ਹੈਰਾਨੀਜਨਕ ! ਨਿਊਜ਼ੀਲੈਂਡ ਦੀ ਪੀਐਮ ਨੂੰ ਕੈਫੇ ਅੰਦਰ ਨਹੀਂ ਹੋਣ ਦਿੱਤਾ ਗਿਆ ਦਾਖਲ, ਕਿਹਾ-ਥਾਂ ਨਹੀਂ ਹੈ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਕੋਰੋਨਾ ਉੱਤੇ ਕਾਬੂ ਪਾਉਣ ਤੋਂ ਬਾਅਦ ਨਿਊਜ਼ੀਲੈਂਡ ਦੀ ਸਰਕਾਰ ਨੇ ਦੋ ਦਿਨ ਪਹਿਲਾਂ ਲਾਕਾਊਨ ਦੇ ਨਿਯਮਾਂ ਵਿਚ ਢਿੱਲ ਦਿੰਦੇ ਹੋਏ ਰੈਸਟੋਰੈਂਟਾਂ ਅਤੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਕੋਰੋਨਾ ਉੱਤੇ ਕਾਬੂ ਪਾਉਣ ਤੋਂ ਬਾਅਦ ਨਿਊਜ਼ੀਲੈਂਡ ਦੀ ਸਰਕਾਰ ਨੇ ਦੋ ਦਿਨ ਪਹਿਲਾਂ ਲਾਕਾਊਨ ਦੇ ਨਿਯਮਾਂ ਵਿਚ ਢਿੱਲ ਦਿੰਦੇ ਹੋਏ ਰੈਸਟੋਰੈਂਟਾਂ ਅਤੇ ਕੈਫੇ ਖੋਲ੍ਹਣ ਦੀ ਆਗਿਆ ਦੇ ਦਿੱਤੀ ਸੀ। ਉੱਥੇ ਹੀ ਜਦੋਂ ਨਿਊਜੀਲੈਂਡ ਦੀ ਪ੍ਰਧਾਨ ਮੰਤਰੀ ਜੈਕਿੰਡਾ ਆਰਡਰਨ ਇਕ ਕੈਫੇ ਵਿਚ ਪਹੁੰਚੀ ਤਾਂ ਸਮਾਜਿਕ ਦੂਰੀ ਦੇ ਨਿਯਮਾਂ ਨੂੰ ਧਿਆਨ ਵਿਚ ਰੱਖਦੇ ਹੋਏ ਉਨ੍ਹਾਂ ਨੂੰ ਵੀ ਕੋਈ ਵਿਸ਼ੇਸ਼ ਛੁੱਟ ਨਹੀਂ ਦਿੱਤੀ ਗਈ ਤੇ ਥਾਂ ਨਾ ਹੋਣ ਕਰਕੇ ਉਨ੍ਹਾਂ ਨੂੰ ਅੰਦਰ ਆਉਣ ਤੋਂ ਮਨ੍ਹਾ ਕਰ ਦਿੱਤਾ ਗਿਆ।

New Zealand: PM Jacinda Ardern denied table in cafe due to social ...

