ਕੇਰਲ ਦੇ ਤੱਟ ਨਾਲ ਨਹੀਂ ਟਕਰਾਇਆ ਮਾਨਸੂਨ, 1 ਜੂਨ ਤੱਕ ਹੀ ਪਹੁੰਚਣ ਦੀ ਸੰਭਾਵਨਾ- ਮੌਸਮ ਵਿਭਾਗ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਭਾਰਤੀ ਮੌਸਮ ਵਿਭਾਗ ਨੇ ਅੱਜ ਐਤਵਾਰ ਨੂੰ ਜਾਣਕਾਰੀ ਦਿੱਤੀ ਹੈ ਕਿ ਮਾਨਸੂਨ ਅਜੇ ਕੇਰਲ ਦੇ ਤੱਟ ਨਾਲ ਨਹੀਂ ਟਕਰਾਇਆ ਹੈ। ਸ਼ਨਿਵਾਰ ਨੂੰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਭਾਰਤੀ ਮੌਸਮ ਵਿਭਾਗ ਨੇ ਅੱਜ ਐਤਵਾਰ ਨੂੰ ਜਾਣਕਾਰੀ ਦਿੱਤੀ ਹੈ ਕਿ ਮਾਨਸੂਨ ਅਜੇ ਕੇਰਲ ਦੇ ਤੱਟ ਨਾਲ ਨਹੀਂ ਟਕਰਾਇਆ ਹੈ। ਸ਼ਨਿਵਾਰ ਨੂੰ ਇਕ ਨਿੱਜੀ ਮੌਸਮ ਏਜੰਸੀ ਨਾ ਦਾਅਵਾ ਕੀਤਾ ਸੀ ਕਿ ਦੱਖਣ-ਪੱਛਮੀ ਮਾਨਸੂਨ ਨੇ ਕੇਰਲ ਦੇ ਤੱਟ ਉੱਤੇ ਦਸਤਕ ਦੇ ਦਿੱਤੀ ਹੈ ਪਰ ਭਾਰਤੀ ਮੌਸਮ ਵਿਭਾਗ ਨੇ ਏਜੰਸੀ ਦੇ ਇਸ ਦਾਅਵੇ ਨੂੰ ਖਾਰਜ਼ ਕਰ ਦਿੱਤਾ ਹੈ।

ਖਬਰ ਏਜੰਸੀ ਏਐਨਆਈ ਦੇ ਟਵੀਟ ਮੁਤਾਬਕ ਭਾਰਤੀ ਮੌਸਮ ਵਿਭਾਗ ਦੇ ਡਾਇਰੈਕਟਰ ਜਨਰਲ ਐਮ ਮਹਾਪਾਤਰਾ ਨੇ ਕਿਹਾ ਹੈ ਕਿ ”ਅਸੀ ਲਗਾਤਾਰ ਇਸ ਦੀ ਨਿਗਰਾਨੀ ਕਰ ਰਹੇ ਹਾਂ। ਅਸੀ ਆਪਣੀ ਪਹਿਲਾਂ ਦੀ ਭਵਿੱਖਬਾਣੀ ਦੇ ਨਾਲ ਅੱਗੇ ਜਾ ਰਹੇ ਹਾਂ ਕਿ ਮਾਨਸੂਨ ਇਕ ਜੂਨ ਜਾਂ ਉਸ ਤੋਂ ਬਾਅਦ ਹੀ ਕੇਰਲ ਦੇ ਤੱਟ ਉੱਤੇ ਪਹੁੰਚੇਗਾ”। ਦਰਅਸਲ, ਕੇਰਲ ਦੇ ਦੱਖਣੀ ਤੱਟਵਰਤੀ ਇਲਾਕਿਆਂ ਅਤੇ ਲਕਸ਼ਦੀਪ ਵਿਚ ਤਿੰਨ ਦਿਨਾਂ ਤੋਂ ਮੀਂਹ ਪੈ ਰਿਹਾ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਮੌਸਮ ਵਿਭਾਗ ਨੇ ਸ਼ਨੀਵਾਰ ਨੂੰ ਇਸ ਨੂੰ ਮਾਨਸੂਨ ਤੋਂ ਪਹਿਲਾਂ ਦੀ ਬਾਰਸ਼ ਦੱਸਿਆ ਸੀ। ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਮਾਨਸੂਨ 1 ਜਾਂ 2 ਜੂਨ ਨੂੰ ਕੇਰਲ ਦੇ ਤੱਟ ‘ਤੇ ਆ ਜਾਵੇਗਾ। ਸ਼ਨੀਵਾਰ ਨੂੰ ਇਹ ਮਾਲਦੀਵ ਅਤੇ ਕੋਮੋਰਿਨ ਖੇਤਰ ਵਿਚ ਸਰਗਰਮ ਹੈ ਅਤੇ ਦੱਖਣ-ਪੱਛਮ ਤੇ ਦੱਖਣ-ਪੂਰਬੀ ਅਰਬ ਸਾਗਰ ਵਿਚ ਨਿਰੰਤਰ ਵੱਧ ਰਿਹਾ ਹੈ। ਇਸ ਕਰਕੇ ਮਾਨਸੂਨ ਲਈ ਹਾਲਾਤ ਅਨੁਕੂਲ ਬਣੇ ਹੋਏ ਹਨ। ਰਿਪੋਰਟਾਂ ਮੁਤਾਬਕ ਮੌਸਮ ਵਿਭਾਗ ਨੇ ਅਪ੍ਰੈਲ ਵਿਚ ਕਿਹਾ ਸੀ ਕਿ ਇਸ ਵਾਰ ਮੌਨਸੂਨ ਔਸਤ ਹੀ ਰਹਿਣ ਵਾਲਾ ਹੈ। ਵਿਭਾਗ ਦੇ ਮੁਤਾਬਕ 96 ਤੋਂ 100 ਫੀਸਦੀ ਬਾਰਿਸ਼ ਨੂੰ ਸਾਧਾਰਨ ਮਾਨਸੂਨ ਮੰਨਿਆ ਜਾਂਦਾ ਹੈ। ਪਿਛਲੇ ਸਾਲ ਇਹ ਅੱਠ ਦਿਨ ਦੀ ਦੇਰੀ ਨਾਲ ਅੱਠ ਜੂਨ ਨੂੰ ਕੇਰਲ ਦੇ ਸਮੁੰਦਰੀ ਤੱਟ ਨਾਲ ਟਕਰਾਇਆ ਸੀ। ਦੇਸ਼ ਵਿਚ ਜੂਨ ਤੋਂ ਸਤੰਬਰ ਵਿਚਕਾਰ ਦੱਖਣ-ਪੱਛਮੀ ਮਾਨਸੂਨ ਨਾਲ ਬਾਰਿਸ਼ ਹੁੰਦੀ ਹੈ।

Leave a Reply

Your email address will not be published. Required fields are marked *