ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਕਈ ਸਾਲਾਂ ਤੋਂ ਕਰਤਾਰਪੁਰ ਸਾਹਿਬ ਦੇ ਦਰਸ਼ਨਾ ਦਿਦਾਰ ਕਰਨ ਲਈ ਤਰਸਦੀਆਂ ਅੱਖਾ ਨੂੰ ਅੱਜ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੇ ਸੁਭਾਗ ਪ੍ਰਾਪਤ ਹੋਇਆ ਹੈ। ਦੱਸ ਦਈਏ ਕਰਤਾਰਪੁਰ ਲਾਂਘਾ ਖੁਲ੍ਹਣ ਤੇ ਪਾਕਿਸਤਾਨ ਗਿਆ ਪਹਿਲਾ ਸਿੱਖ ਜੱਥਾ ਹੁਣ ਹੌਲ਼ੀ-ਹੌਲੀ ਪਰਤਣ ਲੱਗਿਆ ਹੈ।
ਪਹਿਲੇ ਦਿਨੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਲਈ ਗਿਆ ਸਿੱਖ ਜੱਥਾ ਵੀ.ਆਈ.ਪੀ ਲੋਕਾਂ ਦਾ ਸੀ। ਇਸ ਜੱਥੇ ਵਿੱਚ ਨਵਜੋਤ ਸਿੰਘ ਸਿਧੂ, ਅਮਰਿੰਦਰ ਸਿੰਘ ਰਾਜਾ ਵੜਿੰਗ, ਮਨਜਿੰਦਰ ਸਿੰਘ ਸਿਰਸਾ, ਮਨਜੀਤ ਸਿੰਘ ਜੀ ਕੇ, ਸਨੀ ਦਿਓਲ ਅਤੇ ਕਈ ਹੋਰ ਸ਼ਖਸੀਅਤਾਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਕਰਤਾਰਪੁਰ ਸਾਹਿਬ, ਪਾਕਿਸਤਾਨ ਗਈ। ਇਸ ਮੌਕੇ ਉੱਤੇ ਕਰਤਾਰਪੁਰ ਸਾਹਿਬ ਪਹੁੰਚੀ ਇਨ੍ਹਾਂ ਸ਼ਖਸੀਅਤਾਂ ਦਾ ਭਰਵਾਂ ਸੁਆਗਤ ਕੀਤਾ ਗਿਆ । ਹੁਣ ਇਹ ਜੱਥਾ ਦਰਸ਼ਨ ਕਰਕੇ ਵਾਪਿਸ ਭਾਰਤ ਆਉਣਾ ਸ਼ੁਰੂ ਹੋ ਗਿਆ ਹੈ।

