…ਤਾਂ ਇਸ ਤਰ੍ਹਾਂ ਬਣ ਗਿਆ ਇੰਸਪੈਕਟਰ ਦਾ ਪੁੱਤਰ ਜੈਪਾਲ ਗੈਂਗਸਟਰ

ਚੰਡੀਗੜ੍ਹ (ਇੰਟ.)- ਜੈਪਾਲ ਭੁੱਲਰ ਉਰਫ ਮਨਮੀਤ ਫਿਰੋਜ਼ਪੁਰ ਦਾ ਰਹਿਣ ਵਾਲਾ ਸੀ। ਉਸ ਦੇ ਪਿਤਾ ਪੁਲਿਸ ਵਿਭਾਗ ਵਿਚ ਰਿਟਾਇਰਡ ਸਬ ਇੰਸਪੈਕਟਰ ਹਨ। ਉਹ ਖੁਦ ਹੈਮਰ ਥ੍ਹੋ…

ਚੰਡੀਗੜ੍ਹ (ਇੰਟ.)- ਜੈਪਾਲ ਭੁੱਲਰ ਉਰਫ ਮਨਮੀਤ ਫਿਰੋਜ਼ਪੁਰ ਦਾ ਰਹਿਣ ਵਾਲਾ ਸੀ। ਉਸ ਦੇ ਪਿਤਾ ਪੁਲਿਸ ਵਿਭਾਗ ਵਿਚ ਰਿਟਾਇਰਡ ਸਬ ਇੰਸਪੈਕਟਰ ਹਨ। ਉਹ ਖੁਦ ਹੈਮਰ ਥ੍ਹੋ ਦਾ ਨੈਸ਼ਨਲ ਖਿਡਾਰੀ ਹੈ। ਪੁਲਸ ਰਿਕਾਰਡ ਵਿਚ ਉਸ ਵਿਰੁੱਧ 50 ਤੋਂ ਵੱਧ ਮਾਮਲੇ ਦਰਜ ਹਨ। ਇਨ੍ਹਾਂ ਵਿਚ ਗਨ ਹਾਊਸ ਡਕੈਤੀ, ਮੋਹਾਲੀ, ਪੰਚਕੂਲਾ, ਕੋਟਾ ਵਿਚ ਬੈਂਕ ਡਕੈਤੀਆਂ, ਬੀਕਾਨੇਰ ਖਜਾਨਚੀ ਮਾਰਕੀਟ, ਲੁਧਿਆਣਾ ਏਅਰਟੈੱਲ ਸ਼ੋਰੂਮ, ਪੰਚਕੂਲਾ ਦੇ ਭਾਜਪਾ ਨੇਤਾ ਤੋਂ ਮਰਸਡੀਜ਼ ਲੁੱਟਣ, ਰਾਜਸਥਾਨ ਦੇ ਕਿਸ਼ਨਗੜ੍ਹ ਵਿਚ ਪੌਣੇ 2 ਕਰੋੜ ਦੇ ਤਾਂਬੇ ਦੇ ਭਰੇ ਟਰੱਕ ਲੁੱਟਣੇ, ਸੁੱਖਾ ਕਾਹਲਵਾਂ, ਸੇਖੋਂ ਕਰਮੀਤੀ ਅਤੇ ਸੁਖਦੇਵ ਸਿੰਘ ਦੇ ਕਤਲ ਵਰਗੇ ਅਪਰਾਧ ਸ਼ਾਮਲ ਹਨ। ਇਸ ਤੋਂ ਬਾਅਦ ਜਗਰਾਓਂ ਵਿਚ ਦੋ ਪੁਲਸ ਮੁਲਾਜ਼ਮਾਂ ਦੇ ਕਤਲ ਦੇ ਮਾਮਲੇ ਵਿਚ ਵੀ ਲੋੜੀਂਦਾ ਸੀ ਜੈਪਾਲ ਭੁੱਲਰ। ਵਿੱਕੀ ਗੌਂਡਰ ਅਤੇ ਪ੍ਰੇਮਾ ਲਾਹੌਰੀਆ ਦੀ ਮੌਤ ਤੋਂ ਬਾਅਦ ਗੈਂਗ ਦੀ ਕਮਾਨ ਜੈਪਾਲ ਭੁੱਲਰ ਨੇ ਸੰਭਾਲੀ ਸੀ। ਜੈਪਾਲ ਗੌਂਡਰ ਦਾ ਸਾਥੀ ਰਿਹਾ ਹੈ ਅਤੇ ਸੁੱਖਾ ਕਾਹਲਵਾਂ ਕਤਲਕਾਂਡ ਵਿਚ ਸ਼ਾਮਲ ਰਿਹਾ।

ਗੈਂਗਸਟਰ ਜੈਪਾਲ ਭੁੱਲਰ ਤੇ ਜਸਪ੍ਰੀਤ ਜੱਸੀ ਪੁਲਸ ਮੁਕਾਬਲੇ ਵਿਚ ਢੇਰ

ਗੈਂਗਸਟਰ ਜੈਪਾਲ ਭੁੱਲਰ ਏ-ਕੈਟਾਗਰੀ ਦਾ ਗੈਂਗਸਟਰ ਸੀ ਅਤੇ ਪੰਜਾਬ ਪੁਲਸ ਪਿਛਲੇ ਲੰਬੇ ਸਮੇਂ ਤੋਂ ਉਸ ਦੀ ਭਾਲ ਵਿਚ ਲੱਗੀ ਹੋਈ ਸੀ। ਭੁੱਲਰ ‘ਤੇ ਪੰਜਾਬ ਤੋਂ ਇਲਾਵਾ ਹਰਿਆਣਾ, ਰਾਜਸਥਾਨ ਅਤੇ ਯੂ. ਪੀ. ਵਿਚ ਵੀ ਅਨੇਕਾਂ ਮਾਮਲੇ ਦਰਜ ਸਨ। ਪੰਜਾਬ ਪੁਲਸ ਵਲੋਂ ਜੈਪਾਲ ਭੁੱਲਰ ‘ਤੇ ਇਨਾਮ ਵੀ ਰੱਖਿਆ ਹੋਇਆ ਸੀ। ਜੈਪਾਲ ਭੁੱਲਰ ਦੇ ਗੈਂਗਸਟਰ ਵਿੱਕੀ ਗੌਂਡਰ ਅਤੇ ਪ੍ਰੇਮਾ ਲਾਹੌਰੀਆ ਨਾਲ ਵੀ ਗੂੜ੍ਹੇ ਸੰਬੰਧ ਸਨ। ਗੈਂਗਸਟਰ ਸੁੱਖਾ ਕਾਹਲਵਾਂ ਅਤੇ ਰੌਕੀ ਫਾਜ਼ਿਲਕਾ ਕਤਲ ਕਾਂਡ ਵਿਚ ਵੀ ਭੁੱਲਰ ਦਾ ਨਾਮ ਮੁੱਖ ਤੌਰ ‘ਤੇ ਸਾਹਮਣੇ ਆਇਆ ਸੀ।

Leave a Reply

Your email address will not be published. Required fields are marked *