ਦਿੱਲੀ ਦੇ 1400 ਸਾਲ ਪੁਰਾਣੇ ਹਰਿ ਸ੍ਰੀ ਨਾਥ ਮੰਦਰ ‘ਤੇ ਚੱਲਿਆ ਪ੍ਰਸ਼ਾਸਨ ਦਾ ਬੁਲਡੋਜ਼ਰ, ਸੰਗਤਾਂ ਅਤੇ ਹਿੰਦੂ ਆਗੂਆਂ ਵਿੱਚ ਭਾਰੀ ਰੋਸ

ਰੋਪੜ : ਦਿੱਲੀ ਦੇ ਝੰਡੇਵਾਲਾਨ ਇਲਾਕੇ ਵਿੱਚ ਸਥਿਤ ਸਦੀਆਂ ਪੁਰਾਣੇ ਇਤਿਹਾਸਕ ਹਰਿ ਸ੍ਰੀ ਨਾਥ ਜੀ ਮੰਦਰ (ਬਾਬਾ ਪੀਰ ਰਤਨਨਾਥ ਜੀ) ਵਿਖੇ ਡੀਡੀਏ (DDA) ਅਤੇ ਐਮਸੀਡੀ…

Hari Shri Nath Temple

ਰੋਪੜ : ਦਿੱਲੀ ਦੇ ਝੰਡੇਵਾਲਾਨ ਇਲਾਕੇ ਵਿੱਚ ਸਥਿਤ ਸਦੀਆਂ ਪੁਰਾਣੇ ਇਤਿਹਾਸਕ ਹਰਿ ਸ੍ਰੀ ਨਾਥ ਜੀ ਮੰਦਰ (ਬਾਬਾ ਪੀਰ ਰਤਨਨਾਥ ਜੀ) ਵਿਖੇ ਡੀਡੀਏ (DDA) ਅਤੇ ਐਮਸੀਡੀ (MCD) ਵੱਲੋਂ ਕੀਤੀ ਗਈ ਤੋੜ-ਫੋੜ ਦੀ ਕਾਰਵਾਈ ਨੇ ਇੱਕ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ। 29 ਨਵੰਬਰ ਨੂੰ ਹੋਈ ਇਸ ਕਾਰਵਾਈ ਤੋਂ ਬਾਅਦ ਜਿੱਥੇ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਡੂੰਘੀ ਸੱਟ ਵੱਜੀ ਹੈ, ਉੱਥੇ ਹੀ ਹਿੰਦੂ ਸੰਗਠਨਾਂ ਅਤੇ ਵੱਖ-ਵੱਖ ਰਾਜਨੀਤਿਕ ਆਗੂਆਂ ਨੇ ਇਸ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਦੀ ਕੀਤੀ ਹੈ।

ਰੂਪਨਗਰ ਵਿੱਚ ਸੰਗਤਾਂ ਵੱਲੋਂ ਸ਼ਾਂਤਮਈ ਰੋਸ ਪ੍ਰਦਰਸ਼ਨ

ਇਸ ਘਟਨਾ ਦੇ ਵਿਰੋਧ ਦੀ ਗੂੰਜ ਪੰਜਾਬ ਵਿੱਚ ਵੀ ਸੁਣਾਈ ਦੇ ਰਹੀ ਹੈ। ਵੀਰਵਾਰ ਨੂੰ ਰੋਪੜ ਦੇ ਪੱਕਾ ਬਾਗ ਸਥਿਤ ਹਰਿ ਸ੍ਰੀ ਨਾਥ ਜੀ ਮੰਦਰ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂ ਇਕੱਠੇ ਹੋਏ ਅਤੇ ਦਿੱਲੀ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਸ਼ਾਂਤਮਈ ਪ੍ਰਦਰਸ਼ਨ ਕੀਤਾ। ਇਸ ਪ੍ਰਦਰਸ਼ਨ ਦੀ ਵਿਸ਼ੇਸ਼ਤਾ ਇਹ ਰਹੀ ਕਿ ਇਸ ਵਿੱਚ ਸਿਰਫ਼ ਹਿੰਦੂ ਭਾਈਚਾਰਾ ਹੀ ਨਹੀਂ, ਬਲਕਿ ਹਰ ਧਰਮ ਅਤੇ ਵਰਗ ਦੇ ਲੋਕਾਂ ਨੇ ਸ਼ਮੂਲੀਅਤ ਕਰਕੇ ਮੰਦਰ ਦੇ ਹਿੱਸੇ ਤੋੜੇ ਜਾਣ ‘ਤੇ ਦੁੱਖ ਪ੍ਰਗਟਾਇਆ।

