ਦੇਸ਼ ਨੇ ਸੈਰ-ਸਪਾਟੇ ਲਈ ਲਗਾਤਾਰ ਕੀਤੈ ਕੰਮ : ਪੀ.ਐੱਮ. ਮੋਦੀ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਦਾ ਕਹਿਣਾ ਹੈ ਕਿ ਪਿਛਲੇ 7 ਸਾਲਾਂ ਵਿਚ ਦੇਸ਼ ਨੇ ਸੈਰ-ਸਪਾਟੇ (Tourism) ਦੀ ਸੰਭਾਵਨਾ ਨੂੰ…

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਦਾ ਕਹਿਣਾ ਹੈ ਕਿ ਪਿਛਲੇ 7 ਸਾਲਾਂ ਵਿਚ ਦੇਸ਼ ਨੇ ਸੈਰ-ਸਪਾਟੇ (Tourism) ਦੀ ਸੰਭਾਵਨਾ ਨੂੰ ਮਹਿਸੂਸ ਕਰਨ ਲਈ ਲਗਾਤਾਰ ਕੰਮ ਕੀਤਾ ਹੈ। ਸੈਰ-ਸਪਾਟਾ ਕੇਂਦਰਾਂ ਦਾ ਵਿਕਾਸ ਸਿਰਫ਼ ਸਰਕਾਰੀ ਯੋਜਨਾ ਦਾ ਹਿੱਸਾ ਨਹੀਂ ਹੈ, ਸਗੋਂ ਜਨ ਭਾਗੀਦਾਰੀ ਦੀ ਮੁਹਿੰਮ ਹੈ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੇ ਵੀਡੀਓ ਕਾਨਫਰੰਸਿੰਗ (Video conferencing) ਰਾਹੀਂ ਗੁਜਰਾਤ ਦੇ ਸੋਮਨਾਥ ਵਿਚ ਇਕ ਨਵੇਂ ਸਰਕਟ ਹਾਊਸ (New Circuit House) ਦਾ ਉਦਘਾਟਨ ਕੀਤਾ, ਜਿਸ ਦੌਰਾਨ ਇਹ ਸ਼ਬਦ ਪ੍ਰਗਟਾਏ।

 

ਪੀ.ਐੱਮ. ਮੋਦੀ ਨੇ ਅੱਗੇ ਕਿਹਾ ਕਿ ਪਿਛਲੇ 7 ਸਾਲਾਂ ਵਿਚ ਦੇਸ਼ ਨੇ ਸੈਲਾਨੀਆਂ ਦੀਆਂ ਸੰਭਾਵਨਾਵਾਂ ਨੂੰ ਸਾਕਾਰ ਕਰਨ ਲਈ ਲਗਾਤਾਰ ਕੰਮ ਕੀਤਾ ਹੈ। ਸੈਲਾਨੀ ਕੇਂਦਰਾਂ ਦਾ ਇਹ ਵਿਕਾਸ ਅੱਜ ਸਿਰਫ ਸਰਕਾਰੀ ਯੋਜਨਾ ਦਾ ਹਿੱਸਾ ਨਹੀਂ ਹੈ। ਸਗੋਂ ਜਨਭਾਗੀਦਾਰੀ ਦੀ ਇਕ ਮੁਹਿੰਮ ਹੈ। ਦੇਸ਼ ਦੀ ਹੈਰੀਟੇਜ ਸਾਈਟਸ (The country’s heritage sites) ਸਾਡੀ ਸੰਸਕ੍ਰਿਤਕ ਵਿਰਾਸਤਾਂ ਦਾ ਵਿਕਾਸ ਇਸ ਦੀ ਵੱਡੀ ਉਦਾਹਰਣ ਹੈ। ਸੋਮਨਾਥ ਮੰਦਰ ਟਰੱਸਟ (Somnath Temple Trust) ਨੇ ਕੋਰੋਨਾ ਕਾਲ ਵਿਚ ਜਿਸ ਤਰ੍ਹਾਂ ਯਾਤਰੀਆਂ ਦੀ ਦੇਖਭਾਲ ਕੀਤੀ, ਸਮਾਜ ਦੀ ਜ਼ਿੰਮੇਵਾਰੀ ਚੁੱਕੀ, ਇਸ ਵਿਚ ਜੀਵ ਹੀ ਸ਼ਿਵ ਵਿਚਾਰ ਦੇ ਦਰਸ਼ਨ ਹੁੰਦੇ ਹਨ। Also Read : ਅਬੂ ਧਾਬੀ ਵਿਚ ਜਾਨ ਗਵਾਉਣ ਵਾਲੇ ਦੋ ਭਾਰਤੀਆਂ ਦੀਆਂ ਲਾਸ਼ਾਂ ਆਈਆਂ ਭਾਰਤ

