ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦਸੰਬਰ 2019 ਵਿਚ ਚੀਨ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਦੇ ਦੇਸ਼ਾਂ ਵਿਚ ਆਪਣੇ ਪੈਰ ਜਮ੍ਹਾ ਲਏ ਹਨ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦੇ ਕਹਿਰ ਨਾਲ ਜੂਝ ਰਹੇ ਹਨ। ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 73 ਲੱਖ ਦੇ ਅੰਕੜੇ ਨੂੰ ਵੀ ਪਾਰ ਕਰ ਚੁੱਕੀ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 4 ਲੱਖ 13 ਹਜ਼ਾਰ ਤੋਂ ਵੀ ਜ਼ਿਆਦਾ ਹੋ ਗਈ ਹੈ। ਉੱਥੇ ਹੀ ਹੁਣ ਤੱਕ 36 ਲੱਖ ਤੋਂ ਵੱਧ ਕੋਰੋਨਾ ਦੇ ਮਰੀਜ਼ ਠੀਕ ਵੀ ਹੋ ਚੁੱਕੇ ਹਨ।
ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 7,323,516 ਹੋ ਗਏ ਹਨ। ਜਦਕਿ ਮਰਨ ਵਾਲਿਆਂ ਦੀ ਗਿਣਤੀ 413,731 ਤੱਕ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 3,603,893 ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਕੇ ਠੀਕ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਮਾਮਲਿਆਂ ਦੀ ਸੰਖਿਆ 3,305,892 ਹੋ ਗਈ ਹੈ। ਕੋਰੋਨਾ ਦਾ ਸ਼ਿਕਾਰ ਸੱਭ ਤੋਂ ਵੱਧ ਸੰਯੁਕਤ ਰਾਜ ਅਮਰੀਕਾ ਹੋ ਰਿਹਾ ਹੈ ਹਾਲਾਂਕਿ ਇੱਥੇ ਅੱਗੇ ਨਾਲੋਂ ਕੋਰੋਨਾ ਦੇ ਕੇਸਾਂ ਦੀ ਰਫਤਾਰ ਥੋੜੀ ਘਟੀ ਜਰੂਰ ਹੈ ਪਰ ਜੇਕਰ ਕੁੱਲ ਮਾਮਲਿਆਂ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਹੁਣ ਤੱਕ 2,045,549 ਕੇਸ ਸਾਹਮਣੇ ਆ ਚੁੱਕੇ ਹਨ ਅਤੇ 114,148 ਜਾਨਾਂ ਜਾ ਚੁੱਕੀਆਂ ਹਨ ਜਦਕਿ 788,862 ਮਰੀਜ਼ ਸਿਹਤਯਾਬ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਰੂਸ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਭਾਰਤ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਬੈਲਜ਼ੀਅਮ, ਕਤਰ, ਬੰਗਲਾਦੇਸ਼ ਅਤੇ ਪਾਕਿਸਤਾਨ ਵਰਗੇ ਦੇਸ਼ ਵੀ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ।
ਬ੍ਰਾਜ਼ੀਲ – ਕੁੱਲ ਕੇਸ– 742,084, ਮੌਤਾਂ-38,497
ਰੂਸ – ਕੁੱਲ ਕੇਸ-485,253, ਮੌਤਾਂ-6,142
ਯੂਕੇ- ਕੁੱਲ ਕੇਸ -289,140, ਮੌਤਾਂ-40,883
ਸਪੇਨ- ਕੁੱਲ ਕੇਸ – 289,046, ਮੌਤਾਂ- 27,136
ਭਾਰਤ- ਕੁੱਲ ਕੇਸ – 276,146, ਮੌਤਾਂ-7,750
ਇਟਲੀ – ਕੁੱਲ ਕੇਸ – 235,561, ਮੌਤਾਂ- 34,043
ਪੇਰੂ–ਕੁੱਲ ਕੇਸ- 203,736, ਮੌਤਾਂ-5,738
ਜਰਮਨੀ- ਕੁੱਲ ਕੇਸ -186,516 ਮੌਤਾਂ-8,831
ਈਰਾਨ – ਕੁੱਲ ਕੇਸ -175,927, ਮੌਤਾਂ-8,425
ਤੁਰਕੀ- ਕੁੱਲ ਕੇਸ- 172,114, ਮੌਤਾਂ-4,729
ਫਰਾਂਸ- ਕੁੱਲ ਕੇਸ- 154,591, ਮੌਤਾਂ-29,296
ਚਿਲੀ-ਕੁੱਲ ਕੇਸ-142,759, ਮੌਤਾਂ-2,283
ਮੈਕਸੀਕੋ-ਕੁੱਲ ਕੇਸ- 124,301, ਮੌਤਾਂ-14,649
ਪਾਕਿਸਤਾਨ-ਕੁੱਲ ਕੇਸ-113,702, ਮੌਤਾਂ-2,255
ਸਾਊਦੀ ਅਰਬ- ਕੁੱਲ ਕੇਸ- 108,571, ਮੌਤਾਂ-783
ਕਨੇਡਾ- ਕੁੱਲ ਕੇਸ- 96,653, ਮੌਤਾਂ-7,897
ਚੀਨ- ਕੁੱਲ ਕੇਸ – 83,046, ਮੌਤਾਂ-4,634
ਕਤਰ-ਕੁੱਲ ਕੇਸ-71,879, ਮੌਤਾਂ-62
ਬੰਗਲਾਦੇਸ਼-ਕੁੱਲ ਕੇਸ-71,675, ਮੌਤਾਂ-975
ਬੈਲਜ਼ੀਅਮ-ਕੁੱਲ ਕੇਸ- 59,437, ਮੌਤਾਂ-9,619
