਕਾਰਡ ਤੋੜ 11,458 ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਅਤੇ 386 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਕੇਸਾਂ ਦੀ ਗਿਣਤੀ ਵੱਧ ਕੇ 308,993 ਹੋ ਗਈ ਹੈ ਅਤੇ ਮਰਨ ਵਾਲਿਆਂ ਦਾ ਅੰਕੜਾ 8884 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 154,330 ਕੋਰੋਨਾ ਦੇ ਮਰੀਜ਼ ਠੀਕ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਗਿਣਤੀ 145,779 ਹੋ ਗਈ ਹੈ।

   ਅੰਡੇਮਾਨ ਅਤੇ ਨਿਕੋਬਾਰ – ਕੁੱਲ ਕੇਸ– 38, ਠੀਕ ਹੋਏ -33, ਮੌਤਾਂ-0

ਆਂਧਰਾ ਪ੍ਰਦੇਸ਼- ਕੁੱਲ ਕੇਸ-5680, ਠੀਕ ਹੋਏ-3105, ਮੌਤਾਂ-80

ਅਰੁਣਾਚਲ ਪ੍ਰਦੇਸ਼- ਕੁੱਲ ਕੇਸ-67, ਠੀਕ ਹੋਏ-4, ਮੌਤਾਂ-0

ਅਸਾਮ- ਕੁੱਲ ਕੇਸ-3498, ਠੀਕ ਹੋਏ-1537, ਮੌਤਾਂ-8

ਬਿਹਾਰ- ਕੁੱਲ ਕੇਸ-6103, ਠੀਕ ਹੋਏ-3587, ਮੌਤਾਂ-36

ਚੰਡੀਗੜ੍ਹ-ਕੁੱਲ ਕੇਸ-334, ਠੀਕ ਹੋਏ-286, ਮੌਤਾਂ-5

ਛੱਤੀਸਗੜ੍ਹ – ਕੁੱਲ ਕੇਸ – 1429, ਠੀਕ ਹੋਏ –550, ਮੌਤਾਂ –6

ਦਾਦਰਾ ਨਗਰ ਹਵੇਲੀ- ਕੁੱਲ ਕੇਸ-30, ਠੀਕ ਹੋਏ-2, ਮੌਤਾਂ-0

ਦਿੱਲੀ- ਕੁੱਲ ਕੇਸ-36824, ਠੀਕ ਹੋਏ-13398, ਮੌਤਾਂ-1214

ਗੋਆ- ਕੁੱਲ ਕੇਸ-463, ਠੀਕ ਹੋਏ-69, ਮੌਤਾਂ-0

ਗੁਜਰਾਤ- ਕੁੱਲ ਕੇਸ-22527, ਠੀਕ ਹੋਏ-15493, ਮੌਤਾਂ-1415

ਹਰਿਆਣਾ- ਕੁੱਲ ਕੇਸ-6334, ਠੀਕ ਹੋਏ-2475, ਮੌਤਾਂ-70

ਹਿਮਾਚਲ ਪ੍ਰਦੇਸ਼- ਕੁੱਲ ਕੇਸ-486, ਠੀਕ ਹੋਏ-297, ਮੌਤਾਂ-6

ਜੰਮੂ ਅਤੇ ਕਸ਼ਮੀਰ- ਕੁੱਲ ਕੇਸ-4730, ਠੀਕ ਹੋਏ-2086, ਮੌਤਾਂ-53

ਝਾਰਖੰਡ – ਕੁੱਲ ਕੇਸ-1617, ਠੀਕ ਹੋਏ-672, ਮੌਤਾਂ-8

ਕਰਨਾਟਕ- ਕੁੱਲ ਕੇਸ-6516, ਠੀਕ ਹੋਏ-3440, ਮੌਤਾਂ-79

ਕੇਰਲ- ਕੁੱਲ ਕੇਸ-2322 ਠੀਕ ਹੋਏ-1000, ਮੌਤਾਂ-19

ਲੱਦਾਖ-ਕੁੱਲ ਕੇਸ-239, ਠੀਕ ਹੋਏ-62, ਮੌਤਾਂ-1

ਮੱਧ ਪ੍ਰਦੇਸ਼-ਕੁੱਲ ਕੇਸ-10443, ਠੀਕ ਹੋਏ-7201, ਮੌਤਾਂ-440

ਮਹਾਰਾਸ਼ਟਰ- ਕੁੱਲ ਕੇਸ-101141, ਠੀਕ ਹੋਏ-47796, ਮੌਤਾਂ-3717

ਮਨੀਪੁਰ- ਕੁੱਲ ਕੇਸ-385, ਠੀਕ ਹੋਏ-77, ਮੌਤਾਂ-0

ਮੇਘਾਲਿਆ- ਕੁੱਲ ਕੇਸ-44, ਠੀਕ ਹੋਏ-22, ਮੌਤਾਂ-1

ਮਿਜ਼ੋਰਮ- ਕੁੱਲ ਕੇਸ-104, ਠੀਕ ਹੋਏ-1, ਮੌਤਾਂ-0

ਨਾਗਾਲੈਂਡ- ਕੁੱਲ ਕੇਸ-156, ਠੀਕ ਹੋਏ-49, ਮੌਤਾਂ-0

ਉੜੀਸਾ- ਕੁੱਲ ਕੇਸ-3498, ਠੀਕ ਹੋਏ-2474, ਮੌਤਾਂ-10

ਪਡੂਚੇਰੀ- ਕੁੱਲ ਕੇਸ-157, ਠੀਕ ਹੋਏ-67, ਮੌਤਾਂ-2

ਪੰਜਾਬ – ਕੁੱਲ ਕੇਸ-2986, ਠੀਕ ਹੋਏ-2282, ਮੌਤਾਂ-63

ਰਾਜਸਥਾਨ- ਕੁੱਲ ਕੇਸ-12068 , ਠੀਕ ਹੋਏ-8898, ਮੌਤਾਂ-272

ਸਿੱਕਮ- ਕੁੱਲ ਕੇਸ-63, ਠੀਕ ਹੋਏ-2, ਮੌਤਾਂ-0

ਤਾਮਿਲਨਾਡੂ-ਕੁੱਲ ਕੇਸ-40698, ਠੀਕ ਹੋਏ-22047, ਮੌਤਾਂ-367

ਤੇਲੰਗਾਨਾ-ਕੁੱਲ ਕੇਸ 4484, ਠੀਕ ਹੋਏ-2278, ਮੌਤਾਂ-174

ਤਿਰਪੁਰਾ-ਕੁੱਲ ਕੇਸ-961,ਠੀਕ ਹੋਏ-278,ਮੌਤਾਂ-1

ਉੱਤਰਾਖੰਡ-ਕੁੱਲ ਕੇਸ-1724,ਠੀਕ ਹੋਏ-947,ਮੌਤਾਂ-21

ਉੱਤਰ ਪ੍ਰਦੇਸ਼-ਕੁੱਲ ਕੇਸ- 12616,ਠੀਕ ਹੋਏ-7609,ਮੌਤਾਂ-365

ਪੱਛਮੀ ਬੰਗਾਲ-ਕੁੱਲ ਕੇਸ-10244, ਠੀਕ ਹੋਏ-4206,ਮੌਤਾਂ-451

ਸੂਬਿਆਂ ਨੂੰ ਮੁੜ ਸੌਪੇ ਗਏ ਕੇਸ- 7984

Leave a Reply

Your email address will not be published. Required fields are marked *