ਨੌਜਵਾਨ ਨਾਲ ਵਾਪਰਿਆ ਵੱਡਾ ਹਾਦਸਾ, ਸੋਸ਼ਲ ਮੀਡੀਆ ‘ਤੇ ਵੀਡੀਓ ਪਾਉਣ ਦੇ ਚੱਕਰ ‘ਚ ਗਈ ਜਾਨ 

ਅੰਮ੍ਰਿਤਸਰ (ਇੰਟ.)- ਸੋਸ਼ਲ ਮੀਡੀਆ ‘ਤੇ ਵੀਡੀਓ ਪਾਉਣ ਦਾ ਕ੍ਰੇਜ਼ ਕਈਆਂ ਦੇ ਸਿਰ ਚੜ੍ਹ ਬੋਲਦਾ ਹੈ। ਵੀਡੀਓ ਬਣਾਉਣ ਦੌਰਾਨ ਉਨ੍ਹਾਂ ਨੂੰ ਆਉਣ ਵਾਲੇ ਖਤਰੇ ਬਾਰੇ ਥੋੜ੍ਹਾ…

ਅੰਮ੍ਰਿਤਸਰ (ਇੰਟ.)- ਸੋਸ਼ਲ ਮੀਡੀਆ ‘ਤੇ ਵੀਡੀਓ ਪਾਉਣ ਦਾ ਕ੍ਰੇਜ਼ ਕਈਆਂ ਦੇ ਸਿਰ ਚੜ੍ਹ ਬੋਲਦਾ ਹੈ। ਵੀਡੀਓ ਬਣਾਉਣ ਦੌਰਾਨ ਉਨ੍ਹਾਂ ਨੂੰ ਆਉਣ ਵਾਲੇ ਖਤਰੇ ਬਾਰੇ ਥੋੜ੍ਹਾ ਜਿਹਾ ਵੀ ਅੰਦਾਜ਼ਾ ਨਹੀਂ ਹੁੰਦਾ। ਵੀਡੀਓ ਬਣਾਉਣ ਵਿਚ ਕਈ ਤਾਂ ਇੰਨੇ ਮਸ਼ਰੂਫ ਹੋ ਜਾਂਦੇ ਹਨ ਕਿ ਉਹ ਕਿਸੇ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ ਜਾਂ ਫਿਰ  ਇਸ ਕਾਰਣ ਕਈਆਂ ਨੂੰ ਤਾਂ ਆਪਣੀ ਜਾਨ ਤੱਕ ਗੁਆਉਣੀ ਪੈਂਦੀ ਹੈ। ਇਸੇ ਤਰ੍ਹਾਂ ਅੰਮ੍ਰਿਤਸਰ ਦੇ ਇਕ ਨੌਜਵਾਨ ਨੂੰ ਵੀਡੀਓ ਬਣਾਉਣ ਦੌਰਾਨ ਆਪਣੀ ਜਾਨ ਗਵਾਉਣੀ ਪਈ।

Read more- ਜਲੰਧਰ ਕੈਂਟ ਤੋਂ ਜਗਬੀਰ ਬਰਾੜ ਹੋਣਗੇ ਅਕਾਲੀ-ਬਸਪਾ ਗਠਜੋੜ ਦੇ ਉਮੀਦਵਾਰ, ਸੁਖਬੀਰ ਬਾਦਲ ਨੇ ਕੀਤਾ ਐਲਾਨ

ਦਰਅਸਲ ਅੰਮ੍ਰਿਤਸਰ ਦੇ ਰੂਰਲ ਏਰੀਆ ਕੱਥੂਨੰਗਲ ਵਿਚ ਇਕ ਨੌਜਵਾਨ ਨੂੰ ਦੋਨਾਲੀ ਨਾਲ ਵੀਡੀਓ ਬਣਾਉਣੀ ਮਹਿੰਗੀ ਪਈ। ਦਰਅਸਲ ਨੌਜਵਾਨ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰਨਾ ਚਾਹੁੰਦਾ ਸੀ ਪਰ ਅਚਾਨਕ ਹੀ ਗੋਲੀ ਚੱਲ ਗਈ।

ਜਿੱਥੇ ਉਸ ਦੀ ਮੌਤ ਹੋ ਗਈ। ਪੁਲਿਸ ਮੁਲਾਜ਼ਮ ਏ.ਐੱਸ.ਆਈ. ਮੁਤਾਬਕ ਚਾਰ ਨੌਜਵਾਨ ਉਸ ਵੇਲੇ ਮੌਜੂਦ ਸਨ ਅਤੇ ਵੀਡੀਓ ਬਣਾ ਸੋਸ਼ਲ ਮੀਡੀਆ ‘ਤੇ ਪਾਉਂਦੇ ਸਨ ਅਤੇ ਗੋਲੀ ਚੱਲ ਗਈ ਅਤੇ ਉਹ ਗੋਲੀ ਕਰਨ ਨੂੰ ਲੱਗੀ। ਜਿਸ ਕਾਰਣ ਉਸ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੇ ਪਿਤਾ ਦਾ ਕਹਿਣਾ ਹੈ ਕਿ ਕਰਨ ਦੇ ਦੋਸਤਾਂ ਨੇ ਹੀ ਕਰਨ ਨੂੰ ਗੋਲੀ ਮਾਰੀ ਹੈ। ਮੁਲਜ਼ਮਾਂ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਛੇਤੀ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

Read more- ਜਲੰਧਰ ‘ਚ ਐਂਟਰੀ ਲਈ RT-PCR ਰਿਪੋਰਟ ਲਾਜ਼ਮੀ, ਡੀ.ਸੀ. ਵਲੋਂ ਨਵੀਆਂ ਗਾਈਡਲਾਈਨਜ਼ ਜਾਰੀ
ਮ੍ਰਿਤਕ ਦੇ ਭਰਾ ਗੌਰਵ ਮੁਤਾਬਕ ਉਹ ਘਰ ਦੇ ਬਾਹਰ ਬੈਠਾ ਸੀ ਕਿ ਉਸ ਦੇ ਦੋਸਤ ਆ ਗਏ ਅਤੇ ਉਸ ਨੂੰ ਕਿਹਾ ਕਿ ਵੀਡੀਓ ਦੋਨਾਲੀ ਨਾਲ ਬਣਾਉਂਦੇ ਹਾਂ ਕਰਨ ਆਪਣੇ ਦੋਸਤਾਂ ਨਾਲ ਛੱਤ ‘ਤੇ ਚਲਾ ਗਿਆ ਅਤੇ ਕਰਣ ਦਾ ਉਨ੍ਹਾਂ ਨਾਲ ਝਗੜਾ ਹੋ ਗਿਆ ਅਤੇ ਉਸ ਦੇ ਦੋਸਤਾਂ ਨੇ ਉਸ ਨੂੰ ਗੋਲੀ ਮਾਰ ਦਿੱਤੀ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਉਸ ਨੂੰ ਪਸੰਦ ਨਹੀਂ ਕਰਦੇ ਸਨ।

Leave a Reply

Your email address will not be published. Required fields are marked *