ਚੰਡੀਗੜ੍ਹ ‘ਚ ਵਾਪਰੀ ਘਟਨਾ, ਜਿਸਨੇ ਰੱਬੀ ਰੂਪੀ ਮਾਂ ਨੂੰ ਕੀਤਾ ਸਵਾਲਾਂ ਦੇ ਘੇਰੇ ‘ਚ ਖੜਾ!

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਚੰਡੀਗੜ੍ਹ ਨੂੰ ਦੇਸ਼ ਉੱਤਰੀ ਭਾਰਤ ਦਾ ਵਿਕਸਤ ਅਤੇ ਸਿੱਖਿਅਕ ਸ਼ਹਿਰ ਮੰਨਿਆ ਜਾਂਦਾ ਹੈ ਪਰ ਬੀਤੇ ਬੁੱਧਵਾਰ ਨੂੰ ਚੰਡੀਗੜ੍ਹ ਦੀਆਂ ਦੋ ਵੱਖ-ਵੱਖ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਚੰਡੀਗੜ੍ਹ ਨੂੰ ਦੇਸ਼ ਉੱਤਰੀ ਭਾਰਤ ਦਾ ਵਿਕਸਤ ਅਤੇ ਸਿੱਖਿਅਕ ਸ਼ਹਿਰ ਮੰਨਿਆ ਜਾਂਦਾ ਹੈ ਪਰ ਬੀਤੇ ਬੁੱਧਵਾਰ ਨੂੰ ਚੰਡੀਗੜ੍ਹ ਦੀਆਂ ਦੋ ਵੱਖ-ਵੱਖ ਥਾਵਾਂ ਤੋਂ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਹਨ, ਜਿਸਨੇ ਮਾਂ ਦੀ ਨਿੱਘੀ ਮਮਤਾ ਨੂੰ ਸਵਾਲਾਂ ਦੇ ਘੇਰੇ ‘ਚ ਲਿਆ ਕੇ ਖੜਾ ਕਰ ਦਿੱਤਾ ਹੈ।  ਜੀ ਹਾਂ ਚੰਡੀਗੜ੍ਹ ਪੁਲਿਸ ਨੂੰ ਦੋ ਨਵਜੰਮੀ ਬੱਚੀਆਂ ਦੀਆਂ ਲਾਸ਼ਾਂ ਮਿਲੀਆਂ ਹਨ। ਇਸ ਖਬਰ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਪੁਲਿਸ ਨੂੰ ਇਹ ਲਾਸ਼ਾਂ ਚੰਡੀਗੜ੍ਹ ਦੇ ਸੈਕਟਰ 33 ਅਤੇ ਸੈਕਟਰ 56 ਵਿੱਚ ਮਿਲੀਆਂ, ਜਿਨ੍ਹਾਂ ਲਾਸ਼ਾਂ ਨੂੰ ਪੁਲਿਸ ਨੇ ਕਬਜੇ ਹੇਠ ਲੈ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 

ਦੱਸ ਦਈਏ ਕਿ, ਸੈਕਟਰ-56 ਦੇ ਕਮਿਉਨਟੀ ਸੈਂਟਰ ਕੋਲੋਂ ਸੀਵਰੇਜ ਦੇ ਬੰਦ ਹੋਣ ਦੀ ਸਮੱਸਿਆ ਲੋਕਾਂ ਨੂੰ ਪੇਸ਼ ਆ ਰਹੀ ਸੀ, ਜਿਸਤੋਂ ਬਾਅਦ ਸੀਵਰੇਜ ਕਰਮਚਾਰੀਆਂ ਨੇ ਸੀਵਰੇਜ ਨੂੰ ਸਾਫ਼ ਕਰਨ ਦੀ ਕਵਾਇਤ ਸ਼ੁਰੂ ਕਰ ਦਿੱਤੀ ਪਰ ਜਦੋਂ ਸੀਵਰੇਜ ਕਰਮਚਾਰੀਆਂ ਨੇ ਸੀਵਰੇਜ ਨੂੰ ਸਾਫ਼ ਕਰਨ ਲਈ ਸੀਵਰੇਜ ਦਾ ਢੱਕਣ ਖੋਲਿਆਂ ਤਾਂ ਉਨ੍ਹਾਂ ਦੀ ਹੈਰਾਨੀ ਦਾ ਕੋਈ ਠਿਕਾਣਾ ਨਹੀਂ ਰਿਹਾ। ਸੀਵਰੇਜ ਕਰਮਚਾਰੀਆਂ ਨੇ ਦੇਖਿਆ ਕਿ, ਸੀਵਰੇਜ ਦੇ ਪਾਣੀ ਉਪਰ ਇੱਕ ਨਵ-ਜੰਮੀ ਬੱਚੀ ਦੀ ਲਾਸ਼ ਤੈਰ ਰਹੀ ਸੀ। ਕਰਮਚਾਰੀਆਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜਿਆ ।

ਪੁਲਿਸ ਅਨੁਸਾਰ ਬੱਚੀ ਦੇ ਸਰੀਰ ‘ਤੇ ਝਰੀਟਾ ਦੇ ਨਿਸ਼ਾਨ ਵੀ ਸਨ ਪਰ ਫਿਲਹਾਲ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਤੋਂ ਬਾਅਦ ਹੀ ਲੱਗ ਸਕੇਗਾ। ਦੂਜੇ ਮਾਮਲੇ ‘ਚ ਚੰਡੀਗੜ੍ਹ ਪੁਲਿਸ ਨੂੰ ਸੈਕਟਰ 33 ਤੋਂ ਇੱਕ ਨਵ-ਜੰਮੀ ਬੱਚੀ ਦੀ ਲਾਸ਼ ਝਾੜੀਆਂ ਵਿਚੋਂ ਮਿਲੀ ਹੈ। ਬਹਿਰਹਾਲ ਇਸ ਨਵਜੰਮੀ ਬੱਚੀ ਦੇ ਬਾਰੇ ਵੀ ਕੁਝ ਨਹੀਂ ਕਿਹਾ ਜਾ ਸਕਦਾ ਪਰ ਪੁਲਿਸ ਇਨ੍ਹਾ ਦੋਨਾਂ ਮਾਮਲਿਆਂ ਦੀ ਜਾਂਚ ਕਰ ਰਹੀ ਹੈ। ਇੱਕ ਦਿਨ ਵਿੱਚ ਦੋ ਨਵ-ਜੰਮੀਆਂ ਬੱਚੀਆਂ ਦੀਆਂ ਲਾਸ਼ਾਂ ਮਿਲਣ ਕਾਰਨ ਪੁਲਿਸ ਵਿੱਚ ਤੜਥੱਲੀ ਮਚੀ ਹੋਈ ਹੈ।

Leave a Reply

Your email address will not be published. Required fields are marked *