ਦੁਨੀਆ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦਾ ਅੰਕੜਾ ਹੋਇਆ ਢਾਈ ਲੱਖ ਤੋਂ ਪਾਰ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਮਾਰੀ ਦੁਨੀਆ ਲਈ ਇਕ ਮੁਸੀਬਤ ਦਾ ਪਹਾੜ ਬਣ ਚੁੱਕੀ ਹੈ। ਵਿਸ਼ਵ ਭਰ ਦੇ ਦੇਸ਼…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਮਾਰੀ ਦੁਨੀਆ ਲਈ ਇਕ ਮੁਸੀਬਤ ਦਾ ਪਹਾੜ ਬਣ ਚੁੱਕੀ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਦੀ ਮਾਰ ਝੱਲ ਰਹੇ ਹਨ। ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 36 ਲੱਖ ਤੋਂ ਵੀ ਜ਼ਿਆਦਾ ਹੋ ਚੁੱਕੀ ਹੈ ਜਦਕਿ ਮਰਨ ਵਾਲਿਆਂ ਅੰਕੜਾ ਢਾਈ ਲੱਖ ਨੂੰ ਵੀ ਪਾਰ ਕਰ ਚੁੱਕਿਆ ਹੈ।

ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਭਰ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 3,646,225 ਹੋ ਗਏ ਹਨ ਜਦਕਿ ਮਰਨ ਵਾਲਿਆਂ ਦੀ ਸੰਖਿਆ 252,408 ਤੱਕ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 1,200,203 ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਚੁੱਕੇ ਹਨ ਜਿਸ ਨਾਲ ਐਕਟਿਵ ਕੇਸਾਂ ਦੀ ਗਿਣਤੀ 2,193,614 ਹੋ ਗਈ ਹੈ। ਕੋਰੋਨਾ ਦੇ ਮਾਮਲੇ ਸੱਭ ਤੋਂ ਜ਼ਿਆਦਾ ਅਮਰੀਕਾ ਵਿਚੋਂ ਸਾਹਮਣੇ ਆ ਰਹੇ ਹਨ। ਇੱਥੇ ਕੋਰੋਨਾ ਦੇ ਕੇਸਾਂ ਦੀ ਗਿਣਤੀ 1,212,900 ਹੋ ਗਈ ਹੈ ਜਦਕਿ 69,921 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਸਪੇਨ, ਇਟਲੀ, ਫਰਾਂਸ, ਜਰਮਨੀ, ਯੂਕੇ, ਤੁਰਕੀ, ਰੂਸ, ਈਰਾਨ, ਬ੍ਰਾਜ਼ੀਲ, ਕਨੇਡਾ, ਬੈਲਜ਼ੀਅਮ, ਪੇਰੂ ਅਤੇ ਨੀਦਰਲੈਂਡ ਵਰਗੇ ਦੇਸ਼ ਵੀ ਕੋਰੋਨਾ ਦੀ ਮਾਰ ਝੱਲ ਰਹੇ ਹਨ।

ਸਪੇਨ- ਕੁੱਲ ਕੇਸ – 248,301, ਮੌਤਾਂ- 25,428

ਇਟਲੀ – ਕੁੱਲ ਕੇਸ – 211,938, ਮੌਤਾਂ- 29,079

ਯੂਕੇ- ਕੁੱਲ ਕੇਸ -190,584, ਮੌਤਾਂ-28,734

ਫਰਾਂਸ- ਕੁੱਲ ਕੇਸ- 169,462, ਮੌਤਾਂ-25,201

ਜਰਮਨੀ- ਕੁੱਲ ਕੇਸ -166,152, ਮੌਤਾਂ-6,993

ਰੂਸ – ਕੁੱਲ ਕੇਸ- 145,268, ਮੌਤਾਂ-1,356

ਤੁਰਕੀ- ਕੁੱਲ ਕੇਸ- 127,659, ਮੌਤਾਂ-3,461

ਬ੍ਰਾਜ਼ੀਲ – ਕੁੱਲ ਕੇਸ – 108,620, ਮੌਤਾਂ-7,367

ਈਰਾਨ – ਕੁੱਲ ਕੇਸ -98,647 ਮੌਤਾਂ-6,277

ਚੀਨ- ਕੁੱਲ ਕੇਸ – 82,881 ਮੌਤਾਂ-4,633

ਕਨੇਡਾ-  ਕੁੱਲ ਕੇਸ- 60,772, ਮੌਤਾਂ-3,854

ਬੈਲਜ਼ੀਅਮ-ਕੁੱਲ ਕੇਸ- 50,267, ਮੌਤਾਂ-7,924

ਪੇਰੂ–ਕੁੱਲ ਕੇਸ- 47,372, ਮੌਤਾਂ-1,344

ਨੀਦਰਲੈਂਡ-ਕੁੱਲ ਕੇਸ-40,770, ਮੌਤਾਂ-5,082

Leave a Reply

Your email address will not be published. Required fields are marked *