SDM ਦੇ ਘਰ ਚੋਰੀ ਕਰਨ ਗਏ ਚੋਰਾਂ ਨੇ ਕੀਤਾ ਕੁਝ ਅਜਿਹਾ, ਦੇਖ ਕੇ ਸਭ ਦੇ ਉੱਡੇ ਹੋਸ਼

ਮੱਧ ਪ੍ਰਦੇਸ਼ : ਮੱਧ ਪ੍ਰਦੇਸ਼ ਦੇ ਦੇਵਾਸ ਜ਼ਿਲ੍ਹੇ ‘ਚ ਇਕ ਚੋਰੀ ਹੋਈ ਹੈ,ਜੋ ਇਸ ਸਮੇਂ ਬਹੁਤ ਚਰਚਾ ਵਿਚ ਹੈ।  ਚੋਰਾਂ ਦੇ ਹੌਂਸਲੇ ਇੰਨ੍ਹੇ ਬੁਲੰਦ ਨੇ…

ਮੱਧ ਪ੍ਰਦੇਸ਼ : ਮੱਧ ਪ੍ਰਦੇਸ਼ ਦੇ ਦੇਵਾਸ ਜ਼ਿਲ੍ਹੇ ‘ਚ ਇਕ ਚੋਰੀ ਹੋਈ ਹੈ,ਜੋ ਇਸ ਸਮੇਂ ਬਹੁਤ ਚਰਚਾ ਵਿਚ ਹੈ।  ਚੋਰਾਂ ਦੇ ਹੌਂਸਲੇ ਇੰਨ੍ਹੇ ਬੁਲੰਦ ਨੇ ਕਿ ਉਹਨਾਂ ਨੇ ਇਕ ਪ੍ਰਸਾਸ਼ਨਿਕ ਅਧਿਕਾਰੀ ਦੇ ਘਰ ਨੂੰ ਨਿਸਾਨਾ ਬਣਾਇਆ ਹੈ।ਚੋਰ ਜਿਸ ਘਰ ਵਿਚ ਚੋਰੀ ਕਰਨ ਲਈ ਗਏ ਸਨ ਉਹ ਇਹ ਐਸਡੀਐਮ ਦਾ ਘਰ ਸੀ। ਚੋਰੀ ਦੀ ਇਹ ਘਟਨਾ ਉਸ ਸਮੇਂ ਚਰਚਾ ਦਾ ਵਿਸ਼ਾ ਬਣ ਗਈ ਜਦ ਚੋਰਾਂ ਨੂੰ ਐਸਡੀਐਮ ਦੇ ਘਰ ਤੋਂ ਕੁਝ ਨਹੀਂ ਮਿਲੀਆ ਅਤੇ ਉਨ੍ਹਾਂ ਇਕ ਨੋਟ ਲਿ ਖਿਆ ਜਿਸ ਵਿਚ ਲਿ ਖਿਆ ਗਿਆ ਸੀ ਕੀ ‘ਜਦ ਪੈਸੇ ਨਹੀਂ ਸਨ ਤਾਂ ਲੌਕ ਨਹੀਂ ਕਰਨਾ ਸੀ ਕਲੈਕਟਰ”। ਪੁਲਿਸ ਨੇ ਕਿਹਾ ਕਿ ਖਾਤੇਪਿੰਡ ਕਸਬੇ ‘ਚ ਹੋਈ ਚੋਰੀ ਦੀ ਘਟਨਾ ਤੋਂ ਬਾਅਦ ਕਾਫੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।ਕਿਉਂਕਿ ਚੋਰੀ ਵਾਲੇ ਇਲਾਕੇ ਵਿਚ ਕਈ ਉਚ ਅਧਿਕਾਰੀ ਵੀ ਰਹਿੰਦੇ ਹਨ।

Also Read : ਸਪੀਕਰ ਦੇ ਕਾਫਲੇ ਦੀ ਗੱਡੀ ਨੇ ਵਿਅਕਤੀ ਨੂੰ ਮਾਰੀ ਟੱਕਰ, ਮੌਕੇ ‘ਤੇ ਹੋਈ ਮੋਤ 

ਚੋਰੀ ਦੇ 15 ਦਿਨ ਬਾਅਦ ਘਰ ਪਰਤੇ ਸੀ ਐਸਡੀਐਮ
ਜਾਣਕਾਰੀ ਮੁਤਾਬਿਕ ਐਸਡੀਐਮ ਦੇ ਘਰ ਚੋਰੀ 15 ਦਿਨ ਪਹਿਲਾਂ ਹੋਈ ਸੀ। ਤਦ ਉਹ ਘਰ ਨਹੀਂ ਸਨ। ਘਰ ਵਿਚ 30 ਹਜ਼ਾਰ ਰੁਪਏ ਕੈਸ਼ ਤੇ ਕੁਝ ਗਹਿਣੇ ਰੱਖੇ ਹੋਏ ਸਨ,ਜਿਸਨੂੰ ਲੈਕੇ ਚੋਰ ਫਰਾਰ ਹੋ ਗਏ। ਜਦ SDM ਕਰੀਬ 15 ਦਿਨਾਂ ਬਾਅਦ ਘਰ ਵਾਪਸ ਪਰਤੇ ਤਾਂ ਉਨ੍ਹਾਂ ਨੂੰ ਇਸ ਨੋਟ ਬਾਰੇ ਪਤਾ ਲੱਗਿਆ ਜੋ ਚੋਰਾਂ ਵੱਲੋਂ ਲਿ ਖਿਆ ਗਿਆ ਸੀ।ਇਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ।

Also Read : ਲਖੀਮਪੁਰ ਹਿੰਸਾ ਮਾਮਲਾ : ਕੋਰਟ ਨੇ ਅਸ਼ੀਸ਼ ਮਿਸ਼ਰਾ ਨੂੰ ਤਿੰਨ ਦਿਨਾਂ ਦੀ ਪੁਲਿਸ ਰਿਮਾਂਡ ‘ਚ ਭੇਜਿਆ

ਪੁਲਿਸ ਨੇ ਸ਼ੁਰੂ ਕੀਤੀ ਜਾਂਚ
ਕੋਤਵਾਲੀ ਇੰਚਾਰਜ ਉਮਰਾਵ ਸਿੰਘ ਦਾ ਕਹਿਣਾ ਹੈ ਕਿ SDM ਦੀ ਸ਼ਿਕਾਇਤ ਦੇ ਅਧਾਰ ‘ਤੇ ਅਣਪਛਾਤਿਆਂ ‘ਤੇ ਕੇਸ ਦਰਜ ਕਰ ਲਿਆ ਗਿਆ ਹੈ।ਜਾਂਚ ਦੌਰਾਨ ਜੋ ਪਰਚੀ ਮਿਲੀ ਹੈ ਉਸ ਵਿਚ ਐਸਡੀਐਮ ਦੇ ਹੀ ਨੋਟ ਪੈਡ ਅਤੇ ਪੈਨ ਦਾ ਇਸਤੇਮਾਲ ਕੀਤਾ ਗਿਆ ਹੈ।

Leave a Reply

Your email address will not be published. Required fields are marked *