ਐਂਬੂਲੈਂਸ 108 ਦਾ ਵਧੇਗਾ ਦਾਇਰਾ, ਪ੍ਰਾਈਵੇਟ ਐਂਬੂਲੈਂਸਾਂ ਦੀ ਮਨਮਾਨੀ ‘ਤੇ ਹੁਣ ਲਗੇਗੀ ਰੋਕ!

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਸੂਬੇ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਨਿੱਜੀ ਐਂਬੂਲੈਂਸਾਂ ਦੀ ਵੱਧ ਰਹੀ ਗਿਣਤੀ ਮਨੋਪਲੀ ਲਈ ਚੁਣੌਤੀ ਬਣਦੀ ਜਾ ਰਹੀ ਹੈ। ਵੱਖ-ਵੱਖ ਹਸਪਤਾਲਾਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਸੂਬੇ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਨਿੱਜੀ ਐਂਬੂਲੈਂਸਾਂ ਦੀ ਵੱਧ ਰਹੀ ਗਿਣਤੀ ਮਨੋਪਲੀ ਲਈ ਚੁਣੌਤੀ ਬਣਦੀ ਜਾ ਰਹੀ ਹੈ। ਵੱਖ-ਵੱਖ ਹਸਪਤਾਲਾਂ ਦੇ ਬਾਹਰ, ਐਂਬੂਲੈਂਸ ਡਰਾਇਵਰ ਮਰੀਜ਼ਾਂ ਦੇ ਰਿਸ਼ਤੇਦਾਰਾਂ ਤੋਂ ਮਨਮਾਨੀ ਕਰਕੇ ਪੈਸੇ ਠੱਗਦੇ ਹਨ, ਜੋ ਉਨ੍ਹਾਂ ਨੂੰ ਮਜਬੂਰੀ ‘ਚ ਦੇਣਾ ਪੈਂਦਾ ਹੈ। ਰਾਜ ਸਰਕਾਰ ਨੇ ਇਨ੍ਹਾਂ ਨਿੱਜੀ ਐਂਬੂਲੈਂਸਾਂ ਦੀ ਮਨਪੋਲੀ ਨੂੰ ਖਤਮ ਕਰਨ ਕਰਨ ਦੀ ਯੋਜਨਾ ਤਿਆਰ ਕੀਤੀ ਹੈ। ਇਸ ਦੇ ਤਹਿਤ ਸਰਕਾਰ ਆਪਣੀਆਂ 108 ਨੰਬਰ ਐਂਬੂਲੈਂਸਾਂ ਦਾ ਦਾਇਰਾ ਵਧਾਉਂਣ ਵਾਲੀ ਹੈ।

ਦੱਸ ਦਈਏ ਇਹ ਐਂਬੂਲੈਂਸ  20 ਕਿਲੋਮੀਟਰ ਦੇ ਘੇਰੇ ਨੂੰ ਕਨਰ ਕਰਨਗੀਆਂ ਅਤੇ ਆਪਣੇ ਜਿਲ੍ਹੇ ਦੇ 200 ਕਿਲੋਮੀਟਰ ਦਾ ਸਫ਼ਰ ਤੈਅ ਕਰ ਸਕੇਗੀ। ਇਸਦੇ ਅੰਤਿਮ ਫੈਸਲੇ ‘ਤੇ ਮੁਹਰ ਛੇਤੀ ਹੀ ਪੰਜਾਬ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਅਗਵਾਈ ‘ਚ ਕੀਤੀ ਜਾਣ ਵਾਲੀ ਬੈਠਕ ਵਿੱਚ ਲਾਈ ਜਾਣ ਵਾਲੀ ਹੈ। ਮੌਜੂਦਾ ਸਮੇਂ ‘ਚ 108 ਨੰਬਰ ਐਂਬੂਲੈਂਸ ਸੂਬੇ ਦੇ 22 ਜਿਲ੍ਹਿਆਂ ‘ਚ ਲੋਕਾਂ ਦੀ ਸੇਵਾ ‘ਚ ਹਰ ਸਮੇਂ ਹਾਜਿਰ ਹੈ।