ਪਿਛਲੇ ਕੁਝ ਸਮੇਂ ਤੋਂ ਇਥੇ ਜੋ ਵਿਕਾਸ ਕਾਰਜ ਹੋ ਰਹੇ ਹਨ ਇਹ ਸੋਮਨਾਥ ਬਾਬਾ ਦੀ ਹੀ ਵਿਸ਼ੇਸ਼ ਕਿਰਪਾ ਹੈ। ਇਹ ਮੇਰੀ ਖੁਸ਼ਕਿਮਸਤੀ ਹੈ। ਟਰੱਸਟ ਨਾਲ ਜੁੜਣ ਤੋਂ ਬਾਅਦ ਮੈਂ ਇਥੇ ਵਿਕਾਸ ਕਾਰਜ ਹੁੰਦੇ ਦੇਖ ਰਿਹਾ ਹਾਂ। ਪਾਰਵਤੀ ਮਈਆ ਦੀ ਮੂਰਤੀ ਵੀ ਰੱਖੀ ਗਈ। ਮੈਂ ਇਸ ਮਹੱਤਵਪੂਰਨ ਮੌਕੇ ‘ਤੇ ਗੁਜਰਾਤ ਸਰਕਾਰ ਨੂੰ ਸੋਮਨਾਥ ਟਰੱਸਟ ਨੂੰ ਅਤੇ ਸਾਥੀਓ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦਾ ਹਾਂ। ਇਸ ਨਾਲ ਮੰਦਰ ‘ਤੇ ਜੋ ਦਬਾਅ ਰਹਿੰਦਾ ਸੀ ਉਹ ਵੀ ਘੱਟ ਹੋ ਗਿਆ। ਉਨ੍ਹਾਂ ਨੇ ਅੱਗੇ ਕਿਹਾ ਇਸ ਭਵਨ ਨੂੰ ਇਸ ਤਰ੍ਹਾਂ ਬਣਾਇਆ ਗਿਆ ਹੈ ਮੰਦਰ ਦੇ ਦਰਸ਼ਨ ਕਰਨ ਵਾਲੇ ਲੋਕਾਂ ਨੂੰ ਸਮੁੰਦਰ ਦਰਸ਼ਨ ਦੀ ਖੁਸ਼ਕਿਸਮਤੀ ਪ੍ਰਾਪਤ ਹੋਵੇ। ਇਨ੍ਹਾਂ ਵੱਧਦੀਆਂ ਹੋਈਆਂ ਸਹੂਲਤਾਂ ਦੀ ਵਜ੍ਹਾ ਨਾਲ ਸੋਮਨਾਥ ਪੂਰੇ ਟੂਰਿਜ਼ਮ ਖੇਤਰ ਦਾ ਸੈਂਟਰ ਪੁਆਇੰਟ ਬਣ ਜਾਵੇਗਾ। ਆਜ਼ਾਦੀ ਤੋਂ ਬਾਅਦ ਦਿੱਲੀ ਵਿਚ ਕੁਝ ਗਿਣੇ-ਚੁਣੇ ਪਰਿਵਾਰਾਂ ਲਈ ਹੀ ਨਵ-ਨਿਰਮਾਣ ਹੋਇਆ ਪਰ ਅੱਜ ਦੇਸ਼ ਉਸ ਸੰਕੀਰਣ ਸੋਚ ਨੂੰ ਪਿੱਛੇ ਛੱਡ ਕੇ ਨਵੇਂ ਨਿਰਮਾਣ ਸਥਾਨਾਂ ਦੀ ਉਸਾਰੀ ਕਰ ਰਿਹਾ ਹੈ। ਇਹ ਸਾਡੀ ਸਰਕਾਰ ਹੈ ਜਿਸ ਨੇ ਦਿੱਲੀ ਵਿਚ ਬਾਬਾ ਸਾਹਿਬ ਮੈਮੋਰੀਅਲ ਦਾ ਨਿਰਮਾਣ ਕੀਤਾ। ਇਹ ਸਾਡੀ ਹੀ ਸਰਕਾਰ ਹੈ ਜਿਸ ਨੇ ਰਾਮੇਸ਼ਵਰਮ ਵਿਚ ਏ.ਪੀ.ਜੇ. ਅਬਦੁਲ ਕਲਾਮ ਸਮਾਰਕ ਨੂੰ ਬਣਵਾਇਆ।

Leave a Reply

Your email address will not be published. Required fields are marked *