ਪੰਜਾਬ ਵਿਚ ਕੋਰੋਨਾ ਦੇ ਕੇਸਾਂ ਦੀ ਸੰਖਿਆ ਹੋਈ 184, ਮੌਤਾਂ-13

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਜਿੱਥੇ ਇਕ ਪਾਸੇ ਪੂਰੇ ਦੇਸ਼ ਵਿਚ ਕੋਰੋਨਾ ਵਾਇਰਸ ਦੇ ਕਹਿਰ ਲਗਾਤਾਰ ਜਾਰੀ ਹੈ ਉੱਥੇ ਹੀ ਪੰਜਾਬ ਵਿਚ ਵੀ ਕੋਰੋਨਾ ਦੇ ਕੇਸਾਂ ਵਿਚ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਜਿੱਥੇ ਇਕ ਪਾਸੇ ਪੂਰੇ ਦੇਸ਼ ਵਿਚ ਕੋਰੋਨਾ ਵਾਇਰਸ ਦੇ ਕਹਿਰ ਲਗਾਤਾਰ ਜਾਰੀ ਹੈ ਉੱਥੇ ਹੀ ਪੰਜਾਬ ਵਿਚ ਵੀ ਕੋਰੋਨਾ ਦੇ ਕੇਸਾਂ ਵਿਚ ਨਿਰੰਤਰ ਵਾਧਾ ਹੋ ਰਿਹਾ ਹੈ। ਬੀਤੇ ਦਿਨ ਪੂਰੇ ਸੂਬੇ ਵਿਚੋਂ ਕੋਰੋਨਾ ਦੇ 8 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ ਜਿਸ ਨਾਲ ਕੁੱਲ ਕੇਸਾਂ ਦੀ ਸੰਖਿਆ ਵੱਧ ਕੇ 184 ਹੋ ਗਈ ਹੈ ਜਦਕਿ ਮਰਨ ਵਾਲਿਆਂ ਦਾ ਅੰਕੜਾ ਵੀ 13 ਤੱਕ ਪਹੁੰਚ ਗਿਆ ਹੈ।

Coronavirus

ਬੀਤੇ ਦਿਨ ਪੰਜਾਬ ਸਿਹਤ ਵਿਭਾਗ ਦੁਆਰਾ ਜਾਰੀ ਅੰਕੜਿਆਂ ਅਨੁਸਾਰ ਪਠਾਨਕੋਟ ਤੋਂ 4, ਮੁਹਾਲੀ ਤੋਂ 2, ਗੁਰਦਾਸਪੁਰ ਅਤੇ ਜਲੰਧਰ ਤੋਂ 1-1 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ। ਹੁਣ ਤੱਕ ਪੂਰੇ ਸੂਬੇ ਵਿਚੋਂ 4844 ਕੋਰੋਨਾ ਦੇ ਸ਼ੱਕੀ ਮਰੀਜ਼ਾਂ ਦੇ ਸੈਂਪਲ ਟੈਸਟ ਲਈ ਭੇਜੇ ਜਾ ਚੁੱਕੇ ਹਨ ਜਿਨ੍ਹਾਂ ਵਿਚੋਂ 4047 ਟੈਸਟਾਂ ਦੀ ਰਿਪੋਰਟ ਨੈਗਟਿਵ ਆਈ ਹੈ ਜਦਕਿ ਹੁਣ ਤੱਕ 184 ਮਰੀਜ਼ਾਂ ਵਿਚ ਕੋਰੋਨਾ ਦੇ ਸੰਕਰਮਨ ਦੀ ਪੁਸ਼ਟੀ ਹੋਈ ਹੈ ਅਤੇ 613 ਸੈਂਪਲਾਂ ਦੀ ਜਾਂਚ ਰਿਪੋਰਟ ਆਉਣਾ ਅਜੇ ਬਾਕੀ ਹੈ। ਕੁੱਲ ਕੋਰੋਨਾ ਦੇ ਮਰੀਜ਼ਾਂ ਵਿਚੋਂ 27 ਠੀਕ ਵੀ ਹੋ ਚੁੱਕੇ ਹਨ ਜਦਕਿ 13 ਦੀ ਮੌਤ ਹੋ ਚੁੱਕੀ ਹੈ ਜਿਸ ਨਾਲ ਐਕਟੀਵ ਕੇਸਾਂ ਦੀ ਸੰਖਿਆ 144 ਹੋ ਗਈ ਹੈ।

