ਚੰਡੀਗੜ੍ਹ : ਪੰਜਾਬੀ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਵੱਲੋਂ ਪਾਈ ਗਈ ਸਟੋਰੀ ਨੇ ਚਰਚਾ ਛੇੜ ਦਿੱਤੀ ਹੈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ ‘ਚ ਕੁਝ ਅਜਿਹਾ ਲਿਖ ਕੇ ਪੋਸਟ ਕੀਤਾ ਕਿ ਸਭ ਹੈਰਾਨ ਰਹਿ ਗਏ। ਸਾਰੇ ਇਸ ਪੋਸਟ ਨੂੰ ਇਕ ਦੂਜੇ ਨਾਲ ਜੋੜਨ ਲੱਗੇ। ਦਰਅਸਲ, ਗਾਇਕ ਨੇ ਲਿਖਿਆ, ਇੰਟਰਵਿਊਆਂ ‘ਚ ਰੋਈ ਜਾਂਦੇ ਨੇ…ਸਿੰਪਥੀ ਦੀ ਮਾਲਾ ਪਰੋਈ ਜਾਂਦੇ ਨੇ…।
ਇਸ ਦੌਰਾਨ ਕਿਹਾ ਜਾਣ ਲੱਗਾ ਕਿ ਰਣਜੀਤ ਬਾਵਾ ਵੱਲੋਂ ਪੰਜਾਬੀ ਕਲਾਕਾਰਾਂ ਨੂੰ ਟਾਰਗੇਟ ਕੀਤਾ ਗਿਆ ਹੈ। ਸੋਸ਼ਲ ਮੀਡੀਆ ਉਤੇ ਇਸ ਦੀ ਚਰਚਾ ਹੀ ਛਿੜ ਗਈ। ਇਸ ਮਗਰੋਂ ਗਾਇਕ ਰਣਜੀਤ ਬਾਵਾ ਨੇ ਇਕ ਹੋਰ ਪੋਸਟ ਪਾ ਕੇ ਇਸ ਚਰਚਾ ਨੂੰ ਵਿਰਾਮ ਲਗਾਇਆ। ਕਲਾਕਾਰ ਵੱਲੋਂ ਇਸ ਪੋਸਟ ‘ਤੇ ਨਫਰਤ ਫੈਲਾਉਣ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ ਗਿਆ। ਰਣਜੀਤ ਬਾਵਾ ਨੇ ਇੱਕ ਹੋਰ ਪੋਸਟ ਸ਼ੇਅਰ ਕਰਦਿਆਂ ਲਿਖਿਆ ਹੈ, ”ਗਰਮੀ ਬਹੁਤ ਆ, ਪਹਿਲਾਂ ਹੀ ਹੋਰ ਅੱਗ ਨਾ ਲਾਓ… ਪਿਛਲੇ ਸਾਲ ਗਾਣਾ ਬਣਾਇਆ ਸੀ, ਉਹਦੀਆਂ ਲਾਈਨਜ਼ ਆ…ਕਿਸੇ ਨੂੰ ਟਾਰਗੇਟ ਨਹੀਂ ਕੀਤਾ ਗਿਆ। ਸਭ ਆਪਣੀ-ਆਪਣੀ ਮਿਹਨਤ ਕਰ ਰਹੇ। ਚਿੱਲ ਕਰ… ਲਵ ਪੀਸ।”





