ਦੁਨੀਆ ਵਿਚ ਕੋਰੋਨਾ ਵਿਖਾ ਰਿਹਾ ਹੈ ਆਪਣਾ ਕਹਿਰ, ਜਾਣੋ ਕੀ ਹੈ ਤਾਜ਼ਾ ਹਾਲ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਜਾਨਲੇਵਾ ਕੋਰੋਨਾ ਮਹਾਂਮਾਰੀ ਪੂਰੀ ਦੁਨੀਆ ਲਈ ਸਿਰ ਦਰਦੀ ਬਣੀ ਹੋਈ ਹੈ। ਵਿਸ਼ਵ ਭਰ ਦੇ ਦੇਸ਼…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਜਾਨਲੇਵਾ ਕੋਰੋਨਾ ਮਹਾਂਮਾਰੀ ਪੂਰੀ ਦੁਨੀਆ ਲਈ ਸਿਰ ਦਰਦੀ ਬਣੀ ਹੋਈ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਦੇ ਪ੍ਰਕੋਪ ਨਾਲ ਜੂਝ ਰਹੇ ਹਨ। ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 57 ਲੱਖ ਦੇ ਅੰਕੜੇ ਨੂੰ ਵੀ ਪਾਰ ਕਰ ਚੁੱਕੀ ਹੈ ਜਦਕਿ ਸਾਢੇ ਤਿੰਨ ਲੱਖ ਤੋਂ ਵੱਧ ਲੋਕ ਆਪਣੀ ਜਾਨ ਗਵਾ ਚੁੱਕੇ ਹਨ। ਉੱਥੇ ਹੀ ਹੁਣ ਤੱਕ 24 ਲੱਖ ਤੋਂ ਵੱਧ ਮਰੀਜ਼ਾਂ ਨੇ ਕੋਰੋਨਾ ਨੂੰ ਮਾਤ ਵੀ ਦਿੱਤੀ ਹੈ ਅਤੇ ਉਹ ਸਿਹਤਯਾਬ ਹੋ ਚੁੱਕੇ ਹਨ।

ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 5,790,103 ਹੋ ਗਏ ਹਨ ਅਤੇ ਮਰਨ ਵਾਲਿਆਂ ਦੀ ਗਿਣਤੀ 357,432 ਤੱਕ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 2,497,618 ਮਰੀਜ਼ ਕੋਰੋਨਾ ਤੋਂ ਜੰਗ ਜਿੱਤੇ ਕੇ ਠੀਕ ਵੀ ਹੋ ਚੁੱਕੇ ਹਨ ਜਿਸ ਨਾਲ ਐਕਟਿਵ ਮਾਮਲਿਆਂ ਦੀ ਗਿਣਤੀ 2,935,053 ਹੋ ਗਈ ਹੈ। ਕੋਰੋਨਾ ਦੇ ਸੰਕਰਮਨ ਦਾ ਸ਼ਿਕਾਰ ਸੱਭ ਤੋਂ ਵੱਧ ਸੰਯੁਕਤ ਰਾਜ ਅਮਰੀਕਾ ਹੋ ਰਿਹਾ ਹੈ। ਇੱਥੇ ਹੁਣ ਤੱਕ 1,745,803 ਕੋਰੋਨਾ ਦੇ ਕੇਸ ਸਾਹਮਣੇ ਆ ਚੁੱਕੇ ਹਨ ਅਤੇ 102,107 ਮਨੁੱਖੀ ਜਾਨਾਂ ਜਾ ਚੁੱਕੀਆਂ ਹਨ ਜਦਕਿ 490,130 ਮਰੀਜ਼ ਸਿਹਤਯਾਬ ਵੀ ਹੋਏ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਰੂਸ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਭਾਰਤ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਬੈਲਜ਼ੀਅਮ ਅਤੇ ਪਾਕਿਸਤਾਨ ਵਰਗੇ ਦੇਸ਼ ਵੀ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ ।

ਬ੍ਰਾਜ਼ੀਲ – ਕੁੱਲ ਕੇਸ– 414,661, ਮੌਤਾਂ-25,697

ਰੂਸ – ਕੁੱਲ ਕੇਸ-370,680, ਮੌਤਾਂ-3,968

ਸਪੇਨ- ਕੁੱਲ ਕੇਸ – 283,849, ਮੌਤਾਂ- 27,118

ਯੂਕੇ- ਕੁੱਲ ਕੇਸ -267,240, ਮੌਤਾਂ-37,460

ਇਟਲੀ – ਕੁੱਲ ਕੇਸ – 231,139, ਮੌਤਾਂ- 33,072

ਫਰਾਂਸ- ਕੁੱਲ ਕੇਸ- 182,913, ਮੌਤਾਂ-28,596

ਜਰਮਨੀ- ਕੁੱਲ ਕੇਸ -181,895, ਮੌਤਾਂ-8,533

ਤੁਰਕੀ- ਕੁੱਲ ਕੇਸ- 159,797, ਮੌਤਾਂ-4,431

ਭਾਰਤ- ਕੁੱਲ ਕੇਸ – 158,333, ਮੌਤਾਂ-4,534

ਈਰਾਨ – ਕੁੱਲ ਕੇਸ -141,591, ਮੌਤਾਂ-7,564

ਪੇਰੂ–ਕੁੱਲ ਕੇਸ- 135,905, ਮੌਤਾਂ-3,983

ਕਨੇਡਾ-  ਕੁੱਲ ਕੇਸ- 87,519, ਮੌਤਾਂ-6,765

ਚੀਨ- ਕੁੱਲ ਕੇਸ – 82,995, ਮੌਤਾਂ-4,634

ਚਿਲੀ-ਕੁੱਲ ਕੇਸ-82,289, ਮੌਤਾਂ-841

ਸਾਊਦੀ ਅਰਬ- ਕੁੱਲ ਕੇਸ- 78,541, ਮੌਤਾਂ-425

ਮੈਕਸੀਕੋ-ਕੁੱਲ ਕੇਸ- 78,023, ਮੌਤਾਂ-8,597

ਪਾਕਿਸਤਾਨ-ਕੁੱਲ ਕੇਸ-59,151, ਮੌਤਾਂ-1,225

ਬੈਲਜ਼ੀਅਮ-ਕੁੱਲ ਕੇਸ- 57,592, ਮੌਤਾਂ-9,364

 

 

Leave a Reply

Your email address will not be published. Required fields are marked *