ਨੇਪਾਲ ਨੇ ਸੰਸਦ ਵਿਚ ਨਵੇਂ ਨਕਸ਼ੇ ‘ਤੇ ਪੇਸ਼ ਕੀਤਾ ਸੋਧ ਬਿਲ, ਨਕਸ਼ੇ ‘ਚ ਭਾਰਤ ਦੇ ਤਿੰਨ ਖੇਤਰ ਸ਼ਾਮਲ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਭਾਰਤ ਅਤੇ ਨੇਪਾਲ ਵਿਚਾਲੇ ਸੀਮਾ ਵਿਵਾਦ ਥੱਮਣ ਦਾ ਨਾਮ ਨਹੀਂ ਲੈ ਰਿਹਾ ਹੈ। ਦਰਅਸਲ ਹੁਣ ਨੇਪਾਲ ਸਰਕਾਰ ਨੇ ਆਪਣੇ ਨਵੇਂ ਰਾਜਨੀਤਿਕ ਨਕਸ਼ੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਭਾਰਤ ਅਤੇ ਨੇਪਾਲ ਵਿਚਾਲੇ ਸੀਮਾ ਵਿਵਾਦ ਥੱਮਣ ਦਾ ਨਾਮ ਨਹੀਂ ਲੈ ਰਿਹਾ ਹੈ। ਦਰਅਸਲ ਹੁਣ ਨੇਪਾਲ ਸਰਕਾਰ ਨੇ ਆਪਣੇ ਨਵੇਂ ਰਾਜਨੀਤਿਕ ਨਕਸ਼ੇ ਦੇ ਸੰਬੰਧ ਵਿਚ ਸੰਵਿਧਾਨ ਸੋਧ ਬਿਲ ਆਪਣੀ ਸੰਸਦ ਵਿਚ ਪੇਸ਼ ਕੀਤਾ ਹੈ। ਇਸ ਨਕਸ਼ੇ ਵਿਚ ਭਾਰਤੀ ਦੇ ਤਿੰਨ ਖੇਤਰ ਕਾਲਾਪਾਨੀ, ਲਿਪੁਲੇਖ ਅਤੇ ਲਿਅਪੀਆਧੁਰਾ ਨੂੰ ਸ਼ਾਮਲ ਕੀਤਾ ਗਿਆ ਹੈ ਜਿਸ ਕਰਕੇ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਹੋਰ ਵੀ ਵੱਧਣ ਦੇ ਆਸਾਰ ਹਨ।

We do not play card games with China or India

ਮੀਡੀਆ ਰਿਪੋਰਟਾਂ ਅਨੁਸਾਰ ਨੇਪਾਲ ਦੇ ਕਾਨੂੰਨ ਮੰਤਰੀ ਸ਼ਿਵਮਾਇਆ ਤੁੰਬੱਫੇ ਨੇ ਅੱਜ ਐਤਵਾਰ ਨੂੰ ਹੋਏ ਸੰਸਦ ਦੇ ਸੈਸ਼ਨ ਵਿਚ ਇਹ ਬਿਲ ਪੇਸ਼ ਕੀਤਾ ਹੈ। ਸੰਸਦ ਦੁਆਰਾ ਇਹ ਪ੍ਰਸਤਾਵ ਪਾਸ ਕੀਤੇ ਅਤੇ ਨੇਪਾਲ ਦੇ ਰਾਸ਼ਟਰਪਤੀ ਦੁਆਰਾ ਦਸਤਖਤ ਕੀਤੇ ਜਾਣ ਤੋਂ ਬਾਅਦ ਇਹ ਸੋਧ ਸੰਵਿਧਾਨਕ ਰੂਪ ਪ੍ਰਾਪਤ ਕਰੇਗੀ।ਨੇਪਾਲ ਦੀ ਵਿਰੋਧੀ ਧੀਰ ਨੇਪਾਲੀ ਕਾਂਗਰਸ ਇਸ ਨਕਸ਼ੇ ਨੂੰ ਅਪਡੇਟ ਕਰਨ ਲਈ ਸੰਵਿਧਾਨ ਸੋਧ ਦਾ ਸਮੱਰਥਨ ਕਰ ਰਹੀ ਹੈ ਤੇ ਕਾਲਾਪਾਨੀ, ਲਿਪੁਲੇਖ ਅਤੇ ਲਿਅਪੀਆਧੁਰਾ ਦੇ ਵਿਵਾਦਤ ਖੇਤਰਾ ਨੂੰ ਆਪਣੇ ਨਕਸ਼ੇ ਵਿਚ ਸ਼ਾਮਲ ਕਰਨਾ ਚਾਹੁੰਦੀ ਹੈ। ਇਹ ਕਦਮ ਨੇਪਾਲ ਦੇ ਨਕਸ਼ੇ ਨੂੰ ਬਦਲਣ ਲਈ ਉਠਾਇਆ ਜਾ ਰਿਹਾ ਹੈ। ਨੇਪਾਲ ਸਰਕਾਰ ਦੁਆਰਾ ਨਵੇਂ ਨਕਸ਼ੇ ਵਿਚ ਭਾਰਤ ਦੇ ਇਨ੍ਹਾਂ ਤਿੰਨ ਖੇਤਰਾਂ ਨੂੰ ਸ਼ਾਮਲ ਕਰਨ ਉੱਤੇ ਭਾਰਤ ਸਰਕਾਰ ਨੇ ਪਹਿਲਾਂ ਵੀ ਨਾਰਾਜ਼ਗੀ ਜ਼ਾਹਿਰ ਕੀਤੀ ਸੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਸ ਸਿਰਵਾਸਤਵ ਨੇ ਕਿਹਾ ਸੀ ਕਿ ਅਸੀ ਨੇਪਾਲ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਉਹ ਬਨਾਵਟੀ ਕਾਰਟੋਗ੍ਰਾਫਿਕ ਪ੍ਰਕਾਸ਼ਤ ਕਰਨ ਤੋਂ ਬੱਚਣ ਅਤੇ ਭਾਰਤ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦਾ ਸਨਮਾਨ ਕਰਨ। ਜ਼ਿਕਰਯੋਗ ਹੈ ਕਿ 8 ਮਈ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਉੱਤਰਾਖੰਡ ਦੇ ਲਿਪੁਲੇਖ ਤੋਂ ਕੈਲਾਸ਼ ਮਾਨਸਰੋਵਰ ਲਈ ਸੜਕਾ ਦਾ ਉਦਘਾਟਨ ਕੀਤਾ ਸੀ। ਇਸ ਨੂੰ ਲੈ ਕੇ ਨੇਪਾਲ ਵੱਲੋਂ ਤਿੱਖੀ ਪ੍ਰਤੀਕਿਰਿਆ ਸਾਹਮਣੇ ਆਈ ਸੀ। ਉਦਘਾਟਨ ਦੇ ਬਾਅਦ ਹੀ ਨੇਪਾਲ ਸਰਕਾਰ ਨੇ ਨਵਾਂ ਰਾਜਨੀਤਿਕ ਨਕਸ਼ਾ ਜਾਰੀ ਕਰਨ ਦਾ ਫ਼ੈਸਲਾ ਕੀਤਾ ਸੀ। ਨੇਪਾਲ ਨੇ ਇਨ੍ਹਾਂ ਖੇਤਰਾਂ ਨੂੰ ਆਪਣਾ ਦੱਸ ਕੇ ਨਕਸ਼ੇ ਵਿਚ ਵਿਖਾਇਆ ਹੈ।

Leave a Reply

Your email address will not be published. Required fields are marked *