ਅਮਰੀਕਾ ਵਿਚ ਕੋਰੋਨਾ ਦਾ ਕਹਿਰ, ਪਿਛਲੇ 24 ਘੰਟਿਆਂ ਦੌਰਾਨ 2200 ਤੋਂ ਵੱਧ ਲੋਕਾਂ ਨੇ ਗਵਾਈ ਜਾਨ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਦੁਨੀਆ ਭਰ ਦੇ ਦੇਸ਼ਾਂ ਨੂੰ ਆਪਣੀ ਚਪੇਟ ਵਿਚ ਲਿਆ ਹੋਇਆ ਹੈ। ਇਸ ਮਹਾਮਾਰੀ ਦਾ ਸੱਭ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਦੁਨੀਆ ਭਰ ਦੇ ਦੇਸ਼ਾਂ ਨੂੰ ਆਪਣੀ ਚਪੇਟ ਵਿਚ ਲਿਆ ਹੋਇਆ ਹੈ। ਇਸ ਮਹਾਮਾਰੀ ਦਾ ਸੱਭ ਤੋਂ ਜਿਆਦਾ ਕਹਿਰ ਸੰਯੁਕਤ ਰਾਜ ਅਮਰੀਕਾ ਵਿਚ ਵੇਖਣ ਨੂੰ ਮਿਲ ਰਿਹਾ ਹੈ। ਉੱਥੇ ਪਿਛਲੇ 24 ਘੰਟਿਆ ਦੌਰਾਨ 2200 ਤੋਂ ਵੱਧ ਕੋਰੋਨਾ ਪੀੜਤਾਂ ਦੀ ਮੌਤ ਹੋ ਗਈ ਹੈ ਜਦਿਕ ਵਿਸ਼ਵ ਵਿਚ ਵੀ ਕੋਰੋਨਾ ਦੇ ਕੇਸਾਂ ਦੀ ਸੰਖਿਆ 20 ਲੱਖ ਤੱਕ ਪਹੁੰਚਣ ਵਾਲੀ ਹੈ।

ਜਾਨ ਹਾਪਕਿਨਜ਼ ਯੂਨਿਵਰਸਿਟੀ ਦੇ ਅੰਕੜਿਆਂ ਮੁਤਾਬਕ ਅਮਰੀਕਾ ਵਿਚ ਪਿਛਲੇ 24 ਘੰਟਿਆਂ ਦੌਰਾਨ 2,228 ਕੋਰੋਨਾ ਮਰੀਜ਼ਾਂ ਦੀ ਜਾਨ ਜਾ ਚੁੱਕੀ ਹੈ ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ 25,575 ਹੋ ਗਈ ਹੈ। ਉੱਥੇ ਹੀ ਅਮਰੀਕਾ ਵਿਚ ਕੋਰੋਨਾ ਦੇ ਕੁੱਲ ਕੇਸ 614,264 ਹੋ ਗਏ ਹਨ। ਜੇਕਰ ਦੁਨੀਆ ਭਰ ਵਿਚ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗੱਲ ਕੀਤੀ ਜਾਵੇ ਤਾਂ ਵਰਲਡਓ ਮੀਟਰ ਅਨੁਸਾਰ ਇਹ ਮਾਮਲੇ ਵੱਧ ਕੇ 1,999,994 ਹੋ ਗਏ ਹਨ ਉੱਥੇ ਹੀ ਮੌਤਾਂ ਦਾ ਅੰਕੜਾ 126,753 ਹੋ ਗਿਆ ਹੈ। ਸੁਪਰਪਾਵਰ ਅਮਰੀਕਾ ਤੋਂ ਬਾਅਦ ਕੋਰੋਨਾ ਦਾ ਸੱਭ ਤੋਂ ਜਿਆਦਾ ਪ੍ਰਕੋਪ ਸਪੇਨ, ਇਟਲੀ, ਫਰਾਂਸ, ਜਰਮਨੀ,ਯੂਕੇ, ਚੀਨ, ਈਰਾਨ ਅਤੇ ਤੁਰਕੀ ਵਿਚ ਵੇਖਣ ਨੂੰ ਮਿਲਿਆ ਹੈ।

ਹੁਣ ਤੱਕ ਕਿੱਥੇ ਕਿੰਨੀਆਂ ਮੌਤਾਂ ਅਤੇ ਮਾਮਲੇ ਆਏ ਸਾਹਮਣੇ

ਸਪੇਨ-ਕੁੱਲ ਕੇਸ-174,060, ਮੌਤਾਂ-18,255

ਇਟਲੀ-ਕੁੱਲ ਕੇਸ-162,488, ਮੌਤਾਂ-21,067

ਫਰਾਂਸ-ਕੁੱਲ ਕੇਸ-143,303, ਮੌਤਾਂ-15,729

ਜ਼ਰਮਨੀ-ਕੁੱਲ ਕੇਸ-132,210, ਮੌਤਾਂ-3,495

ਯੂਕੇ- ਕੁੱਲ ਕੇਸ-93,873, ਮੌਤਾਂ-12,107

ਚੀਨ-ਕੁੱਲ ਕੇਸ-82,295, ਮੌਤਾਂ-3,342

ਈਰਾਨ-ਕੁੱਲ ਕੇਸ-74,877, ਮੌਤਾਂ-4,683

ਤੁਰਕੀ-ਕੁੱਲ ਕੇਸ-65,111, ਮੌਤਾਂ-1,403

Leave a Reply

Your email address will not be published. Required fields are marked *