ਯੂਪੀ : ਲਖੀਮਪੁਰ ਖੀਰੀ ‘ਚ ਹੋਈ ਹਿੰਸਾ ਦੇ ਮੁੱਖ ਅਰੋਪੀ ਅਸ਼ੀਸ਼ ਮਿਸ਼ਰਾ ਨੂੰ ਤਿੰਨ ਦਿਨਾਂ ਲਈ ਪੁਲਿਸ ਰਿਮਾਂਡ ‘ਚ ਭੇਜਿਆ ਗਿਆ ਹੈ।ਹਾਲਾਂਕਿ ਪੁਲਿਸ ਨੇ 14 ਦਿਨ ਦੀ ਰਿਮਾਂਡ ਮੰਗੀ ਸੀ। 12 ਤੋਂ 15 ਅਕਤੂਬਰ ਤਕ ਅਸ਼ੀਸ਼ ਹੁਣ ਪੁਲਿਸ ਰਿਮਾਂਡ ‘ਚ ਹੀ ਰਹੇਗਾ।ਅਸ਼ੀਸ਼ ਕੇਂਦਰੀ ਗ੍ਰਹਿ ਮੰਤਰੀ ਅਜੈ ਮਿਸ਼ਰਾ ਟੇਨੀ ਦੀ ਪੁੱਤਰ ਹੈ।ਪ੍ਰੋਸੀਕਿਊਸ਼ਨ ਐਡਵੋਕੇਟ ਐਸਪੀ ਯਾਦਵ ਨੇ ਦੱਸਿਆ ਕਿ ਅਸ਼ੀਸ਼ ਮਿਸ਼ਰਾ ਨੂੰ ਤਿੰਨਾ ਦਿਨਾਂ ਦੇ ਪੁਲਿਸ ਰਿਮਾਂਡ ‘ਚ ਭੇਜਿਆ ਗਿਆ ਹੈ।ਸ਼ਰਤਾਂ ਦੇ ਅਧਾਰ ‘ਤੇ 12 ਤੋਂ 15 ਅਕਤੂਬਰ ਤਕ ਅਸ਼ੀਸ਼ ਮਿਸ਼ਰਾ ਨੂੰ ਪੁਲਿਸ ਰਿਮਾਂਡ ‘ਚ ਰੱਖਿਆ ਜਾਵੇਗਾ। ਇਸ ਦੌਰਾਨ ਉਨ੍ਹਾਂ ਦਾ ਮੈਡੀਕਲ ਕਰਵਾਇਆ ਜਾਵੇਗਾ।
Also Read : ਅਮਿਤਾਭ ਬਚਨ ਨੇ ਛੱਡੀ ਪਾਨ ਮਸਾਲਾ ਬ੍ਰਾਂਡ ਦਾ ਐਡ, ਹੋ ਰਹੇ ਸਨ ਟ੍ਰੋਲ
ਇਸ ਤੋਂ ਪਹਿਲਾਂ ਅਸ਼ੀਸ਼ ਦੇ ਵਕੀਲ ਅਧਵੇਸ਼ ਸਿੰਘ ਨੇ ਕਿਹਾ ਕਿ 40 ਸਵਾਲਾਂ ਦੇ ਪੁੱਛੇ ਜਾਣ ਦੀ ਗੱਲ ਐਸਆਈਟੀ ਨੇ ਕਹੀ ਸੀ,ਜਦਕਿ ਉਸ ਤੋਂ ਹਜ਼ਾਰਾਂ ਸਵਾਲ ਪੁੱਛੇ ਗਏ ਸਨ,ਹੁਣ ਪੁੱਛਣ ਨੂੰ ਰਹਿ ਕੀ ਗਿਆ ਹੈ,ਜਿਸ ਲਈ ਪੀਸੀਆਰ ਚਾਹੀਦੀਂ ਹੈ?ਉਨ੍ਹਾਂ ਨੇ ਕਿਹਾ ਕਿ ਅਸ਼ੀਸ਼ ਜਾਂਚ ਅਧਿਕਾਰੀਆਂ ਦੇ ਸਾਹਮਣੇ ਧਾਰਾ 161 ਦੇ ਤਹਿਤ ਬਿਆਨ ਦਰਜ ਕਰਵਾ ਚੁੱਕੇ ਹਨ।ਫਿਰ ਵੀ ਪੁਲਿਸ ਨੇ ਮੀਡੀਆ ਨੂੰ ਬਿਆਨ ਦਿੱਤਾ ਹੈ ਕਿ ਅਸ਼ੀਸ਼ ਨੇ ਜਾਂਚ ਮਦਦ ਨਹੀਂ ਕੀਤੀ ਹੈ।ਅਧਵੇਸ਼ ਸਿੰਘ ਨੇ ਕਿਹਾ ਕਿ ਐਸਆਈਟੀ ਦੱਸੇ ਕੀ ਕਸਟਡੀ ਕਿਉਂ ਚਾਹੀਦੀਂ ਹੈ ਅਤੇ ਅਸ਼ੀਸ਼ ਨੂੰ ਕਿਥੇ ਜਾਣਾ ਚਾਹੁੰਦੇ ਹਨ।ਉਥੇ ਹੀ ਪ੍ਰੋਸੀਕਿਊਸ਼ਨ ਦੇ ਵਕੀਲ ਨੇ ਕਿਹਾ ਕਿ ਜਾਂਚ ਟੀਮ ਕੋਲ ਪੁੱਛਣ ਲਈ ਬੁਹਤ ਸਵਾਲ ਸਨ ਪਰ ਅਸ਼ੀਸ਼ ਮਿਸ਼ਰਾ ਨੇ 12 ਘੰਟਿਆਂ ‘ਚ ਸਿਰਫ 40 ਸਵਾਲਾਂ ਦਾ ਹੀ ਜਵਾਬ ਦਿੱਤਾ ਸੀ।



