ਚੰਡੀਗੜ੍ਹ : ਚੰਡੀਗੜ੍ਹ ਵਿਚ ਬਿਜਲੀ ਸਪਲਾਈ (Power supply) ਠੱਪ ਹੋਣ ਤੋਂ ਬਾਅਦ ਲੋਕ ਸੋਸ਼ਲ ਮੀਡੀਆ (Social Media) ‘ਤੇ ਖੂਬ ਮਜ਼ੇ ਲੈ ਰਹੇ ਹਨ। ਚੰਡੀਗੜ੍ਹ ਪ੍ਰਸ਼ਾਸਨ (Chandigarh Administration) ਨੂੰ ਲੈ ਕੇ ਮੀਮਸ (memes viral) ਦਾ ਹੜ੍ਹ ਆ ਰਿਹਾ ਹੈ। ਲੋਕ ਤੰਜ ਕਰ ਰਹੇ ਹਨ ਕਿ ਉਨ੍ਹਾਂ ਨੇ ਲੰਬੇ ਸਮੇਂ ਬਾਅਦ ਫੈਮਿਲੀ ਨਾਲ ਕੈਂਡਲ ਲਾਈਟ ਡਿਨਰ ਕੀਤਾ। Also Read : ਕਦੇ ਦਿੱਖਦਾ ਸੀ ਤੀਲੇ ਵਰਗਾ, ਬਿਨਾਂ ਜਿੰਮ ਗਏ ਸੌਮਿਆ ਨੇ ਕੀਤਾ ਜ਼ਬਰਦਸਤ ਬੌਡੀ ਟਰਾਂਸਫੋਰਮੇਸ਼ਨ
ਇਸ ਲਈ ਚੰਡੀਗੜ੍ਹ ਪ੍ਰਸ਼ਾਸਨ ਦਾ ਧੰਨਵਾਦ। ਲੋਕ ਮੀਮਸ ਰਾਹੀਂ ਇਹ ਵੀ ਕਹਿ ਰਹੇ ਹਨ ਕਿ ਬਿਜਲੀ ਠੱਪ ਹੋਣ ਨਾਲ ਪੂਰੇ ਸ਼ਹਿਰ ਵਿਚ ਉਥਲ-ਪੁਥਲ ਮਚੀ ਹੈ ਅਤੇ ਪ੍ਰਸ਼ਾਸਨ ਆਰਾਮ ਨਾਲ ਬੈਠਾ ਹੈ, ਰਾਜਸਥਾਨ ਦੀ ਤਸਵੀਰ ਦੇ ਸਹਾਰੇ ਦੱਸਿਆ ਜਾ ਰਿਹਾ ਹੈ ਕਿ ਚੰਡੀਗੜ੍ਹ ਦੀਆਂ ਔਰਤਾਂ ਸੁਖਨਾ ਲੇਕ ਤੋਂ ਪਾਣੀ ਭਰ ਕੇ ਲਿਜਾ ਰਹੀਆਂ ਹਨ। ਇਸ ਤਰ੍ਹਾਂ ਦੇ ਮੀਮਸ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੇ ਜਾ ਰਹੇ ਹਨ।