ਮੰਦਰ ਦੀ ਮਹੱਤਤਾ ਅਤੇ ਹੋਇਆ ਨੁਕਸਾਨ

ਮੰਦਰ ਦੇ ਸੇਵਾਦਾਰਾਂ ਅਨੁਸਾਰ ਇਹ ਅਸਥਾਨ ਕਰੀਬ 1400 ਸਾਲ ਪੁਰਾਣੀ ਨਾਥ-ਗੋਰਖਨਾਥ ਸੰਪਰਦਾ ਦੀ ਪਰੰਪਰਾ ਨਾਲ ਜੁੜਿਆ ਹੋਇਆ ਹੈ। ਕਾਰਵਾਈ ਦੌਰਾਨ ਪ੍ਰਸ਼ਾਸਨ ਨੇ ਮੰਦਰ ਪਰਿਸਰ ਵਿੱਚ ਬਣੀ ਤੁਲਸੀ ਵਾਟਿਕਾ, ਲੰਗਰ ਹਾਲ ਅਤੇ ਹੋਰ ਧਾਰਮਿਕ ਢਾਂਚਿਆਂ ਨੂੰ ਢਾਹ ਦਿੱਤਾ ਹੈ।

ਬਿਜਲੀ-ਪਾਣੀ ਕੱਟਿਆ : 29 ਨਵੰਬਰ ਤੋਂ ਹੀ ਮੰਦਰ ਦਾ ਬਿਜਲੀ ਅਤੇ ਪਾਣੀ ਦਾ ਕਨੈਕਸ਼ਨ ਕੱਟ ਦਿੱਤਾ ਗਿਆ ਹੈ, ਜਿਸ ਕਾਰਨ ਮੰਦਰ ਦੀ ਸਾਂਭ-ਸੰਭਾਲ ਅਤੇ ਰੋਜ਼ਾਨਾ ਦੀ ਮਰਯਾਦਾ ਨਿਭਾਉਣ ਵਿੱਚ ਭਾਰੀ ਮੁਸ਼ਕਲਾਂ ਆ ਰਹੀਆਂ ਹਨ।

ਸ਼ਰਧਾਲੂਆਂ ਦੀ ਮੰਗ: ਸੰਗਤਾਂ ਨੇ ਮੰਗ ਕੀਤੀ ਹੈ ਕਿ ਮਹਾਸ਼ਿਵਰਾਤਰੀ ਦੇ ਤਿਉਹਾਰ ਤੋਂ ਪਹਿਲਾਂ ਮੰਦਰ ਦੀ ਜਗ੍ਹਾ ਵਾਪਸ ਕੀਤੀ ਜਾਵੇ ਤਾਂ ਜੋ ਧਾਰਮਿਕ ਸਮਾਗਮ ਬਿਨਾਂ ਕਿਸੇ ਰੁਕਾਵਟ ਦੇ ਕੀਤੇ ਜਾ ਸਕਣ।

ਹਿੰਦੂ ਆਗੂਆਂ ਨੇ ਸਰਕਾਰ ਨੂੰ ਘੇਰਿਆ

ਇਸ ਮੌਕੇ ਇਕੱਠੇ ਹੋਏ ਹਿੰਦੂ ਆਗੂਆਂ ਨੇ ਕਿਹਾ ਕਿ ਜੋ ਸਰਕਾਰਾਂ ਆਪਣੇ ਆਪ ਨੂੰ ਹਿੰਦੂ ਧਰਮ ਦੀਆਂ ਰਾਖੀਆਂ ਦੱਸਦੀਆਂ ਹਨ, ਉਨ੍ਹਾਂ ਦੇ ਰਾਜ ਵਿੱਚ ਹੀ ਪ੍ਰਾਚੀਨ ਮੰਦਰਾਂ ਨੂੰ ਨਿਸ਼ਾਨਾ ਬਣਾਇਆ ਜਾਣਾ ਬਹੁਤ ਹੀ ਸ਼ਰਮਨਾਕ ਹੈ। ਉਨ੍ਹਾਂ ਦੋਸ਼ ਲਾਇਆ ਕਿ ਐਮਸੀਡੀ ਨੇ ਜਾਣਬੁੱਝ ਕੇ ਮੰਦਰ ਦੇ ਵੱਡੇ ਹਿੱਸੇ ਨੂੰ ਨੁਕਸਾਨ ਪਹੁੰਚਾਇਆ ਹੈ।

ਖ਼ਬਰਾਂ ਲਈ ਲਿਵਿੰਗ ਇੰਡੀਆ ਨਿਊਜ਼ 24/7 ਲਾਈਵ ਨਾਲ ਜੁੜੇ ਰਹੋ

Leave a Reply

Your email address will not be published. Required fields are marked *