ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਦੁਨੀਆ ਭਰ ਲਈ ਇਕ ਮੁਸੀਬਤ ਦਾ ਪਹਾੜ ਖੜ੍ਹਾ ਕੀਤਾ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਦੀ ਵਿਚ ਚਪੇਟ ਆ ਚੁੱਕੇ ਹਨ। ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਸੰਖਿਆ 50 ਲੱਖ ਦੇ ਕਰੀਬ ਪਹੁੰਚਣ ਵਾਲੀ ਹੈ। ਜਦਕਿ ਮਰਨ ਵਾਲਿਆਂ ਦਾ ਅੰਕੜਾ 3 ਲੱਖ 20 ਹਜ਼ਾਰ ਤੋਂ ਵੱਧ ਹੋ ਚੁੱਕਿਆ ਹੈ। ਉੱਥੇ ਹੀ 19 ਲੱਖ ਤੋਂ ਜ਼ਿਆਦਾ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।
ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਭਰ ਵਿਚ ਕੋਰੋਨਾ ਦੇ ਕੇਸਾਂ ਦੀ ਸੰਖਿਆ ਵੱਧ ਕੇ 4,988,906 ਹੋ ਗਈ ਹੈ ਅਤੇ ਮ੍ਰਿਤਕਾਂ ਦੀ ਸੰਖਿਆ 324,958 ਤੱਕ ਪਹੁੰਚ ਗਈ ਹੈ ਜਦਕਿ 1,959,137 ਮਰੀਜ਼ ਸਿਹਤਯਾਬ ਵੀ ਹੋ ਚੁੱਕੇ ਹਨ। ਉੱਥੇ ਹੀ ਐਕਟਿਵ ਕੇਸਾਂ ਦੀ ਗਿਣਤੀ 2,704,811 ਹੋ ਗਈ ਹੈ। ਕੋਰੋਨਾ ਦੇ ਕੇਸ ਹੁਣ ਤੱਕ ਸੱਭ ਤੋਂ ਵੱਧ ਅਮਰੀਕਾ ਤੋਂ ਸਾਹਮਣੇ ਆਏ ਹਨ। ਇੱਥੇ ਕੁੱਲ ਕੇਸਾਂ ਦੀ ਸੰਖਿਆ ਵੱਧ ਕੇ 1,570,583 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 93,533 ਹੋ ਗਿਆ ਹੈ। ਜਦਕਿ 361,180 ਮਰੀਜ਼ ਸਿਹਤਯਾਬ ਵੀ ਹੋ ਚੁੱਕੇ ਹਨ। ਉੱਥੇ ਹੀ ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਰੂਸ, ਤੁਰਕੀ, ਬ੍ਰਾਜ਼ੀਲ, ਭਾਰਤ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਬੈਲਜ਼ੀਅਮ ਅਤੇ ਪਾਕਿਸਤਾਨ ਵਰਗੇ ਦੇਸ਼ ਵੀ ਕੋਰੋਨਾ ਮਹਾਮਾਰੀ ਦੀ ਮਾਰ ਝੱਲ ਰਹੇ ਹਨ ।
ਰੂਸ – ਕੁੱਲ ਕੇਸ-299,941, ਮੌਤਾਂ-2,837
ਸਪੇਨ- ਕੁੱਲ ਕੇਸ – 278,803, ਮੌਤਾਂ- 27,778
ਬ੍ਰਾਜ਼ੀਲ – ਕੁੱਲ ਕੇਸ – 271,885, ਮੌਤਾਂ-17,983
ਯੂਕੇ- ਕੁੱਲ ਕੇਸ -248,818, ਮੌਤਾਂ-35,341
ਇਟਲੀ – ਕੁੱਲ ਕੇਸ – 226,699, ਮੌਤਾਂ- 32,169
ਫਰਾਂਸ- ਕੁੱਲ ਕੇਸ- 180,809, ਮੌਤਾਂ-28,022
ਜਰਮਨੀ- ਕੁੱਲ ਕੇਸ -177,827, ਮੌਤਾਂ-8,193
ਤੁਰਕੀ- ਕੁੱਲ ਕੇਸ- 151,615, ਮੌਤਾਂ-4,199
ਈਰਾਨ – ਕੁੱਲ ਕੇਸ -124,603, ਮੌਤਾਂ-7,119
ਭਾਰਤ- ਕੁੱਲ ਕੇਸ – 106,825, ਮੌਤਾਂ-3,303
ਪੇਰੂ–ਕੁੱਲ ਕੇਸ- 99,483, ਮੌਤਾਂ-2,914
ਚੀਨ- ਕੁੱਲ ਕੇਸ – 82,965 ਮੌਤਾਂ-4,634
ਕਨੇਡਾ- ਕੁੱਲ ਕੇਸ- 79,112, ਮੌਤਾਂ-5,912
ਸਾਊਦੀ ਅਰਬ- ਕੁੱਲ ਕੇਸ- 59,854, ਮੌਤਾਂ-329
ਬੈਲਜ਼ੀਅਮ-ਕੁੱਲ ਕੇਸ- 55,791, ਮੌਤਾਂ-9,108
ਮੈਕਸੀਕੋ-ਕੁੱਲ ਕੇਸ- 54,346, ਮੌਤਾਂ-5,666
ਚਿਲੀ-ਕੁੱਲ ਕੇਸ-49,579, ਮੌਤਾਂ-509
ਪਾਕਿਸਤਾਨ-ਕੁੱਲ ਕੇਸ-45,898, ਮੌਤਾਂ-985

