ਜਲੰਧਰ ਕੈਂਟ ਤੋਂ ਜਗਬੀਰ ਬਰਾੜ ਹੋਣਗੇ ਅਕਾਲੀ-ਬਸਪਾ ਗਠਜੋੜ ਦੇ ਉਮੀਦਵਾਰ, ਸੁਖਬੀਰ ਬਾਦਲ ਨੇ ਕੀਤਾ ਐਲਾਨ

ਜਲੰਧਰ (ਇੰਟ.)- ਅਕਾਲੀ ਦਲ (Akali Dal) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਜਗਬੀਰ ਸਿੰਘ ਬਰਾੜ (Jagbir Singh Barar) ਨੂੰ ਜਲੰਧਰ ਕੈਂਟ ਵਿਧਾਨ…

ਜਲੰਧਰ (ਇੰਟ.)- ਅਕਾਲੀ ਦਲ (Akali Dal) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਜਗਬੀਰ ਸਿੰਘ ਬਰਾੜ (Jagbir Singh Barar) ਨੂੰ ਜਲੰਧਰ ਕੈਂਟ ਵਿਧਾਨ ਸਭਾ ਸੀਟ (Jalandhar Vidhan Sabha Seat) ਤੋਂ ਪਾਰਟੀ ਦਾ ਉਮੀਦਵਾਰ (Party Candidate) ਐਲਾਨ ਦਿੱਤਾ ਹੈ। ਇਸ ਦੇ ਨਾਲ ਇਥੋਂ ਪਿਛਲੀ ਚੋਣ ਲੜਣ ਵਾਲੇ ਸੀਨੀਅਰ ਅਕਾਲੀ ਨੇਤਾ ਸਰਬਜੀਤ ਮੱਕੜ ਖੇਮੇ ਦੇ ਹੱਥ ਵੱਡੀ ਨਿਰਾਸ਼ਾ ਲੱਗੀ ਹੈ। ਸੋਮਵਾਰ ਨੂੰ ਸੁਖਬੀਰ ਬਾਦਲ (Sukhbir Singh badal) ਨੇ ਜਗਬੀਰ ਬਰਾੜ ਨੂੰ ਸਿਰੋਪਾਓ ਪਹਿਨਾ ਕੇ ਅਕਾਲੀ ਦਲ ਜੁਆਇਨ ਕਰਵਾਈ ਅਤੇ ਫਿਰ ਗਲੇ ਲਗਾਇਆ।

First slide

Read more- ਜਲੰਧਰ ‘ਚ ਐਂਟਰੀ ਲਈ RT-PCR ਰਿਪੋਰਟ ਲਾਜ਼ਮੀ, ਡੀ.ਸੀ. ਵਲੋਂ ਨਵੀਆਂ ਗਾਈਡਲਾਈਨਜ਼ ਜਾਰੀ

ਜਗਬੀਰ ਬਰਾੜ ਨੂੰ ਰਾਜਨੀਤੀ ਵਿਚ ਲਿਆਉਣ ਵਿਚ ਸੁਖਬੀਰ ਬਾਦਲ ਦਾ ਅਹਿਮ ਰੋਲ ਰਿਹਾ ਹੈ। ਸਰਕਾਰੀ ਨੌਕਰੀ ਤੋਂ ਅਸਤੀਫਾ ਦੇਣ ਤੋਂ ਬਾਅਦ ਬਰਾੜ ਨੇ ਸਾਲ 2007 ਨੇ ਪਹਿਲੀ ਵਾਰ ਜਲੰਧਰ ਕੈਂਟ ਹਲਕੇ ਤੋਂ ਚੋਣ ਲੜੀ ਸੀ ਅਤੇ ਜਿੱਤੇ ਵੀ ਸਨ। ਉਸ ਤੋਂ ਪਹਿਲਾਂ ਇਹ ਸੀਟ ਕਾਂਗਰਸ ਦਾ ਗੜ੍ਹ ਮੰਨੀ ਜਾਂਦੀ ਸੀ। ਬਰਾੜ ਦੀ 20 ਸਾਲ ਤੱਕ ਇਸੇ ਹਲਕੇ ਵਿਚ ਬਤੌਰ ਬਲਾਕ ਡਿਵੈਲਪਮੈਂਟ ਅਫਸਰ (ਬੀ.ਡੀ.ਓ.) ਤਾਇਨਾਤੀ ਰਹੀ ਸੀ। ਇਸ ਦੇ ਚੱਲਦੇ ਬਰਾੜ ਦੀ ਕੈਂਟ ਹਲਕੇ ਦੇ ਹੋਰ ਪਿੰਡਾਂ ਵਿਚ ਚੰਗੀ ਪੈਠ ਸੀ। ਉਨ੍ਹਾਂ ਦਾ ਉਥੋਂ ਦੇ ਪੰਚ ਅਤੇ ਸਰਪੰਚਾਂ ਨਾਲ ਚੰਗਾ ਤਾਲਮੇਲ ਵੀ ਸੀ। ਇਸ ਦਾ ਫਾਇਦਾ 2007 ਦੀਆਂ ਚੋਣਾਂ ਵਿਚ ਬਰਾੜ ਨੂੰ ਮਿਲਿਆ ਸੀ। 

Leave a Reply

Your email address will not be published. Required fields are marked *