ਇਕੋ ਪਰਿਵਾਰ ਦੀਆਂ ਤਿੰਨ ਕੁੜੀਆਂ ਦੀਆਂ ਮਿਲੀਆਂ ਲਾਸ਼ਾਂ, ਪਟਿਆਲਾ ਵਿਚ ਫੈਲੀ ਦਹਿਸ਼ਤ

ਪਟਿਆਲਾ-ਪਟਿਆਲਾ ਤੋਂ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇਥੇ ਭਾਖੜਾ ਨਹਿਰ ’ਚੋਂ ਤਿੰਨ ਨਾਬਾਲਿਗ ਬੱਚੀਆਂ ਦੀਆਂ ਲਾਸ਼ਾਂ ਮਿਲੀਆਂ ਹਨ। ਇਨ੍ਹਾਂ ਤਿੰਨੇ ਆਪਸ ਵਿਚ ਭੈਣਾਂ ਸਨ।…

ਪਟਿਆਲਾ-ਪਟਿਆਲਾ ਤੋਂ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇਥੇ ਭਾਖੜਾ ਨਹਿਰ ’ਚੋਂ ਤਿੰਨ ਨਾਬਾਲਿਗ ਬੱਚੀਆਂ ਦੀਆਂ ਲਾਸ਼ਾਂ ਮਿਲੀਆਂ ਹਨ। ਇਨ੍ਹਾਂ ਤਿੰਨੇ ਆਪਸ ਵਿਚ ਭੈਣਾਂ ਸਨ। ਦੋ ਸਕੀਆਂ ਭੈਣਾਂ ਤੇ ਇਕ ਮਾਮੇ ਦੀ ਕੁੜੀ ਸੀ। ਇਸ ਨਾਲ ਇਲਾਕੇ ’ਚ ਦਹਿਸ਼ਤ ਫੈਲ ਗਈ ਹੈ। ਇਨ੍ਹਾਂ ਤਿੰਨਾਂ ਕੁੜੀਆਂ ਦੀ ਗੁੰਮਸ਼ੁਦਗੀ ਦੀ ਰਿਪੋਰਟ 12 ਜੂਨ ਨੂੰ ਥਾਣਾ ਪਸਿਆਣਾ ਵਿਖੇ ਦਰਜ ਕਰਵਾਈ ਗਈ ਸੀ। 
ਇਨ੍ਹਾਂ ’ਚੋਂ 2 ਭੈਣਾਂ ਪਿੰਡ ਭਾਨਰਾ ਦੀ ਰਹਿਣ ਵਾਲੀਆਂ ਸਨ। ਕੁੜੀਆਂ ਦੀ ਪਛਾਣ ਮੁਸਕਾਨ (17), ਪ੍ਰਿਆ (14) ਅਤੇ ਬਿੱਲੀ (14) ਦੇ ਰੂਪ ’ਚ ਹੋਈ ਹੈ। ਤਿੰਨਾਂ ਕੁੜੀਆਂ ਦੀਆਂ ਲਾਸ਼ਾਂ ਨੂੰ ਗੋਤਾਖੋਰਾਂ ਨੇ ਬਾਹਰ ਕੱਢਿਆ। ਲਾਸ਼ ਕੱਢਣ ਤੋਂ ਬਾਅਦ ਗੋਤਾਖੋਰਾਂ ਵੱਲੋਂ ਇਸ ਮਾਮਲੇ ’ਚ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ।
ਦੋ ਸਕੀਆਂ ਭੈਣਾਂ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਨੇ ਕਿਸੇ ਗੱਲ ਨੂੰ ਲੈ ਕੇ ਬੱਚੀਆਂ ਨੂੰ ਝਿੜਕਿਆ ਸੀ। ਤੀਜੀ ਬੱਚੀ ਮ੍ਰਿਤਕ ਕੁੜੀਆਂ ਦੇ ਮਾਮੇ ਦੀ ਬੇਟੀ ਸੀ। ਉਨ੍ਹਾਂ ਕਿਹਾ ਕਿ ਪਰਿਵਾਰ ’ਤੇ ਵੱਡਾ ਦੁੱਖਾਂ ਦਾ ਪਹਾੜ ਟੁੱਟ ਗਿਆ। ਉਨ੍ਹਾਂ ਆਪਣੀਆਂ ਬੱਚੀਆਂ ਨੂੰ ਬੜੇ ਸ਼ੌਕ ਨਾਲ ਪਾਲਿਆ ਸੀ। ਤਿੰਨ ਲਾਸ਼ਾਂ ਨੂੰ ਦੇਖ ਕੇ ਪਰਿਵਾਰ ਤੋਂ ਦੁੱਖ ਸਹਿ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਬੱਚੀਆਂ ਦੀ ਮੌਤ ਦਾ ਅਸਲੀ ਕਾਰਨ ਲੱਭਿਆ ਜਾਵੇ।

Leave a Reply

Your email address will not be published. Required fields are marked *