ਚੰਡੀਗੜ੍ਹ : BJP ਦੇ ਲਾਡਲੇ ਬੇਟੇ ਦੀ ਗ੍ਰਿਫਤਾਰੀ ਅਤੇ ਮੰਤਰੀ ਅਜੈ ਮਿਸ਼ਰਾ ਦੇ ਇਸਤੀਫੇ ਦੀ ਮੰਗ ਨੂੰ ਆਪਣਾ ਸਮਰਥਨ ਦੇਣ ਲਈ ਅਤੇ ਨਰਸੰਹਾਰ ਦੇ ਪੀੜਿਤ ਪਰਿਵਾਰਾਂ ਦਾ ਦੁੱਖ ਸਾਂਝਾ ਕਰਨ AAP ਪੰਜਾਬ MLA’s ਦਾ ਵਫ਼ਦ ਲਖੀਮਪੁਰ ਪਹੁੰਚ ਰਿਹਾ ਹੈ।
Also Read : ਮੋਦੀ ਸਰਕਾਰ ‘ਤੇ ਪ੍ਰਿਯੰਕਾ ਗਾਂਧੀ ਦਾ ਹਮਲਾ, ਕਿਹਾ ਬਿਨਾਂ ਕਿਸੇ ਆਰਡਰ ਤੋਂ ਮੈਨੂੰ 28 ਘੰਟੇ ਹਿਰਾਸਤ ‘ਚ ਰੱਖਿਆ
ਦੱਸ ਦਈਏ ਕਿ ਲਖੀਮਪੁਰ ਖੀਰੀ ਵਿੱਚ ਐਤਵਾਰ ਨੂੰ ਹੋਈ ਝੜਪ ਵਿੱਚ ਅੱਠ ਲੋਕਾਂ ਦੀ ਮੌਤ ਤੋਂ ਬਾਅਦ ਮਾਮਲਾ ਬਹੁਤ ਗਰਮਾ ਗਿਆ ਹੈ। ਲਖੀਮਪੁਰ ਵਿੱਚ, ਕਿਸਾਨ ਰਾਤ ਤੋਂ ਧਰਨਾ ਦੇ ਰਹੇ ਹਨ ਅਤੇ ਮੰਗ ਕਰ ਰਹੇ ਹਨ ਕਿ ਜਦੋਂ ਤੱਕ ਦੋਸ਼ੀਆਂ ਵਿਰੁੱਧ ਕਾਰਵਾਈ ਨਹੀਂ ਹੁੰਦੀ ਉਹ ਹੜਤਾਲ ਜਾਰੀ ਰੱਖਣਗੇ। ਇਸ ਵੇਲੇ ਲਖੀਮਪੁਰ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ, ਨੇਤਾਵਾਂ ਦੀ ਆਵਾਜਾਈ ‘ਤੇ ਪਾਬੰਦੀਆਂ ਲਗਾਈਆਂ ਗਈਆਂ ਹਨ। ਜਾਣਕਾਰੀ ਅਨੁਸਾਰ ਇਸ ਮਾਮਲੇ ਵਿੱਚ ਅਜੈ ਮਿਸ਼ਰਾ ਦੇ ਬੇਟੇ ਖਿਲਾਫ FIR ਦਰਜ ਕੀਤੀ ਗਈ ਹੈ।





