ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਦੁਨੀਆ ਭਰ ਲਈ ਇਕ ਮੁਸੀਬਤ ਦਾ ਪਹਾੜ ਬਣਿਆ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਦੀ ਮਾਰ ਝੇਲ ਰਹੇ ਹਨ। ਪੂਰੀ ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 24 ਲੱਖ ਨੂੰ ਵੀ ਪਾਰ ਕਰ ਗਈ ਹੈ ਜਦਕਿ ਮਰਨ ਵਾਲਿਆਂ ਦਾ ਅੰਕੜਾ ਵੀ ਡੇਢ ਲੱਖ ਤੋਂ ਵੱਧ ਹੋ ਚੁੱਕਿਆ ਹੈ।
ਵਰਲਡਓ ਮੀਟਰ ਦੁਆਰਾ ਜਾਰੀ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 2,481,866 ਹੋ ਗਈ ਹੈ ਜਦਕਿ ਮਰਨ ਵਾਲਿਆਂ ਦੀ ਸੰਖਿਆ 170,455 ਤੱਕ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 651,542 ਕੋਰੋਨਾ ਮਰੀਜ਼ ਠੀਕ ਹੋ ਚੁੱਕੇ ਹਨ ਜਿਸ ਨਾਲ ਐਕਟਿਵ ਕੇਸਾਂ ਦੀ ਗਿਣਤੀ 1,659,869 ਹੋ ਗਈ ਹੈ। ਕੋਰੋਨਾ ਨਾਲ ਸੱਭ ਤੋਂ ਜਿਆਦਾ ਪ੍ਰਭਾਵਿਤ ਸੰਯੁਕਤ ਰਾਜ ਅਮਰੀਕਾ ਹੋਇਆ ਹੈ ਇੱਥੇ ਮਰਨ ਵਾਲਿਆਂ ਦਾ ਅੰਕੜਾ 42 ਹਜ਼ਾਰ ਨੂੰ ਪਾਰ ਕਰਕੇ 42,571 ਹੋ ਗਿਆ ਹੈ ਜਦਕਿ ਕੋਰੋਨਾ ਪੀੜਤਾਂ ਦੀ ਗਿਣਤੀ 729,913 ਹੋ ਗਈ ਹੈ। ਇਸ ਤੋਂ ਇਲਾਵਾ ਯੂਰੋਪ ਦੇ ਦੇਸ਼ ਸਪੇਨ, ਇਟਲੀ, ਫਰਾਂਸ, ਜਰਮਨੀ ਵੀ ਕੋਰੋਨਾ ਦਾ ਪ੍ਰਕੋਪ ਝੇਲ ਰਹੇ ਹਨ। ਯੂਕੇ, ਤੁਰਕੀ, ਈਰਾਨ, ਰੂਸ, ਬ੍ਰਾਜ਼ਿਲ ਅਤੇ ਬੈਲਜੀਅਮ ਵਿਚ ਵੀ ਕੋਰੋਨਾ ਆਪਣਾ ਕਹਿਰ ਵਿਖਾ ਰਿਹਾ ਹੈ।
ਸਪੇਨ- ਕੁੱਲ ਕੇਸ – 200,210 ਮੌਤਾਂ- 20,852
ਇਟਲੀ – ਕੁੱਲ ਕੇਸ – 181,228 ਮੌਤਾਂ- 24,114
ਫਰਾਂਸ- ਕੁੱਲ ਕੇਸ- 155,383 ਮੌਤਾਂ-20,265
ਜਰਮਨੀ- ਕੁੱਲ ਕੇਸ -147,065 ਮੌਤਾਂ-4,862
ਯੂਕੇ- ਕੁੱਲ ਕੇਸ -124,743, ਮੌਤਾਂ-16,509
ਤੁਰਕੀ- ਕੁੱਲ ਕੇਸ- 90,980 ਮੌਤਾਂ-2,140
ਈਰਾਨ – ਕੁੱਲ ਕੇਸ -83,505 ਮੌਤਾਂ-5,209
ਚੀਨ- ਕੁੱਲ ਕੇਸ – 82,758 ਮੌਤਾਂ-4,632
ਰੂਸ – ਕੁੱਲ ਕੇਸ- 47,121, ਮੌਤਾਂ-405
ਬ੍ਰਾਜ਼ਿਲ – ਕੁੱਲ ਕੇਸ – 40,743, ਮੌਤਾਂ-2,587
ਬੈਲਜ਼ੀਅਮ- ਕੁੱਲ ਕੇਸ -39,983, ਮੌਤਾਂ – 5,828
ਕਨੇਡਾ- ਕੁੱਲ ਕੇਸ- 36,829, ਮੌਤਾਂ-1690

