ਮੁੰਡਾ 20 ਸਾਲਾਂ ਦਾ, ਕੁੜੀ 50 ਸਾਲ ਦੀ ‘ਤੇ ਮਾਮਲਾ ਇਸ਼ਕ ਦਾ…….

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਇਸ਼ਕ ਦੇ ਮਾਮਲੇ ਬੜੇ ਭਾਰੀ ਪੈਂਦੇ ਆ, ਕੁਝ ਏਸੇ ਤਰ੍ਹਾਂ ਨਾਲ ਹੋਇਆ ਆਗਰਾ ਦੇ ਇੱਕ 20 ਸਾਲਾ ਲੜਕੇ ਨਾਲ। ਆਗਰੇ ਦੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਇਸ਼ਕ ਦੇ ਮਾਮਲੇ ਬੜੇ ਭਾਰੀ ਪੈਂਦੇ ਆ, ਕੁਝ ਏਸੇ ਤਰ੍ਹਾਂ ਨਾਲ ਹੋਇਆ ਆਗਰਾ ਦੇ ਇੱਕ 20 ਸਾਲਾ ਲੜਕੇ ਨਾਲ। ਆਗਰੇ ਦੇ ਰਹਿਣ ਵਾਲੇ ਇਸ 20 ਸਾਲਾ ਲੜਕੇ ਨੂੰ 50 ਸਾਲ ਦੀ ਔਰਤ ਨਾਲ ਪਿਆਰ ਹੋ ਗਿਆ, ਜਿਸ ਤੋਂ ਬਾਅਦ ਦੋਨਾਂ ਦੇ ਪਰਿਵਾਰ ਵਾਲਿਆਂ ਨੇ ਇਸ ਪਿਆਰ ਦਾ ਵਿਰੋਧ ਕੀਤਾ। ਵਿਰੋਧ ਕਰਨ ‘ਤੇ ਗੱਲ ਪਹੁੰਚ ਗਈ ਥਾਣੇ ‘ਚ,ਜਿਸ ਤੋਂ ਬਾਅਦ ਪੁਲਿਸ ਲਈ ਵੀ ਕੇਸ ਨੂੰ ਖਤਮ ਕਰਨਾ ਮੁਸ਼ਕਿਲ ਹੋ ਗਿਆ। ਪੁਲਿਸ ਨੂੰ ਇਹ ਸਮਝ ਨਾ ਲੱਗੇ ਕਿ, ਕਿਸ ‘ਤੇ ਕਾਰਵਾਈ ਕੀਤੀ ਜਾਵੇ।

 

 

ਦਰਅਸਲ ਜਦੋਂ ਦੋਨਾਂ ਪ੍ਰੇਮੀ ਜੋੜੇ ਦੇ ਪਿਆਰ ਦਾ ਪਤਾ ਪਰਿਵਾਰਾਂ ਨੂੰ ਲੱਗਿਆ ਤਾਂ ਔਰਤ ਦੇ ਪਰਿਵਾਰ ਵਾਲੇ ਮੁੰਡੇ ਦੇ ਖਿਲਾਫ਼ ਪਰਚਾ ਕਰਨ ਲਈ ਥਾਣੇ ਪਹੁੰਚੇ ਪਰ ਏਸੇ ਦੌਰਾਨ ਹੀ ਲੜਕਾ ਵੀ ਆਪਣੇ ਪਰਿਵਾਰ ਨਾਲ ਥਾਣੇ ਆ ਗਿਆ। ਇਸ ਦੌਰਾਨ ਦੋਵੇਂ ਪਰਿਵਾਰ ਇੱਕ-ਦੂਸਰੇ ਨਾਲ ਲੜਨ ਲੱਗ ਪਏ, ਜਿਸ ਤੋਂ ਬਾਅਦ ਪੁਲਿਸ ਨੇ ਦੋਵਾਂ ਪਰਿਵਾਰਾਂ ਨੂੰ ਸਮਝਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਲੜਕਾ ਅਤੇ ਔਰਤ ਪਿਆਰ ਵਿੱਚ ਇੰਨੇ ਪਾਗਲ ਹੋਏ ਪਏ ਸੀ, ਕਿ ਇੱਕ-ਦੂਜੇ ਨਾਲ ਵਿਆਹ ਕਰਵਾਉਣ ਲਈ ਜਿੱਦ ‘ਤੇ ਅੜੇ ਹੋਏ ਸਨ। ਪੁਲਿਸ ਲਈ ਮਾਮਲਾ ਖ਼ਤਮ ਕਰਵਾਉਣ ਲਈ ਕੋਈ ਹੱਲ ਨਹੀ ਮਿਲ ਰਿਹਾ ਸੀ, ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ਦੀ ਨਜਾਕਤ ਨੂੰ ਦੇਖਦਿਆਂ ਹੋਏ ਲੜਕੇ ਤੇ ਥਾਣੇ ਅੰਦਰ ਹੰਗਾਮਾ ਕਰਨ ਦੇ ਆਰੋਪ ਹੇਠ ਮਾਮਲਾ ਦਰਜ ਕਰ ਲਿਆ ਹੈ।

ਔਰਤ ਹੈ 5 ਜਵਾਕਾਂ ਦੀ ਦਾਦੀ….

ਇਹ ਮਾਮਲਾ ਇੱਕ ਹੋਰ ਗੱਲੋਂ ਵੀ ਖਾਸ ਹੈ, ਕਿਉਕਿ ਜਿਹੜੀ ਔਰਤ ਨੂੰ 20 ਸਾਲਾਂ ਕੁਆਰੇ ਲੜਕੇ ਨਾਲ ਪਿਆਰ ਹੋਇਆ ਹੈ ਉਹ ਔਰਤ 7 ਜਵਾਕਾਂ ਦੀ ਮਾਂ, 5 ਜਵਾਕਾਂ ਦੀ ਦਾਦੀ ਅਤੇ 2 ਜਵਾਕਾਂ ਦੀ ਨਾਨੀ ਹੈ। ਆਗਰੇ ਵਿੱਚ ਇਹ ਖ਼ਬਰ ਅੱਗ ਵਾਂਗ ਫੈਲੀ ਹੋਈ ਹੈ। ਇਸ ਦੌਰਾਨ ਇਹ ਖ਼ਬਰ ਸ਼ੋਸ਼ਲ ਮੀਡੀਏ ‘ਤੇ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

Leave a Reply

Your email address will not be published. Required fields are marked *