ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅੱਜ ਬੁੱਧਵਾਰ ਨੂੰ ਸੁਪਰ ਸਾਈਕਲੋਨ (ਮਹਾਚਕਰਵਾਤੀ ਤੂਫਾਨ) ‘ਅਮਫਾਨ’ ਦੇ ਪੱਛਮੀ ਬੰਗਾਲ ਤੇ ਉੜੀਸਾ ਦੇ ਤੱਟਾਂ ਨਾਲ ਟਕਰਾਉਣ ਦੀ ਸੰਭਾਵਨਾ ਹੈ। ਇਸ ਦੌਰਾਨ 155 ਤੋਂ 185 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਤੇ ਬਾਰਿਸ਼ ਹੋਣ ਦਾ ਅੰਦਾਜ਼ਾ ਲਗਾਇਆ ਗਿਆ ਹੈ। ਭਾਰਤੀ ਮੌਸਮ ਵਿਭਾਗ ਦੀ ਮੰਨੀਏ ਤਾਂ ਇਸ ਦੌਰਾਨ ਬੰਗਾਲ ਦੇ ਤੱਟੀ ਜਿਲ੍ਹਿਆਂ ਵਿਚ ਭਾਰੀ ਵਰਖਾ ਹੋਵੇਗੀ ਤੇ ਸਮੁੰਦਰ ਵਿਚ ਚਾਰ ਤੋਂ ਪੰਜ ਮੀਟਰ ਉੱਚੀ ਲਹਿਰਾਂ ਉੱਠਣਗੀਆਂ।
ਮੀਡੀਆ ਰਿਪੋਰਟਾਂ ਅਨੁਸਾਰ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਹ ਚੱਕਰਵਾਤ ਤੂਫਾਨ ਉੱਤਰ ਅਤੇ ਪੱਛਮੀ ਦਿਸ਼ਾਂ ਵਿਚ ਬਹੁਤ ਤੇਜ਼ੀ ਨਾਲ ਅੱਗ ਵੱਧ ਰਿਹਾ ਹੈ। ਅੰਦਾਜ਼ਾ ਇਹ ਲਗਾਇਆ ਜਾ ਰਿਹਾ ਹੈ ਕਿ ਇਸ ਦੀ ਗਤੀ ਹੋਰ ਵੀ ਵੱਧੇਗੀ। ਸਾਈਕਲੋਨ ਅਮਫਾਨ ਅੱਜ ਦੁਪਹਿਰ ਤੱਕ ਪੱਛਮੀ ਬੰਗਾ ਦੇ ਦੀਘਾ ਅਤੇ ਬੰਗਲਾਦੇਸ਼ ਦੇ ਹਾਦੀਆ ਵਿਚ ਟਕਰਾ ਸਕਦਾ ਹੈ। ਇਹ ਤੂਫਾਨ ਉੜੀਸਾ ਦੇ ਪਾਰਾਦੀਪ ਤੱਟ ਦੇ ਕੋਲ ਪਹੁੰਚਣ ਵਾਲਾ ਹੈ। ਸਵੇਰੇ 8.30 ਉੱਤੇ ਇਹ ਕੇਵਲ ਪਾਰਾਦੀਪ ਤੱਟ ਤੋਂ 120 ਕਿਲੋਮੀਟਰ ਦੂਰ ਪੂਰਬ-ਦੱਖਣੀ ਪੂਰਬ ਵਿਚ ਸੀ। ਮੌਸਮ ਵਿਭਾਗ ਅਨੁਸਾਰ ਦਪਹਿਰ ਤੱਕ ਇਸ ਦੇ ਤੱਟ ਨਾਲ ਟਕਰਾਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇਸ ਅਮਫਾਨ ਤੂਫਾਨ ਦੇ ਮੱਦੇਨਜ਼ਰ ਉੜੀਸਾ ਵਿਚ 1704 ਕੈਂਪ ਬਣਾਏ ਗਏ ਹਨ। ਨਾਲ ਹੀ 1,19,075 ਲੋਕਾਂ ਨੂੰ ਤੱਟੀ ਇਲਾਕਿਆਂ ਤੋਂ ਦੂਰ ਸ਼ਿਫ਼ਟ ਕੀਤਾ ਗਿਆ ਹੈ ਤਾਂ ਜੋ ਕਿਸੇ ਤਰ੍ਹਾ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ। ਇਸ ਤੋਂ ਇਲਾਵਾ ਮੁਛੇਰਿਆਂ ਨੂੰ ਵੀ ਸਮੁੰਦਰ ਦੇ ਕੰਢੇ ਤੋਂ ਹਟਾ ਲਿਆ ਗਿਆ ਹੈ। ਮਹਾਚਕਰਵਾਤੀ ਤੂਫਾਨ ਨੂੰ ਧਿਆਨ ‘ਚ ਰੱਖਦੇ ਹੋਏ ਆਂਧਰਾ ਪ੍ਰਦੇਸ਼ ਕੇਰਲ, ਤਾਮਿਲਨਾਡੂ, ਬੰਗਾਲ ਤੇ ਉੜੀਸਾ ਵਿਚ ਅਲਟਰ ਪਹਿਲਾਂ ਹੀ ਜਾਰੀ ਕੀਤਾ ਹੋਇਆ ਹੈ ਤੇ ਐਨਡੀਆਰਐਫ ਦੀਆਂ ਟੀਮਾਂ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਬੀਤੇ ਦਿਨ ਐਨਡੀਆਰਐਫ ਦੇ ਮੁੱਖੀ ਐਸਐਨ ਪ੍ਰਧਾਨ ਨੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੱਤੀ ਸੀ ਕਿ ਹਾਲਾਤਾਂ ਨਾਲ ਨਜਿੱਠਣ ਲਈ ਪੱਛਮੀ ਬੰਗਾਲ ਅਤੇ ਉੜੀਸਾ ਵਿਚ ਐਨਡੀਆਰਐਫ ਦੀਆਂ 41 ਟੀਮਾਂ ਨੂੰ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਸੀ ਕਿ ਉੜੀਸਾ ਵਿਚ ਰਾਹਤ ਕਾਰਜਾਂ ਲਈ ਐਨਡੀਆਰਐਫ ਦੀ 15 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ ਅਤੇ ਪੱਛਮੀ ਬੰਗਾਲ ਵਿਚ 19 ਟੀਮਾਂ ਨੂੰ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਕਈਂ ਟੀਮਾਂ ਨੂੰ ਸਟੈਂਡਬਾਏ ਤੇ ਰੱਖਿਆ ਗਿਆ ਹੈ ।

