ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– 15 ਅਗਸਤ ਤੋਂ ਪਹਿਲਾਂ ਦਿੱਲੀ ’ਚ ਦਹਿਸ਼ਤ ਗਰਦ ਵੱਡੀ ਸਾਜਿਸ਼ ਦੀ ਫਰਾਕ ’ਚ ਹਨ। ਦਸ ਦਈਏ ਕਿ 15 ਅਗਸਤ ਤੋਂ ਪਹਿਲਾ ਲਾਲ ਕਿਲੇ ਤੇ ਹਮਲਾ ਕੀਤੇ ਜਾਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਇਸ ਜਾਣਕਾਰੀ ਤੋਂ ਬਾਅਦ ਥਾਂ ਥਾਂ ਤੇ ਪੁਲਿਸ ਸੁਰੱਖਿਆ ਨੂੰ ਵਧਾ ਦਿੱਤਾ ਗਿਆ ਹੈ ਤੇ ਨਾਲ ਹੀ ਏਜੰਸੀਆਂ ਨੇ ਵੀ ਅਲਰਟ ਜਾਰੀ ਕਰ ਦਿੱਤਾ ਹੈ।
ਇਸ ਤੋਂ ਇਲਾਵਾ ਏਅਰਪੋਰਟ ਤੇ ਵੀ ਸੁਰੱਖਿਆ ਦੇ ਪੁਖਤਾ ਇੰਤਜਾਮ ਕੀਤੇ ਗਏ ਹਨ। ਨਾਲ ਹੀ ਏਜੰਸੀਆਂ ਨੇ ਇਹ ਵੀ ਕਿਹਾ ਹੈ ਕਿ ਏਅਰਪੋਰਟ ਦੇ ਵੱਲ ਨੂੰ ਜਾਣ ਵਾਲੀ ਗੱਡੀਆਂ ਚ ਵਿਸਫੋਟਕ, IED ਆਦਿ ਵਰਗੀਆਂ ਚੀਜਾਂ ਹੋ ਸਕਦੀਆਂ ਹਨ ਜਿਸ ਕਾਰਨ ਵਾਹਨਾਂ ਦੀ ਸਹੀ ਢੰਗ ਦੇ ਨਾਲ ਜਾਂਚ ਕੀਤੀ ਜਾਵੇ।

