ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਭਾਰਤੀ ਕ੍ਰਿਕਟ ਟੀਮ ਨੂੰ ਅੱਜ ਸ਼ੁੱਕਰਵਾਰ ਨੂੰ ਆਈਸੀਸੀ ਦੀ ਟੈਸਟ ਰੈਂਕਿੰਗ ਵਿਚ ਤਗੜਾ ਝਟਕਾ ਲੱਗਿਆ ਹੈ। ਦਰਅਸਲ ਆਈਸੀਸੀ ਦੁਆਰਾ ਜਾਰੀ ਕੀਤੀ ਰੈਂਕਿੰਗ ਵਿਚ ਭਾਰਤ ਨੇ ਆਪਣੀ ਨੰਬਰ ਵਨ ਦੀ ਕੁਰਸੀ ਗਵਾ ਲਿਆ ਹੈ ਅਤੇ ਇਹ ਕੁਰਸੀ ਹੁਣ ਅਸਟ੍ਰੇਲੀਆ ਕ੍ਰਿਕਟ ਟੀਮ ਨੂੰ ਮਿਲ ਗਈ ਹੈ।
No.1 teams in the @MRFWorldwide ICC Rankings:
Tests ➡️ Australia
ODIs ➡️ England
T20Is ➡️ AustraliaLastest rankings 👉 https://t.co/AeaYDWqlfh pic.twitter.com/uv9hTGkN3L
— ICC (@ICC) May 1, 2020
ਆਈਸੀਸੀ ਦੇ ਨਿਯਮਾਂ ਅਨੁਸਾਰ ਸਲਾਨਾ ਅਪਡੇਟ ਨਾਲ 2016-17 ਦੇ ਸ਼ਾਨਦਾਰ ਰਿਕਾਰਡ ਨੂੰ ਹਟਾਉਣ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਨੇ ਨਾ ਸਿਰਫ ਆਪਣੀ ਪਹਿਲੇ ਨੰਬਰ ਦੀ ਕੁਰਸੀ ਨੂੰ ਗਵਾਇਆ ਹੈ ਬਲਕਿ ਹੁਣ ਪਿਛੜ ਕੇ ਤੀਜੇ ਨੰਬਰ ਉੱਤੇ ਪਹੁੰਚ ਗਈ ਹੈ। ਦਰਅਸਲ ਅਸਟ੍ਰੇਲੀਆ 116 ਅੰਕਾਂ ਦੇ ਨਾਲ ਪਹਿਲੇ ਨੰਬਰ ਉੱਤੇ ਹੈ ਜਦਕਿ ਨਿਊਜ਼ੀਲੈਂਡ 115 ਅੰਕਾਂ ਨਾਲ ਦੂਜੇ ਨੰਬਰ ਉੱਤੇ। ਉੱਥੇ ਹੀ ਭਾਰਤ 114 ਅੰਕਾਂ ਦੇ ਨਾਲ ਪਹਿਲੇ ਤੋਂ ਤੀਜੇ ਨੰਬਰ ਉੱਤੇ ਪਹੁੰਚ ਗਿਆ ਹੈ। ਭਾਰਤੀ ਟੀਮ ਅਕਤੂਬਰ 2016 ਵਿਚ ਪਹਿਲੀ ਵਾਰ ਟੈਸਟ ਕ੍ਰਿਕਟ ਦੀ ਨੰਬਰ ਵਨ ਟੀਮ ਬਣੀ ਸੀ। ਉੱਥੇ ਹੀ ਟੈਸਟ ਦੇ ਨਾਲ-ਨਾਲ ਟੀ-20 ਕ੍ਰਿਕਟ ਦੀ ਰੈਕਿੰਗ ਵਿਚ ਵੀ ਅਸਟ੍ਰੇਲੀਆ ਨੇ ਹੀ ਬਾਜੀ ਮਾਰ ਲਈ ਹੈ। ਅਸਟ੍ਰੇਲੀਆ ਦੀ ਕ੍ਰਿਕਟ ਟੀਮ ਟੀ-20 ਕ੍ਰਿਕਟ ਦੀ ਨੰਬਰ ਵਨ ਟੀਮ ਬਣ ਚੁੱਕੀ ਹੈ। ਇਸ ਤੋਂ ਪਹਿਲਾਂ 2018 ਵਿਚ ਪਾਕਿਸਤਾਨ ਨੇ ਨਿਊਜ਼ੀਲੈਂਡ ਤੋਂ ਨੰਬਰ ਵਨ ਦੀ ਕੁਰਸੀ ਖੋਹ ਲਈ ਸੀ ਪਰ ਹੁਣ 278 ਅੰਕਾਂ ਦੇ ਨਾਲ ਅਸਟ੍ਰੇਲੀਆ ਪਹਿਲੇ ਨੰਬਰ ਉੱਤੇ ਆ ਗਈ ਹੈ ਜਦਕਿ ਭਾਰਤ 266 ਅੰਕਾਂ ਨਾਲ ਤੀਜੇ ਸਥਾਨ ਉੱਤੇ ਹੈ। ਇਸ ਤੋਂ ਇਲਾਵਾ ਇੰਗਲੈਂਡ ਵਨਡੇ ਕ੍ਰਿਕਟ ਦੀ 127 ਅੰਕਾਂ ਨਾਲ ਨੰਬਰ ਵਨ ਟੀਮ ਹੈ ਅਤੇ ਭਾਰਤ 119 ਅੰਕਾਂ ਨਾਲ ਦੂਜੇ ਨੰਬਰ ਉੱਤੇ ਹੈ।