ਹੁਣ ਤੱਕ ਕਿੱਥੋਂ-ਕਿੰਨੇ ਮਾਮਲੇ ਆਏ ਸਾਹਮਣੇ

ਮੁਹਾਲੀ- ਕੁੱਲ ਕੇਸ 56, ਠੀਕ ਹੋਏ-5, ਕੁੱਲ ਮੌਤਾਂ-2

ਜਲੰਧਰ- ਕੁੱਲ ਕੇਸ-25, ਠੀਕ ਹੋਏ-4, ਕੁੱਲ ਮੌਤਾਂ-2

ਪਠਾਨਕੋਟ-ਕੁੱਲ ਕੇਸ-22, ਠੀਕ ਹੋਏ-0, ਕੁੱਲ ਮੌਤਾਂ-1

ਨਵਾਂਸ਼ਹਿਰ-ਕੁੱਲ ਕੇਸ-19, ਠੀਕ ਹੋਏ-15, ਕੁੱਲ ਮੌਤਾਂ-1

ਅੰਮ੍ਰਿਤਸਰ-ਕੁੱਲ ਕੇਸ-11,ਠੀਕ ਹੋਏ-0, ਕੁੱਲ ਮੌਤਾਂ-2

ਲੁਧਿਆਣਾ- ਕੁੱਲ ਕੇਸ-11, ਠੀਕ ਹੋਏ-1, ਕੁੱਲ ਮੌਤਾਂ-2

ਮਾਨਸਾ-ਕੁੱਲ ਕੇਸ-11, ਠੀਕ ਹੋਏ-0, ਕੁੱਲ ਮੌਤਾਂ-0

ਹੁਸ਼ਿਆਰਪੁਰ-ਕੁੱਲ ਕੇਸ-7, ਠੀਕ ਹੋਏ-2 ਕੁੱਲ ਮੌਤਾਂ-1

ਮੋਗਾ-ਕੁੱਲ ਕੇਸ-4, ਠੀਕ ਹੋਏ-0, ਕੁੱਲ ਮੌਤਾਂ-0

ਫਰੀਦਕੋਟ-ਕੁੱਲ ਕੇਸ-3, ਠੀਕ ਹੋਏ-0, ਕੁੱਲ ਮੌਤਾਂ-0

ਰੋਪੜ-ਕੁੱਲ ਕੇਸ-3, ਠੀਕ ਹੋਏ-0, ਕੁੱਲ ਮੌਤਾਂ-1

ਬਰਨਾਲਾ-ਕੁੱਲ ਕੇਸ-2, ਠੀਕ ਹੋਏ-0, ਕੁੱਲ ਮੌਤਾਂ-1

ਫਤਿਹਗੜ੍ਹ ਸਾਹਿਬ-ਕੁੱਲ ਕੇਸ-2,ਠੀਕ ਹੋਏ-0,ਮੌਤਾਂ-0

ਕਪੂਰਥਲਾ-ਕੁੱਲ ਕੇਸ-2, ਠੀਕ ਹੋਏ-0, ਮੌਤਾਂ-0

ਪਟਿਆਲਾ-ਕੁੱਲ ਕੇਸ-2, ਠੀਕ ਹੋਏ-0, ਮੌਤਾਂ-0

ਸੰਗਰੂਰ-ਕੁੱਲ ਕੇਸ-2, ਠੀਕ ਹੋਏ-0, ਮੌਤਾਂ-0

ਸ੍ਰੀ ਮੁਕਤਸਰ ਸਾਹਿਬ-ਕੁੱਲ ਕੇਸ-1, ਠੀਕ ਹੋਏ-0, ਮੌਤਾਂ-0

ਗੁਰਦਾਸਪੁਰ-ਕੁੱਲ ਕੇਸ-1, ਠੀਕ ਹੋਏ-0, ਮੌਤਾਂ-0

ਕੁੱਲ ਕੇਸ-184, ਠੀਕ ਹੋਏ-27, ਮੌਤਾਂ-13

Leave a Reply

Your email address will not be published. Required fields are marked *