ਹੁਣ 12 ਅਕਤੂਬਰ ਨੂੰ ਹੋਵੇਗੀ ਡਰੱਗ ਰੈਕਟ ਮਾਮਲੇ ਦੀ ਸੁਣਵਾਈ

ਚੰਡੀਗੜ੍ਹ : ਹਜਾਰਾਂ ਰੁਪਏ ਦੇ ਡਰੱਗ ਰੈਕਟ ਮਾਮਲੇ ‘ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਨਵੇਂ ਬੈਂਚ ਸਾਹਮਣੇ ਮਾਮਲੇ ਦੀ ਸੁਣਵਾਈ ਮੰਗਲਵਾਰ ਯਾਨੀ 12 ਅਕਤੂਬਰ ਨੂੰ ਹੋਵੇਗੀ।…

ਚੰਡੀਗੜ੍ਹ : ਹਜਾਰਾਂ ਰੁਪਏ ਦੇ ਡਰੱਗ ਰੈਕਟ ਮਾਮਲੇ ‘ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਨਵੇਂ ਬੈਂਚ ਸਾਹਮਣੇ ਮਾਮਲੇ ਦੀ ਸੁਣਵਾਈ ਮੰਗਲਵਾਰ ਯਾਨੀ 12 ਅਕਤੂਬਰ ਨੂੰ ਹੋਵੇਗੀ। ਚੀਫ ਜਸਟਿਸ ਨੇ ਸੁਣਵਾਈ ਲਈ ਨਵੇਂ ਸਿਰੇ ਤੋਂ ਸਪੈਸ਼ਲ ਬੈਂਚ ਗਠਿਤ ਕਰ ਦਿੱਤੀ ਹੈ। ਐਡਵੋਕੇਟ ਨਵਕਿਰਣ ਸਿੰਘ ਨੇ ਹੀ ਕੇਸ ਵਿਚ ਛੇਤੀ ਸੁਣਵਾਈ ਅਤੇ ਐੱਸ. ਆਈ. ਟੀ. ਦੀ ਸੀਲ ਬੰਦ ਜਾਂਚ ਰਿਪੋਰਟ ਨੂੰ ਖੋਲ੍ਹਣ ਦੀ ਮੰਗ ਕਰਦੇ ਹੋਏ ਅਰਜ਼ੀ ਦਿੱਤੀ ਸੀ।

Also Read : ਪੀੜਤ ਪਰਿਵਾਰਾਂ ਨੂੰ ਮਿਲਣ ਲਈ ਲਖੀਮਪੁਰ ਖੀਰੀ ਲਈ ਰਵਾਨਾ ਹੋਇਆ ‘ਆਪ’ ਵਫਦ

ਇਸਤੋਂ ਪਹਿਲਾਂ ਅਰਜ਼ੀ ’ਤੇ ਜਸਟਿਸ ਰਾਜਨ ਗੁਪਤਾ ਅਤੇ ਜਸਟਿਸ ਅਜੈ ਤਿਵਾੜੀ ਦੀ ਸਪੈਸ਼ਲ ਬੈਂਚ ਵਿਚ ਸੁਣਵਾਈ ਚੱਲ ਰਹੀ ਸੀ, ਪਰ 1 ਸਤੰਬਰ ਨੂੰ ਜਸਟਿਸ ਅਜੈ ਤਿਵਾੜੀ ਨੇ ਖੁਦ ਨੂੰ ਕੇਸ ਤੋਂ ਵੱਖ ਕਰ ਦਿੱਤਾ ਸੀ। ਇਸ ਤੋਂ ਬਾਅਦ ਸੁਪਰੀਮ ਕੋਰਟ ਨੇ ਜਸਟਿਸ ਰਾਜਨ ਗੁਪਤਾ ਦੇ ਤਬਾਦਲੇ ਦੀ ਸ਼ਿਫਾਰਿਸ਼ ਕਰ ਦਿੱਤੀ ਸੀ। ਇਸ ਲਈ ਚੀਫ ਜਸਟਿਸ ਨੇ ਹੁਣ ਜਸਟਿਸ ਏ. ਜੀ. ਮਸੀਹ ਅਤੇ ਜਸਟਿਸ ਅਸ਼ੋਕ ਕੁਮਾਰ ਵਰਮਾ ਦੀ ਬੈਂਚ ਕੋਲ ਕੇਸ ਨੂੰ ਸੁਣਵਾਈ ਲਈ ਭੇਜ ਦਿੱਤਾ ਹੈ ਜਿਸ ’ਤੇ ਬੈਂਚ ਮੰਗਲਵਾਰ ਨੂੰ ਸੁਣਵਾਈ ਕਰੇਗਾ।ਨਵਕਿਰਣ ਸਿੰਘ ਨੇ ਇਸ ਤੋਂ ਪਹਿਲਾਂ ਰਿਪੋਰਟਾਂ ਨੂੰ ਖੋਲ੍ਹੇ ਜਾਣ ਦੀ ਮੰਗ ਕੀਤੀ ਸੀ, ਜਿਸ ’ਤੇ ਹਾਈਕੋਰਟ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਨੋਟਿਸ ਵੀ ਜਾਰੀ ਕੀਤਾ ਸੀ।   

Leave a Reply

Your email address will not be published. Required fields are marked *