ਗਯਾ : ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ। ਅਜਿਹੇ ਵਿਚ ਕਈ ਵੀਡੀਓ ਸੋਸ਼ਲ ਮੀਡੀਆ (Video social media) ‘ਤੇ ਵਾਇਰਲ (Viral) ਹੋ ਰਹੇ ਹਨ। ਜਿੱਥੇ ਕਈ ਵਾਰ ਲਾੜੇ ਦਾ ਡਾਂਸ (Dance) ਲੋਕਾਂ ਵਿਚਾਲੇ ਛਾ ਜਾਂਦਾ ਹੈ ਤਾਂ ਉਥੇ ਹੀ ਕਈ ਵਾਰ ਲਾੜੇ ਦੇ ਦੋਸਤ ਵਿਆਹ ਵਿਚ ਮਹਿਫਲ ਲੁੱਟ ਲੈ ਜਾਂਦੇ ਹਨ ਪਰ ਇਨੀਂ ਦਿਨੀਂ ਜੋ ਵੀਡੀਓ ਵਾਇਰਲ (Video Viral) ਹੋ ਰਹੀ ਹੈ ਉਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿਉਂਕਿ ਹੁਣ ਤੱਕ ਤੁਸੀਂ ਲਾੜੇ ਨੂੰ ਬਾਰਾਤ ਲਿਜਾਂਦੇ ਹੋਏ ਦੇਖਿਆ ਹੋਵੇਗਾ। Also Read : ਗੁਰਦਾਸਪੁਰ ਪਹੁੰਚੇ ਸੀ.ਐੱਮ. ਚੰਨੀ ਨੇ ਈਸਾਈ ਭਾਈਚਾਰੇ ਲਈ ਕੀਤੇ ਵੱਡੇ ਐਲਾਨ
ਪਰ ਅੱਜ ਅਸੀਂ ਤੁਹਾਨੂੰ ਇਕ ਅਜਿਹੀ ਬਾਰਾਤ ਦੇ ਬਾਰੇ ਵਿਚ ਦੱਸਣ ਜਾ ਰਹੇ ਹਾਂ ਲਾੜਾ ਨਹੀਂ ਲਾੜੀ ਬਾਰਾਤ ਲੈ ਕੇ ਆਪਣੇ ਲਾੜੇ ਦੇ ਘਰ ਪਹੁੰਚੀ। ਮਾਮਲਾ ਬਿਹਾਰ ਦੇ ਗਯਾ ਜ਼ਿਲੇ ਦਾ ਹੈ। ਜਿੱਥੇ ਇਕ ਏਅਰ ਹੋਸਟੈੱਸ ਨੇ ਕੁਝ ਵੱਖ ਕਰਨਾ ਚਾਹਿਆ ਅਤੇ ਘੋੜੀ ‘ਤੇ ਬੈਠ ਕੇ ਆਪਣੀ ਬਾਰਾਤ ਕੱਢੀ। ਲਾੜੇ ਨੂੰ ਲਿਆਉਣ ਲਈ ਲਾੜੀ ਨੂੰ ਘੋੜੇ ‘ਤੇ ਜਾਂਦਿਆਂ ਦੇਖਣ ਲਈ ਲੋਕਆਂ ਦਾ ਹਜੂਮ ਇਕੱਠਾ ਹੋ ਗਿਆ। ਇਹ ਵਿਆਹ ਇਲਾਕੇ ਵਿਚ ਚਰਚਾ ਦਾ ਵਿਸ਼ਾ ਬਣ ਗਈ ਹੈ।
#WATCH बिहार: गया में एक दुल्हन ने घोड़ी पर चढ़कर अपनी बारात निकाली। (13.12) pic.twitter.com/7MmW7klciq
— ANI_HindiNews (@AHindinews) December 14, 2021
ਵੀਡੀਓ ਵਿਚ ਸਾਫ ਦਿਖਾਈ ਦੇ ਰਿਹਾ ਹੈ ਕਿ ਘੋੜੀ ‘ਤੇ ਬੈਠ ਕੇ ਲਾੜੀ ਆਪਣੇ ਵਿਆਹ ਨੂੰ ਖੂਬ ਇੰਜੁਆਏ ਕਰ ਰਹੀ ਹੈ। ਵੀਡੀਓ ਵਿਚ ਲਾੜੀ ਘੋੜੀ ਤੋਂ ਲਾੜੇ ਦੇ ਘਰ ਪਹੁੰਚੀ ਫਿਰ ਜਮ ਕੇ ਡਾਂਸ ਕਰ ਲੋਕਾਂ ਦਾ ਦਿਲ ਜਿੱਤ ਲਿਆ। ਆਲਮ ਇਹ ਹੈ ਕਿ ਲਾੜੀ ਦਾ ਅੰਦਾਜ਼ ਲੋਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ। ਸੋਸ਼ਲ ਮੀਡੀਆ ਯੂਜ਼ਰਸ ਨੂੰ ਇਹ ਵੀਡੀਓ ਕਾਫੀ ਪਸੰਦ ਆਇਆ ਹੈ। ਜਿਸ ‘ਤੇ ਲੋਕਾਂ ਨੇ ਆਪਣਾ ਮਿਕਸ ਰਿਐਕਸ਼ਨ ਦਿੱਤਾ ਹੈ।




