ਚੰਡੀਗੜ੍ਹ ਦੇ 2 ਵਿਦਿਆਰਥੀਆਂ ਦਾ ਕਤਲ਼, ਕਸੂਰ ਇੰਨਾ ਸੀ ਕਿ..

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਚੰਡੀਗੜ੍ਹ ਦੇ ਸੈਕਟਰ -15 ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿਣ ਵਾਲੇ ਦੋ ਵਿਦਿਆਰਥੀਆਂ ਦੇ ਕਤਲ਼ ਦਾ ਮਾਮਲਾ ਸਾਹਮਣੇ ਆਇਆ ਹੈ। ਦੋਵਾਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਚੰਡੀਗੜ੍ਹ ਦੇ ਸੈਕਟਰ -15 ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿਣ ਵਾਲੇ ਦੋ ਵਿਦਿਆਰਥੀਆਂ ਦੇ ਕਤਲ਼ ਦਾ ਮਾਮਲਾ ਸਾਹਮਣੇ ਆਇਆ ਹੈ। ਦੋਵਾਂ ਵਿਦਿਆਰਥੀਆਂ ਨੂੰ ਗੋਲੀ ਲੱਗੀ ਹੈ। ਦੋਵਾਂ ਨੌਜਵਾਨਾਂ ਨੂੰ ਪੀਜੀਆਈ ਚੰਡੀਗੜ੍ਹ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਮੌਕੇ ‘ਤੇ ਪਹੁੰਚੇ ਪੁਲਿਸ ਅਤੇ ਉੱਚ ਅਧਿਕਾਰੀਆਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ, ਦੋ ਦਿਨੀਂ ਪਹਿਲਾਂ ਹੀ ਇਹ ਦੋਵੇਂ ਵਿਦਿਆਰਥੀ ਰਹਿਣ ਲਈ ਆਏ ਸਨ।

ਦੋਵੇਂ ਵਿਦਿਆਰਥੀ ਡੀਏਵੀ ਕਾਲਜ ਦੇ ਬੀਏ ਦੂਜੇ ਸਾਲ ਦੇ ਵਿਦਿਆਰਥੀ ਸਨ। ਮਿਲੀ ਜਾਣਕਾਰੀ ਮੁਤਾਬਿਕ 3 ਮੁੰਡਿਆਂ ਨੇ ਦੋ ਦਿਨ ਪਹਿਲਾਂ ਕਮਰਾ ਕਿਰਾਏ ਤੇ ਲਿਆ ਸੀ। ਮ੍ਰਿਤਕਾਂ ਵਿੱਚ ਅਜੇ ਅਤੇ ਵਿਨੀਤ ਸ਼ਾਮਲ ਹਨ, ਜਦੋਂ ਕਿ ਮੋਹਿਤ ਪੁਨੀਆ ਨਾਮ ਦਾ ਇੱਕ ਲੜਕਾ ਬਿਲਕੁਲ ਠੀਕ ਹੈ।ਪੁਲਿਸ ਦੀ ਮੋਹਿਤ ਤੋਂ ਪੁੱਛ-ਗਿੱਛ ਜਾਰੀ ਹੈ। ਇਨ੍ਹਾਂ ਦੋਵਾਂ ਨੂੰ ਮਾਰਨ ਦਾ ਕਾਰਨ ਕੀ ਸੀ, ਪੁਲਿਸ ਇਸ ਦਾ ਵੀ ਪਤਾ ਲਗਾਉਂਣ ਦੀ ਕੋਸ਼ਿਸ਼ ਕਰ ਰਹੀ ਹੈ।

Leave a Reply

Your email address will not be published. Required fields are marked *