ਦਿੱਲੀ ‘ਚ ਸੀਆਰਪੀਐਫ ਦਾ ਇਕ ਕਰਮਚਾਰੀ ਕੋਰੋਨਾ ਪਾਜ਼ੀਟਿਵ ਆਉਣ ਮਗਰੋਂ ਪੂਰਾ ਹੈੱਡਕੁਆਰਟਰ ਸੀਲ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਕੋਰੋਨਾ ਮਹਾਮਾਰੀ ਨੇ ਦੇਸ਼ ਦੀ ਸੱਭ ਤੋਂ ਵੱਡੀ ਅਰਧ ਸੈਨਿਕ ਫੋਰਸ ਸੀਆਰਪੀਐਫ ਦੀਆਂ ਮੁਸ਼ਕਿਲਾਂ ਵੀ ਵਧਾ ਦਿੱਤੀਆਂ ਹਨ। ਦਰਅਸਲ ਅੱਜ ਐਤਵਾਰ ਨੂੰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਕੋਰੋਨਾ ਮਹਾਮਾਰੀ ਨੇ ਦੇਸ਼ ਦੀ ਸੱਭ ਤੋਂ ਵੱਡੀ ਅਰਧ ਸੈਨਿਕ ਫੋਰਸ ਸੀਆਰਪੀਐਫ ਦੀਆਂ ਮੁਸ਼ਕਿਲਾਂ ਵੀ ਵਧਾ ਦਿੱਤੀਆਂ ਹਨ। ਦਰਅਸਲ ਅੱਜ ਐਤਵਾਰ ਨੂੰ ਰਾਜਧਾਨੀ ਦਿੱਲੀ ਵਿਚ ਸੀਆਰਪੀਐਫ ਦੇ ਇਕ ਉਚ ਅਧਿਕਾਰੀ ਦੇ ਨਿੱਜੀ ਸਕੱਤਰ ਦੇ ਕੋਰੋਨਾ ਪਾਜ਼ੀਟਿਵ ਪਾਉਣ ਤੋਂ ਬਾਅਦ ਸੀਆਰਪੀਐਫ ਹੈੱਡਕੁਆਰਟਰ ਨੂੰ ਪੂਰੀ ਤਰ੍ਹਾ ਸੀਲ ਕਰ ਦਿੱਤਾ ਗਿਆ ਹੈ।

ਜਾਣਕਾਰੀ ਅਨੁਸਾਰ ਮੁੱਖ ਦਫ਼ਤਰ ਵਿਚ ਵਿਸ਼ੇਸ ਡਾਇਰੈਕਟਰ ਜਨਰਲ (ਐਸਡੀਜੀ) ਅਹੁੱਦੇ ਉੱਤੇ ਕੰਮ ਕਰਨ ਵਾਲੇ ਅਧਿਕਾਰੀ ਦਾ ਨਿੱਜੀ ਸੈਕਟਰੀ ਕੋਰੋਨਾ ਨਾਲ ਸੰਕਰਮਿਤ ਪਾਇਆ ਗਿਆ ਹੈ ਇਸ ਲਈ ਅਰਧ ਸੈਨਿਕ ਬਲ ਨੇ ਪੂਰੀ ਇਮਾਰਤ ਨੂੰ ਸੀਲ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਬਿਲਡਿੰਗ ਵਿਚ ਕੰਮ ਕਰਨ ਵਾਲੇ ਅਧਿਕਾਰੀਆਂ ਨੂੰ ਭਲਕੇ ਸੋਮਵਾਰ ਤੋਂ ਇਮਾਰਤ ਦੇ ਅੰਦਰ ਜਾਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਅਧਿਕਾਰੀਆਂ ਨੇ ਦੱਸਿਆ ਹੈ ਕਿ ਮੁੱਖ ਦਫ਼ਤਰ ਦੀ ਬਿਲਡਿੰਗ ਵਿਚ ਕੋਰੋਨਾ ਪੀੜਤ ਦੇ ਸੰਪਰਕ ਵਿਚ ਆਉਣ ਵਾਲੇ ਸਾਰੇ ਕਰਮੀਆਂ ਦੀ ਪਹਿਚਾਣ ਕਰਨੀ ਸ਼ੁਰੂ ਕਰ ਦਿੱਤੀ ਹੈ ਜਿਨ੍ਹਾਂ ਨੂੰ ਕੁਵਾਰੰਟਿਨ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਸੀਆਰਪੀਐਫ ਦੇਸ਼ ਦਾ ਸੱਭ ਤੋਂ ਵੱਡਾ ਅਰਧਸੈਨਿਕ ਬਲ ਹੈ ਅਤੇ ਸ਼ਨਿਵਾਰ ਤੱਕ ਇਸ ਦੇ 122 ਜਵਾਨ ਕੋਰੋਨਾ ਦੀ ਚਪੇਟ ਵਿਚ ਆ ਚੁੱਕੇ ਹਨ ਜੋ ਕਿ ਸੀਆਰਪੀਐਫ ਦੀ 31ਵੀਂ ਬਟਾਲਿਅਨ ਨਾਲ ਸਬੰਧਿਤ ਹਨ। ਜਵਾਨਾਂ ਦੇ ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਮਿਯੂਰ ਵਿਹਾਰ ਸਥਿਤ ਇਸ ਕੈਂਪ ਨੂੰ ਵੀ ਪੂਰੀ ਤਰ੍ਹਾ ਸੀਲ ਕਰ ਦਿੱਤਾ ਗਿਆ ਹੈ। ਜਦਕਿ 100 ਹੋਰ ਜਵਾਨਾਂ ਦੀ ਕੋਰੋਨਾ ਰਿਪੋਰਟ ਆਉਣੀ ਅਜੇ ਬਾਕੀ ਹੈ।

Leave a Reply

Your email address will not be published. Required fields are marked *