ਨਵੀਂ ਦਿੱਲੀ : ਦਿੱਲੀ ਦੇ ਮੈਟਰੋ ਸਟੇਸ਼ਨ (Delhi Metro Station) ਦੀ ਕੰਧ ਤੋਂ ਛਲਾਂਗ (Jump off the wall) ਮਾਰਨ ਵਾਲੀ ਲੜਕੀ ਦੀ ਮੌਤ ਹੋ ਗਈ ਹੈ। ਉਸ ਨੂੰ ਕਲ ਜ਼ਖਮੀ ਹਾਲਤ ਵਿਚ ਹਸਪਤਾਲ ਦਾਖਲ (Hospitalized) ਕਰਵਾਇਆ ਗਿਆ ਸੀ ਪਰ ਜ਼ਖਮਾਂ ਦੀ ਤਾਬ ਨਾ ਸਹਾਰਦਿਆਂ ਉਸ ਨੇ ਪ੍ਰਾਣ ਤਿਆਗ ਦਿੱਤੇ। ਬੀਤੇ ਕੱਲ੍ਹ ਦਿੱਲੀ ਦੇ ਮੈਟਰੋ ਸਟੇਸ਼ਨ (Delhi Metro Station) ਦੀ ਕੰਧ ਤੋਂ ਦੀਆ ਨਾਮ ਦੀ ਕੁੜੀ (The girl’s name) ਨੇ ਛਲਾਂਗ ਮਾਰ ਕੇ ਖੁਦਕੁਸ਼ੀ (Suicide by jumping) ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿਸ ਨੂੰ ਆਰਮੀ ਜਵਾਨਾਂ (Army personnel) ਨੇ ਕਿਸੇ ਤਰ੍ਹਾਂ ਬਚਾ ਲਿਆ ਸੀ ਪਰ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਸੀ। ਉਸ ਦੀ ਸਵੇਰੇ ਦਿੱਲੀ ਦੇ ਹਸਪਤਾਲ (Hospitals of Delhi) ਵਿਚ ਮੌਤ ਹੋ ਗਈ। ਉਕਤ ਕੁੜੀ ਹੁਸ਼ਿਆਰਪੁਰ ਦੇ ਮੁਹੱਲਾ ਕਮਾਲਪੁਰ (Mohalla Kamalpur of Hoshiarpur) ਦੀ ਰਹਿਣ ਵਾਲੀ ਸੀ। Also Read : CM ਮਾਨ ਦੀ AGTF ਦੀ ਵੱਡੀ ਕਾਮਯਾਬੀ, 2 ਗੈਂਗਸਟਰਾਂ ਨੂੰ ਕੀਤਾ ਕਾਬੂ
ਜਾਣਕਾਰੀ ਮੁਤਾਬਕ ਦੀਆ ਦੇ ਮੰਮੀ ਡੈਡੀ ਅਤੇ ਛੋਟੀ ਭੈਣ ਦੀਆ ਦੀ ਦੀ ਮ੍ਰਿਤਕ ਦੇਹ ਲੈਣ ਲਈ ਦਿੱਲੀ ਪਹੁੰਚ ਗਏ ਹਨ। ਦੀਆ ਦੇ ਘਰ ਉਸ ਦੀ ਬਜ਼ੁਰਗ ਦਾਦੀ ਹੈ। ਪ੍ਰਾਪਤ ਵੇਰਵਿਆਂ ਮੁਤਾਬਕ ਦੀਆ ਅਤੇ ਉਸ ਦਾ ਪੂਰਾ ਪਰਿਵਾਰ ਨਾ ਸੁਣ ਸਕਦਾ ਹੈ ਅਤੇ ਨਾ ਹੀ ਬੋਲ ਸਕਦਾ ਹੈ। ਦੀਆ ਦਿੱਲੀ ਵਿੱਚ ਪ੍ਰਾਈਵੇਟ ਨੌਕਰੀ ਕਰਦੀ ਸੀ। ਫਿਲਹਾਲ ਦੀਆ ਦੇ ਖ਼ੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਤੁਹਾਨੂੰ ਦੱਸ ਦਈਏ ਕਿ ਦਿੱਲੀ ਦੇ ਅਕਸ਼ਰਧਾਮ ਮੈਟਰੋ ਸਟੇਸ਼ਨ (Akshardham metro station in Delhi) ‘ਤੇ ਇਕ ਲੜਕੀ ਨੇ ਮੈਟਰੋ ਸਟੇਸ਼ਨ (Metro station) ਦੀ ਕੰਧ ‘ਤੇ ਚੜ੍ਹ ਕੇ ਹੇਠਾਂ ਛਲਾਂਗ ਮਾਰ ਦਿੱਤੀ। ਇਸ ਦੌਰਾਨ ਸੀ.ਆਈ.ਐੱਸ.ਐਫ. ਪੁਲਿਸ (CISF Police) ਦੇ ਜਵਾਨ ਵੀ ਉਥੇ ਮੌਜੂਦ ਸਨ, ਜਿਨ੍ਹਾਂ ਉਸ ਲੜਕੀ ਨੂੰ ਪੂਰੀ ਸਮਝਦਾਰੀ ਨਾਲ ਬਚਾਉਣ ਦੀ ਕੋਸ਼ਿਸ਼ ਕੀਤੀ। ਲੜਕੀ ਨੇ ਜਦੋਂ ਹੇਠਾਂ ਛਲਾਂਗ ਲਗਾ ਦਿੱਤੀ ਤਾਂ ਹੇਠਾਂ ਖੜ੍ਹੇ ਜਵਾਨ ਚਾਦਰ ਲੈ ਕੇ ਖੜ੍ਹੇ ਸਨ ਅਤੇ ਲੜਕੀ ਨੂੰ ਉਨ੍ਹਾਂ ਨੇ ਬੁੱਚ ਲਿਆ ਪਰ ਇਸ ਦੇ ਬਾਵਜੂਦ ਲੜਕੀ ਜ਼ਖਮੀ ਹੋ ਗਈ ਅਤੇ ਉਸ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ।
