LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਅਬੂ ਧਾਬੀ ਵਿਚ ਜਾਨ ਗਵਾਉਣ ਵਾਲੇ ਦੋ ਭਾਰਤੀਆਂ ਦੀਆਂ ਲਾਸ਼ਾਂ ਆਈਆਂ ਭਾਰਤ

21j abu dabi

ਅੰਮ੍ਰਿਤਸਰ : ਬੀਤੇ ਦਿਨੀਂ ਆਬੂ ਧਾਬੀ (Abu Dhabi) 'ਚ ਵਾਪਰੀ ਧਮਾਕੇ ਦੀ ਘਟਨਾ 'ਚ ਜਾਨ ਗਵਾਉਣ ਵਾਲੇ ਦੋ ਭਾਰਤੀਆਂ ਦੀਆਂ ਮ੍ਰਿਤਕ ਦੇਹਾਂ ਅੰਮ੍ਰਿਤਸਰ (Amritsar) ਪਹੁੰਚ ਚੁੱਕੀਆਂ ਹਨ। ਪੰਜਾਬ ਨਾਲ ਸਬੰਧਿਤ ਦੋ ਨੌਜਵਾਨਾਂ ਦੇ ਮ੍ਰਿਤਕ ਸਰੀਰ ਅੱਜ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਪਹੁੰਚੇ। ਇਕ ਨੌਜਵਾਨ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਮਹਿਸਮਪੁਰਾ ਦੇ ਰਹਿਣ ਵਾਲਾ ਹਰਦੀਪ ਸਿੰਘ ਜਦੋਂ ਕਿ ਦੂਜਾ ਨੌਜਵਾਨ ਮੋਗਾ ਜ਼ਿਲ੍ਹੇ ਦਾ ਪ੍ਰਦੀਪ ਸਿੰਘ ਹੈ, ਜਿਨ੍ਹਾਂ ਦੀਆਂ ਮ੍ਰਿਤਕ ਦੇਹਾਂ ਲੈਣ ਹਵਾਈ ਅੱਡੇ ਪਹੁੰਚੇ ਪਰਿਵਾਰਕ ਮੈਂਬਰਾਂ ਦਾ ਰੋ ਰੋ-ਕੇ ਬੁਰਾ ਹਾਲ ਸੀ। ਹਵਾਈ ਅੱਡਾ ਵਿਖੇ ਪੁਲਿਸ ਅਧਿਕਾਰੀਆਂ ਅਤੇ ਪਰਿਵਾਰਕ ਮੈਂਬਰਾਂ ਵਲੋਂ ਦੋਵਾਂ ਮ੍ਰਿਤਕਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। Also Read : ਸ਼ਰਮਸਾਰ! 2 ਰੁਪਏ ਦੇ ਉਧਾਰ ਸ਼ੈਂਪੂ ਨੂੰ ਲੈ ਕੇ ਵਿਵਾਦ, ਸੁੱਟਿਆ ਤੇਜ਼ਾਬ

Three killed in fuel truck blast near Abu Dhabi, as Yemen's Houthi rebels  claim responsibility - ABC News

ਦੱਸਣਯੋਗ ਹੈ ਕਿ ਬੀਤੀ 17 ਜਨਵਰੀ ਨੂੰ ਸੰਯੁਕਤ ਅਰਬ ਅਮੀਰਾਤ ਦੀ ਰਾਜਧਾਨੀ ਆਬੂਧਾਬੀ (The capital is Abu Dhabi) ਵਿਚ ਤਿੰਨ ਪੈਟਰੋਲੀਅਮ ਟੈਂਕਰਾਂ (Petroleum tankers) ’ਤੇ ‘ਛੋਟੀਆ-ਛੋਟੀਆਂ ਉੱਡਣ ਵਾਲੀਆਂ ਵਸਤਾਂ’ (ਸੰਭਵ ਤੌਰ ’ਤੇ ਡਰੋਨ) ਹਮਲੇ ਨਾਲ ਧਮਾਕੇ ਕੀਤੇ ਗਏ ਸਨ, ਇਸ ਘਟਨਾ 'ਚ 2 ਭਾਰਤੀ ਅਤੇ 1 ਪਾਕਿਸਤਾਨੀ ਨਾਗਰਿਕ (Pakistani nationals) ਦੀ ਮੌਤ ਹੋ ਗਈ ਸੀ, ਜਦੋਂਕਿ 6 ਹੋਰ ਜ਼ਖ਼ਮੀ ਹੋ ਗਏ ਸਨ। ਇਹ ਸਾਰੇ ਆਬੂ ਧਾਬੀ ਨੈਸ਼ਨਲ ਤੇਲ ਕੰਪਨੀ (Abu Dhabi National Oil Company) (ਏ.ਡੀ.ਐਨ.ਓ.ਸੀ.) ਵਿਚ ਕਾਮੇ ਸਨ। ਇਸ ਹਮਲੇ ਦੀ ਜ਼ਿੰਮੇਵਾਰੀ ਯਮਨ ਦੇ ਹੂਤੀ ਬਾਗੀਆਂ ਨੇ ਲਈ ਸੀ।

Bodies of the two Indians who lost their lives in the Abu Dhabi fire incident on January 17 reach Amritsar, Punjab pic.twitter.com/qatXcm6IZi — ANI (@ANI) January 21, 2022

 

ਯੂ.ਏ.ਈ. ਵਿਚ ਭਾਰਤ ਦੇ ਰਾਜਦੂਤ ਸੰਜੇ ਸੁਧੀਰ ਨੇ ਕਿਹਾ ਕਿ ਯੂ.ਏ.ਈ. ਦੀ ਰਾਜਧਾਨੀ ਵਿਚ ਭਾਰਤੀ ਮਿਸ਼ਨ ਨੇ ਦੋਹਾਂ ਭਾਰਤੀਆਂ ਦੀਆਂ ਮ੍ਰਿਤਕ ਦੇਹਾਂ ਨੂੰ ਭਾਰਤ ਭੇਜਣ ਦੀਆਂ ਤਮਾਮ ਰਸਮਾਂ ਪੂਰੀਆਂ ਕਰ ਲਈਆਂ ਹਨ। ਸੁਧੀਰ ਨੇ ਟਵੀਟ ਕੀਤਾ ਸੀ, ‘ਮ੍ਰਿਤਕ ਦੇਹਾਂ ਅੰਮ੍ਰਿਤਸਰ ਪਹੁੰਚ ਚੁੱਕੀਆਂ ਹਨ। ਯੂ.ਏ.ਈ. ਸਰਕਾਰ ਅਤੇ ਏ.ਡੀ.ਐਨ.ਓ.ਸੀ. ਦੇ ਸਹਿਯੋਗ ਦੀ ਅਸੀਂ ਸ਼ਲਾਘਾ ਕਰਦੇ ਹਾਂ। ਅਸੀਂ ਸਥਾਨਕ ਸਹਾਇਤਾ ਲਈ ਪੰਜਾਬ ਸਰਕਾਰ ਦੇ ਸੰਪਰਕ ਵਿਚ ਹਾਂ।’ 2 ਭਾਰਤੀਆਂ ਦੀ ਪਛਾਣ ਅਜੇ ਤੱਕ ਜਨਤਕ ਨਹੀਂ ਕੀਤੀ ਗਈ ਹੈ।

In The Market