ਦੇਖਣ ਵਿੱਚ ਆਇਆ ਹੈ ਕਿ, ਸੂਬੇ ਦੇ ਵੱਖ-ਵੱਖ ਜਿਲ੍ਹਿਆਂ ‘ਚ ਨਿਜੀ ਅਤੇ ਸਰਕਾਰੀ ਹਸਪਤਾਲਾਂ ਬਾਹਰ ਪ੍ਰਾਈਵੇਟ ਐਂਬੂਲੈਂਸ ਵਾਲੇ ਖੜੇ ਰਹਿੰਦੇ ਹਨ। ਜਿਵੇਂ ਹੀ ਇੱਕ ਮਰੀਜ਼ ਨੂੰ ਰਾਜ ਦੇ ਇੱਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ ਵਿੱਚ ਜਾਣਾ ਪੈਂਦਾ ਹੈ ਤਾਂ ਉਹ ਨਿੱਜੀ ਐਂਬੂਲੈਂਸ ਦੇ ਮਰੀਜ਼ ਤੋਂ ਨਿੱਜੀ ਕਿਰਾਏ ਦੀ ਮੰਗ ਕਰਦੇ ਹਨ, ਮਰੀਜ਼ ਨੂੰ ਤੁਰੰਤ ਸਿਹਤ ਸੰਭਾਲ ਲਈ ਪੈਸੇ ਦੇਣੇ ਪੈਂਦੇ ਹਨ। ਉਨ੍ਹਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਇਸ ਲਈ ਸਰਕਾਰ ਨੇ ਮਨੋਪਲੀ ਤੋੜ ਦਿੱਤੀ  ਹੈ ਅਤੇ 108 ਐਂਬੂਲੈਂਸਾਂ ਨੂੰ 200 ਕਿਲੋਮੀਟਰ ਦੇ ਖੇਤਰ ਵਿੱਚ ਭੇਜੇ ਜਾਣ ਦੀ ਸੁਵਿਧਾ ਛੇਤੀ ਹੀ ਦੇਣ ਦਾ ਫੈਸਲਾ ਕੀਤਾ ਹੈ।

ਦਰਾਂ ਦੇ ਫੈਸਲੇ ਤੋਂ ਬਾਅਦ ਮੰਗਿਆ ਜਾਵੇਗਾ ਟੈਂਡਰ

ਛੇਤੀ ਇਸ ਸੇਵਾ ਨੂੰ ਆਮ ਲੋਕਾਂ ਤੱਕ ਪਹੁਚਾਉਂਣ ਲਈ ਸੈਕਟਰੀ ਹੈਲਥ ਅਤੇ ਸੈਕਟਰੀ ਵਿੱਤ ਦੀ ਮੀਟਿੰਗ ਵੱਖ-ਵੱਖ ਸਿਹਤ ਅਧਿਕਾਰੀਆਂ ਅਤੇ 108 ਐਂਬੂਲੈਂਸਾਂ ਨੂੰ ਸੰਚਾਲਤ ਕਰਨ ਵਾਲੇ ਅਧਿਕਾਰੀਆਂ ਨਾਲ ਕੀਤੀ ਜਾਵੇਗੀ।ਇਸ ਵਿੱਚ, 108 ਐਂਬੂਲੈਂਸਾਂ ‘ਚ ਦਾਖਲ ਹੋਣ ਵਾਲੀਆਂ ਦਰਾਂ ‘ਚ ਵਾਧਾ ਕਰਨ ਦਾ ਫੈਸਲਾ ਕੀਤਾ ਜਾਵੇਗਾ। ਇਹ ਰੇਟ ਘੱਟੋ ਘੱਟ ਰੱਖੇ ਜਾਣਗੇ ਤਾਂ ਜੋ ਹਰ ਕੋਈ ਆਸਾਨੀ ਨਾਲ ਇਸ ਦਾ ਭੁਗਤਾਨ ਕਰ ਸਕੇ। ਰੇਟ ਨਿਰਧਾਰਤ ਹੋਣ ਤੋਂ ਬਾਅਦ ਇਸ ਲਈ ਟੈਂਡਰ ਮੰਗਵਾਏ ਜਾਣਗੇ।

