LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸਪੀਕਰ ਦੇ ਕਾਫਲੇ ਦੀ ਗੱਡੀ ਨੇ ਵਿਅਕਤੀ ਨੂੰ ਮਾਰੀ ਟੱਕਰ, ਮੌਕੇ 'ਤੇ ਹੋਈ ਮੋਤ 

11 oct telangana

ਤੇਲੰਗਨਾ : ਤੇਲੰਗਨਾ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿਥੇ ਵਿਧਾਨਸਭਾ ਦੇ ਸਪੀਕਰ ਦੇ ਕਾਫਲੇ  'ਚ ਸ਼ਾਮਲ ਹੋਣ ਇਕ ਤੇਜ਼ ਰਫਤਾਰ SUV ਨੇ ਇਕ ਵਿਅਕਤੀ ਨੂੰ ਟੱਕਰ ਮਾਰ ਦਿੱਤੀ ਹੈ।ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ।ਇਸ ਮਾਮਲੇ 'ਚ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।ਜਾਣਕਾਰੀ ਮੁਤਾਬਿਕ ਤੇਲੰਗਨਾ ਵਿਧਾਨਸਭਾ ਦੇ ਸਪੀਕਰ ਪੀ.ਸ਼੍ਰੀਨਿਵਾਸ ਰੇਡੀ ਦਾ ਕਾਫਲਾ ਗੁਜ਼ਰ ਰਿਹਾ ਸੀ।ਇਸ ਕਾਫਲੇ 'ਚ ਸ਼ਾਮਲ ਇਕ ਐਸਯੂਵੀ ਨੇ ਇਕ ਵਿਅਕਤੀ ਨੂੰ ਟੱਕਰ ਮਾਰ ਦਿੱਤੀ ਅਤੇ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ।

Also Read : ਲਖੀਮਪੁਰ ਹਿੰਸਾ ਮਾਮਲਾ : ਕੋਰਟ ਨੇ ਅਸ਼ੀਸ਼ ਮਿਸ਼ਰਾ ਨੂੰ ਤਿੰਨ ਦਿਨਾਂ ਦੀ ਪੁਲਿਸ ਰਿਮਾਂਡ 'ਚ ਭੇਜਿਆ

ਦੱਸਿਆ ਜਾ ਰਿਹਾ ਹੈ ਕਿ ਸਪੀਕਰ ਦਾ ਕਾਫਲਾ ਬਾਂਸਵਾੜਾ ਜਾ ਰਿਹਾ ਸੀ, ਤਦ ਹੀ ਇਕ ਵਿਅਕਤੀ SUV ਦੀ ਚਪੇਟ 'ਚ ਆ ਗਿਆ।ਮ੍ਰਿਤਕ ਦੀ ਪਛਾਣ ਨਰਸਿੰਮ੍ਹਾ ਰੈਡੀ ਦੇ ਤੌਰ ਤੋਂ ਹੋਈ ਹੈ।50 ਸਾਲ ਦੇ ਨਰਸਿੰਮ੍ਹਾ ਰੈਡੀ ਕੱਲਾ ਕੁਲੂ ਪਿੰਡ ਦੇ ਬਾਹਰੀ ਇਲਾਕੇ 'ਚ ਬਣੀ ਇਕ ਪ੍ਰਾਈਵੇਟ ਕੰਪਨੀ 'ਚ ਕੰਮ ਕਰਦਾ ਸੀ ।ਪੁਲਿਸ ਨੇ ਇਸ ਘਟਨਾ ਦਾ ਕੇਸ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Also Read : ਜਲੰਧਰ : ਕਬਾੜ ਦੇ ਗੋਦਾਮ ’ਚ ਲੱਗੀ ਭਿਆਨਕ ਅੱਗ, ਕਈ ਝੁੱਗੀਆਂ ਸੜ੍ਹ ਕੇ ਸੁਆਹ

ਕੌਣ ਹੈ ਪੀ.ਸ਼੍ਰੀਨਿਵਾਸ ਰੈਡੀ?
ਪੀ.ਸ਼੍ਰੀਨਿਵਾਸ ਰੈਡੀ ਤੇਲੰਗਨਾ ਵਿਧਾਨਸਭਾ ਦੇ ਦੂਜੇ ਸਪੀਕਰ ਹਨ। ਉਨ੍ਹਾਂ ਨੂੰ 17 ਜਨਵਰੀ 2019 ਨੂੰ ਵਿਧਾਨਸਭਾ ਸਪੀਕਰ ਚੁਣਿਆ ਗਿਆ ਸੀ।ਸ਼੍ਰੀਨਿਵਾਸ ਰੈਡੀ ਬਾਂਸਵਾੜਾ ਸੀਟ ਤੋਂ ਵਿਧਾਇਕ ਹਨ। ਇਸਤੋਂ ਪਹਿਲਾਂ ਉਹ 2014 ਤੋਂ 2019 ਤਕ ਤੇਲੰਗਨਾ ਸਰਕਾਰ 'ਚ ਖੇਤੀ ਮੰਤਰੀ ਸਨ।ਜਾਣਕਾਰੀ ਮੁਤਾਬਿਕ ਪੀ.ਸ਼੍ਰੀਨਿਵਾਸ ਰੈਡੀ ਨੇ 1984 'ਚ ਤੇਲਗੂ ਦੇਸ਼ਮ ਪਾਰਟੀ ਜੁਆਇਨ ਕੀਤੀ ਸੀ ਅਤੇ ਕਰੀਬ 27 ਸਾਲਾਂ ਤਕ ਟੀਡੀਪੀ 'ਚ ਰਹਿਣ ਤੋਂ ਬਾਅਦ 2011 'ਚ ਤੇਲੰਗਨਾ ਰਾਸ਼ਟਰ ਸਮਿਤੀ (ਟੀਆਰਐਸ) 'ਚ ਸ਼ਾਮਲ ਹੋ ਗਏ ਸਨ।

 

In The Market