ਬੱਸ ਠੀਕ ਕਰ ਕੇ ਬਰਨਾਲਾ ਪਰਤ ਰਿਹਾ ਸੀ ਪੀਆਰਟੀਸੀ ਮੁਲਾਜ਼ਮ, ਗਰਮੀ ਕਾਰਨ ਮੌਤ

PRTC employee : ਗਰਮੀ ਕਾਰਨ ਹੋ ਰਹੀਆਂ ਮੌਤਾਂ ਦਾ ਅੰਕੜਾ ਵੱਧਦਾ ਜਾ ਰਿਹਾ ਹੈ। ਹੁਣ ਬਰਨਾਲਾ ਦੇ ਪੀਆਰਟੀਸੀ ਮੁਲਾਜ਼ਮ ਦੀ ਡਿਊਟੀ ਦੌਰਾਨ ਗਰਮੀ ਕਾਰਨ ਮੌਤ…

PRTC employee : ਗਰਮੀ ਕਾਰਨ ਹੋ ਰਹੀਆਂ ਮੌਤਾਂ ਦਾ ਅੰਕੜਾ ਵੱਧਦਾ ਜਾ ਰਿਹਾ ਹੈ। ਹੁਣ ਬਰਨਾਲਾ ਦੇ ਪੀਆਰਟੀਸੀ ਮੁਲਾਜ਼ਮ ਦੀ ਡਿਊਟੀ ਦੌਰਾਨ ਗਰਮੀ ਕਾਰਨ ਮੌਤ ਹੋ ਗਈ। ਉਹ ਬਰਨਾਲਾ ਦੇ ਪੀਆਰਟੀਸੀ ਡਿਪੂ ਵਿੱਚ ਮਕੈਨਿਕ ਸੀ। ਪਟਿਆਲਾ ਵਿੱਚ ਖਰਾਬ ਹੋਈ ਬੱਸ ਦੀ ਮੁਰੰਮਤ ਕਰ ਕੇ ਵਾਪਸ ਪਰਤਦੇ ਸਮੇਂ ਉਸ ਦੀ ਸਿਹਤ ਵਿਗੜ ਗਈ। ਹਸਪਤਾਲ ਲਿਜਾਂਦੇ ਸਮੇਂ ਰਸਤੇ ਵਿੱਚ ਉਸ ਦੀ ਮੌਤ ਹੋ ਗਈ।
ਇਸ ਘਟਨਾ ਮਗਰੋਂ ਪੀਆਰਟੀਸੀ ਤੇ ਪਨਬੱਸ ਮੁਲਾਜ਼ਮ ਯੂਨੀਅਨ ਨੇ ਮ੍ਰਿਤਕ ਦੇ ਪਰਿਵਾਰ ਨੂੰ ਮੁਆਵਜ਼ਾ ਤੇ ਸਰਕਾਰੀ ਨੌਕਰੀ ਦੇਣ ਦੀ ਪੰਜਾਬ ਸਰਕਾਰ ਤੇ ਮੈਨੇਜਮੈਂਟ ਅੱਗੇ ਮੰਗ ਕੀਤੀ ਹੈ। ਉਧਰ, ਪੀਆਰਟੀਸੀ ਮੈਨੇਜਮੈਂਟ ਨਾਲ ਮੀਟਿੰਗ ਵਿਚ ਮੰਗ ਨਾ ਮੰਨੇ ਜਾਣ ਕਾਰਨ ਰੋਸ ਵਜੋਂ ਬਰਨਾਲਾ ਡਿਪੂ ਦੀਆਂ ਬੱਸਾਂ ਨੂੰ ਰੋਕ ਦਿੱਤਾ ਗਿਆ। 

Leave a Reply

Your email address will not be published. Required fields are marked *