ਰੈਫ਼ਰ ਕਰਨ ਵਾਲੇ ਮਰੀਜਾਂ ਨੂੰ ਲਿਜਾਣ ‘ਚ ਹੋਵੇਗੀ ਸਹੂਲਤ

ਹੁਣ ਤੱਕ 108 ਐਂਬੂਲੈਂਸ ਸੂਬੇ ਦੇ ਹਰੇਕ ਜਿਲ੍ਹੇ ‘ਚ ਲੋਕਾਂ ਦੀ ਸੇਵਾ ਵਿੱਚ ਹੈ, ਜੋ 20 ਕਿਲੋਮੀਟਰ ਦੇ ਖੇਤਰ ‘ਚ ਸੇਵਾ ਦਿੰਦੀ ਹੈ। ਇਸ ਦੌਰਾਨ ਇਹ ਸ਼ਹਿਰਾਂ ਤੋਂ ਲੈਕੇ ਪਿੰਡਾਂ ਵਿੱਚ ਰਹਿੰਦੇ ਵਿਅਕਤੀਆਂ ਨੂੰ ਸੇਵਾ ਦਿੰਦੀ ਹੈ। ਦੱਸ ਦਈਏ ਅੱਜ ਤੋਂ 10 ਸਾਲਾਂ ਪਹਿਲਾਂ ਕਿਸੇ ਪਿੰਡ ‘ਚ ਐਂਬੂਲੈਂਸ ਜਾਣ ਦੀ ਸਹੂਲਤ ਨਹੀਂ ਸੀ, ਜਿਸ ਕਾਰਨ ਕਈ ਮਰੀਜ ਆਪਣੀ ਜਿੰਦਗੀ ਦੀ ਜੰਗਾ ਇਲਾਜ ਤੋਂ ਪਹਿਲਾਂ ਹੀ ਹਾਰ ਜਾਂਦੇ ਸੀ।

Related image

 ਪ੍ਰਾਈਵੇਟ ਐਂਬੂਲੈਂਸਾਂ ਦੀ ਮਨਮਾਨੀ  ਹੋਵੇਗੀ ਬੰਦ

ਪੰਜਾਬ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ,  ਸੂਬੇ ਵਿੱਚ, ਨਿੱਜੀ ਐਂਬੂਲੈਂਸਾਂ ਦੀ ਮਨਮਾਨੀ ਲਗਾਤਾਰ ਵੱਧ ਰਹੀ ਹੈ, ਇਸ ਕਾਰਨ ਲੋਕਾਂ ਨੂੰ ਆਪਣੇ ਮਰੀਜ਼ਾਂ ਨੂੰ ਛੇਤੀ ਸਿਹਤ ਲਾਭ ਪ੍ਰਦਾਨ ਕਰਨ ਲਈ ਜੇਬ ਤੋਂ ਵੱਧ ਪੈਸਾ ਦੇਣਾ ਪੈਂਦਾ ਸੀ। ਪਰ ਹੁਣ ਅਜੀਹਾ ਨਹੀਂ ਹੋਵੇਗਾ 108 ਐਂਬੂਲੈਂਸ 20 ਤੋਂ 200 ਕਿਲੋਮੀਟਰ ਤੱਕ ਆਪਣੀ ਸੇਵਾ ਮੁਹਇਆ ਕਰੇਗੀ ਤਾਂ ਜੋ ਲੋਕਾਂ ਨੂੰ ਲਾਭ ਮਿਲ ਸਕੇ ਅਤੇ ਉਹ ਨਿੱਜੀ ਐਂਬੂਲੈਂਸ ਡਰਾਈਵਰਾਂ ਦੀ ਮਨਮਾਨੀ ਤੋਂ ਬਚ ਸਕਣ। ਇਸ ਸੰਬੰਧ ‘ਚ ਸੀਨੀਅਰ ਅਧਿਕਾਰੀਆਂ ਦੀ ਸਾਂਝੀ ਮੀਟਿੰਗ ਕਰਕੇ ਛੇਤੀ ਹੀ ਸੇਵਾ ਸ਼ੁਰੂ ਕੀਤੀ ਜਾਏਗੀ।

 

 

 

 

 

Leave a Reply

Your email address will not be published. Required fields are marked *