ਮੀਡੀਆ ਰਿਪੋਰਟਾਂ ਅਨੁਸਾਰ ਸ਼ਨਿਵਾਰ ਸ਼ਾਮ ਨਿਊਜ਼ੀਲੈਂਡ ਦੀ ਪੀਐਮ ਜੈਕਿੰਡਾ ਆਰਡਰਨ ਆਪਣੇ ਪਤੀ ਕਲਾਰਕ ਗੇਫੋਰਡ ਨਾਲ ਵੈਲਗਿੰਟਨ ਦੇ ਮਸ਼ਹੂਰ ਕੈਫੇ ਆਲੀਵ ਵਿਚ ਪਹੁੰਚ ਤਾਂ ਸਮਾਜਿਕ ਦੂਰੀ ਦੇ ਮੱਦੇਨਜ਼ਰ ਰੈਸਟੋਰੈਂਟ ਦੇ ਮੈਨੇਜਰ ਨੇ ਉਸ ਨੂੰ ਇਹ ਕਹਿ ਕੇ ਰੋਕ ਦਿੱਤਾ ਕਿ ਅੰਦਰ ਬੈਠਣ ਦੀ ਥਾਂ ਨਹੀਂ ਹੈ। ਰਿਪੋਰਟਾਂ ਮੁਤਾਬਕ ਇਸ ਪੂਰੀ ਘਟਨਾਂ ਦੀ ਜਾਣਕਾਰੀ ਰੈਸਟੋਰੇਂਟ ਵਿਚ ਮੌਜੂਦ ਇਕ ਵਿਅਕਤੀ ਨੇ ਟਵੀਟਰ ਉੱਤੇ ਦਿੱਤੀ ਹੈ ਅਤੇ ਕਿਹਾ ਕਿ ਹੇ ਭਗਵਾਨ ਜੋਕਿੰਡਾ ਆਰਡਰਨ ਨੇ ਆਲੀਵ ਵਿਚ ਪ੍ਰਵੇਸ਼ ਕਰਨ ਦੀ ਕੋਸ਼ਿਸ਼ ਕੀਤੀ ਪਰ ਥਾਂ ਨਾ ਹੋਣ ਕਰਕੇ ਉਨ੍ਹਾਂ ਨੂੰ ਮਨ੍ਹਾ ਕਰ ਦਿੱਤਾ ਗਿਆ। ਉੱਥੇ ਹੀ ਪੀਐਮ ਦੇ ਪਤੀ ਨੇ ਇਸ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਮੈਨੂੰ ਇਸ ਦੀ ਜਿੰਮੇਵਾਰੀ ਲੈਣੀ ਚਾਹੀਦੀ ਹੈ। ਮੈ ਹੋਰ ਥਾਂ ਬੁਕਿੰਗ ਕਰਵਾਉਣ ਦਾ ਪ੍ਰਬੰਧ ਨਹੀਂ ਕਰ ਸਕਿਆ। ਜਦੋਂ ਕੋਈ ਥਾਂ ਖਾਲ੍ਹੀ ਹੁੰਦੀ ਹੈ ਤਾਂ ਉਸ ਨੂੰ ਪਾਉਣ ਦੀ ਕੋਸ਼ਿਸ਼ ਕਰਨਾ ਬਹੁਤ ਚੰਗਾ ਲੱਗਦਾ ਹੈ। ਰਿਪੋਰਟਾਂ ਦੀ ਮੰਨੀਏ ਤਾਂ ਪੌਣੇ ਦੋ ਘੰਟੇ ਬਾਅਦ ਉਸੇ ਯੂਜ਼ਰ ਨੇ ਦੁਬਾਰਾ ਲਿਖਿਆ ਅਤੇ ਕਿਹਾ ਕਿ ਪੀਐਮ ਆਰਡਰਨ ਦੇ ਲਈ ਕੈਫੇ ਵਿਚ ਵਿਵਸਥਾ ਹੋ ਗਈ ਹੈ। ਪੀਐਮ ਅਤੇ ਉਸ ਦੇ ਪਤੀ ਨੂੰ ਰੋਕਣ ਵਾਲਾ ਮੈਨੇਜਰ ਖੁਦ ਹੀ ਉਨ੍ਹਾਂ ਨੂੰ ਬਲਾਉਣ ਗਿਆ। ਖਾਸ ਗੱਲ ਇਹ ਰਹੀ ਕਿ ਪੀਐਮ ਜੈਕਿੰਡਾ ਵੀ ਬਾਕੀ ਗ੍ਰਾਹਕਾਂ ਦੀ ਤਰ੍ਹਾ ਟੇਬਲ ਖਾਲ੍ਹੀ ਹੋਣ ਦਾ ਬਾਹਰ ਇੰਤਜਾਰ ਕਰ ਰਹੀ ਸੀ। ਉਨ੍ਹਾਂ ਨੇ ਕਿਹਾ ਕਿ ਉਹ ਦੂਜਿਆਂ ਦੀ ਤਰ੍ਹਾ ਹੀ ਬਾਹਰ ਰਹਿ ਕੇ ਇੰਤਜ਼ਾਰ ਕਰਨਾ ਪਸੰਦ ਕਰੇਗੀ।

Leave a Reply

Your email address will not be published. Required fields are marked *