ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਵੈਸੇ ਤਾਂ ਕੋਰੋਨਾ ਦਾ ਕਹਿਰ ਪੂਰੀ ਦੁਨੀਆ ਝੇਲ ਰਹੀ ਹੈ ਪਰ ਵਿਸ਼ਵ ਦਾ ਸੱਭ ਤੋਂ ਤਾਕਤਵਰ ਮੁਲਕ ਸੰਯੁਕਤ ਰਾਜ ਅਮਰੀਕਾ ਇਸ ਜਾਨਲੇਵਾ ਬੀਮਾਰੀ ਦੇ ਸੰਕਰਮਨ ਦਾ ਸੱਭ ਦਾ ਵੱਧ ਸ਼ਿਕਾਰ ਹੋ ਰਿਹਾ ਹੈ। ਅਮਰੀਕਾ ਵਿਚ ਕੋਰੋਨਾ ਦੇ ਕਹਿਰ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇੱਥੇ ਕੋਰੋਨਾ ਮਹਾਂਮਾਰੀ ਕਰਕੇ ਮਰਨ ਵਾਲਿਆਂ ਦੀ ਗਿਣਤੀ 1 ਲੱਖ ਤੋਂ ਪਾਰ ਚੁੱਕੀ ਹੈ ਜਦਕਿ 17 ਲੱਖ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ। ਉੱਥੇ ਹੀ ਹੁਣ ਤੱਕ 4 ਲੱਖ ਤੋਂ ਜ਼ਿਆਦਾ ਮਰੀਜ਼ ਠੀਕ ਵੀ ਹੋਏ ਹਨ।
ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਅਮਰੀਕਾ ਵਿਚ ਕੁੱਲ ਕੇਸਾਂ ਦੀ ਗਿਣਤੀ ਵੱਧ ਕੇ 1,725,275 ਹੋ ਗਈ ਹੈ ਅਤੇ 100,572 ਮਨੁੱਖੀ ਜਾਨਾਂ ਜਾ ਚੁੱਕੀਆਂ ਹਨ। ਇੱਥੇ ਠੀਕ ਹੋਣ ਵਾਲੇ ਮਰੀਜ਼ਾਂ ਦੀ ਸੰਖਿਆ 479,969 ਹੋ ਚੁੱਕੀ ਹੈ ਅਤੇ 1,144,734 ਐਕਟਿਵ ਮਾਮਲੇ ਰਹਿ ਗਏ ਹਨ। ਉੱਥੇ ਹੀ ਜੇਕਰ ਦੁਨੀਆ ਭਰ ਵਿਚ ਕੋਰੋਨਾ ਦੇ ਮਾਮਲਿਆਂ ਦੀ ਗੱਲ ਕੀਤੀ ਜਾਵੇ ਤਾਂ ਵਿਸ਼ਵ ਵਿਚ ਕੋਰੋਨਾ ਦੇ ਕੇਸ ਵੱਧ ਕੇ 5,685,938 ਹੋ ਗਏ ਹਨ ਅਤੇ 352,227 ਮੌਤਾਂ ਹੋ ਚੁੱਕੀਆਂ ਹਨ।ਜਦਕਿ 2,430,786 ਮਰੀਜ਼ ਸਿਹਤਯਾਬ ਵੀ ਹੋ ਚੁੱਕੇ ਹਨ ਅਤੇ ਐਕਟਿਵ ਮਾਮਲਿਆਂ ਗਿਣਤੀ 2,902,925 ਹੋ ਗਈ ਹੈ।
ਬ੍ਰਾਜ਼ੀਲ – ਕੁੱਲ ਕੇਸ– 394,507, ਮੌਤਾਂ-24,593
ਰੂਸ – ਕੁੱਲ ਕੇਸ-362,342, ਮੌਤਾਂ-3,807
ਸਪੇਨ- ਕੁੱਲ ਕੇਸ – 283,339, ਮੌਤਾਂ- 27,117
ਯੂਕੇ- ਕੁੱਲ ਕੇਸ -265,227, ਮੌਤਾਂ-37,048
ਇਟਲੀ – ਕੁੱਲ ਕੇਸ – 230,555, ਮੌਤਾਂ- 32,955
ਫਰਾਂਸ- ਕੁੱਲ ਕੇਸ- 182,722, ਮੌਤਾਂ-28,530
ਜਰਮਨੀ- ਕੁੱਲ ਕੇਸ -181,288, ਮੌਤਾਂ-8,498
ਤੁਰਕੀ- ਕੁੱਲ ਕੇਸ- 158,762, ਮੌਤਾਂ-4,397
ਭਾਰਤ- ਕੁੱਲ ਕੇਸ – 151,876, ਮੌਤਾਂ-4,346
ਈਰਾਨ – ਕੁੱਲ ਕੇਸ -139,511, ਮੌਤਾਂ-7,508
ਪੇਰੂ–ਕੁੱਲ ਕੇਸ- 129,751, ਮੌਤਾਂ-3,788
ਕਨੇਡਾ- ਕੁੱਲ ਕੇਸ- 86,647, ਮੌਤਾਂ-6,639
ਚੀਨ- ਕੁੱਲ ਕੇਸ – 82,993, ਮੌਤਾਂ-4,634
ਚਿਲੀ-ਕੁੱਲ ਕੇਸ-77,961, ਮੌਤਾਂ-806
ਸਾਊਦੀ ਅਰਬ- ਕੁੱਲ ਕੇਸ- 76,726, ਮੌਤਾਂ-411
ਮੈਕਸੀਕੋ-ਕੁੱਲ ਕੇਸ- 74,560, ਮੌਤਾਂ-8,134
ਪਾਕਿਸਤਾਨ-ਕੁੱਲ ਕੇਸ-57,705, ਮੌਤਾਂ-1,917
ਬੈਲਜ਼ੀਅਮ-ਕੁੱਲ ਕੇਸ- 57,455, ਮੌਤਾਂ-9,334

